HomePunjabਉਡਾਣਾਂ ਦੀਆਂ ਟਿਕਟਾਂ ਦੀਆਂ ਕੀਮਤਾਂ 'ਚ ਹੋਇਆ ਵਾਧਾ

ਉਡਾਣਾਂ ਦੀਆਂ ਟਿਕਟਾਂ ਦੀਆਂ ਕੀਮਤਾਂ ‘ਚ ਹੋਇਆ ਵਾਧਾ

ਚੰਡੀਗੜ੍ਹ: ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੇ ਜਾ ਰਹੇ ਅੰਦੋਲਨ ਕਾਰਨ ਰੇਲ ਆਵਾਜਾਈ (Rail Transport) ਵਿੱਚ ਵਿਘਨ ਪੈਣ ਕਾਰਨ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ (Shaheed Bhagat Singh International Airport), ਚੰਡੀਗੜ੍ਹ ਤੋਂ ਦਿੱਲੀ, ਮੁੰਬਈ, ਪਟਨਾ ਅਤੇ ਲਖਨਊ ਜਾਣ ਵਾਲੀਆਂ ਉਡਾਣਾਂ ਦੀਆਂ ਟਿਕਟਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।

ਜਾਣਕਾਰੀ ਮੁਤਾਬਕ ਦਿੱਲੀ ਦੀਆਂ ਫਲਾਈਟਾਂ ਦੇ ਕਿਰਾਏ ‘ਚ 1000 ਰੁਪਏ ਅਤੇ ਮੁੰਬਈ ਜਾਣ ਵਾਲੀਆਂ ਫਲਾਈਟਾਂ ਦੇ ਕਿਰਾਏ ‘ਚ 3500 ਰੁਪਏ ਦਾ ਵਾਧਾ ਹੋਇਆ ਹੈ। ਇੰਨਾ ਹੀ ਨਹੀਂ ਟਰੇਨਾਂ ਦੇ ਡਾਇਵਰਸ਼ਨ ਕਾਰਨ ਜ਼ਿਆਦਾਤਰ ਟਰੇਨਾਂ ਤੈਅ ਸਮੇਂ ਤੋਂ 13-13 ਘੰਟੇ ਦੇਰੀ ਨਾਲ ਪਹੁੰਚ ਰਹੀਆਂ ਹਨ। ਅਜਿਹੇ ‘ਚ ਯਾਤਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਵੱਲੋਂ ਸ਼ੰਭੂ ਬੈਰੀਅਰ ’ਤੇ ਰੇਲ ਪਟੜੀ ’ਤੇ ਜਾਮ ਲਾਉਣ ਕਾਰਨ ਰੇਲਵੇ ਵੱਲੋਂ ਟਰੇਨਾਂ ਨੂੰ ਡਾਇਵਰਟ ਕੀਤਾ ਜਾ ਰਿਹਾ ਹੈ, ਜਿਸ ਕਾਰਨ ਇੱਕ ਰੂਟ ’ਤੇ ਟਰੇਨਾਂ ਦਾ ਆਵਾਜਾਈ ਜਿਆਦਾ ਹੋ ਜਾਣ ਨਾਲ ਟਰੇਨਾਂ ਲੇਟ ਹੋ ਰਹੀਆਂ ਹਨ। ਟਰੇਨਾਂ ਦੇ ਸਮੇਂ ਤੋਂ ਕਈ ਘੰਟੇ ਪਛੜ ਜਾਣ ਕਾਰਨ ਯਾਤਰੀ ਹੁਣ ਉਡਾਣਾਂ ਦਾ ਸਹਾਰਾ ਲੈ ਰਹੇ ਹਨ। ਜਿਸ ਤਹਿਤ ਉਡਾਣਾਂ ਦੇ ਕਿਰਾਏ ਵਿੱਚ ਵਾਧਾ ਹੋਇਆ ਹੈ।

ਕਾਲਕਾ ਵਾਇਆ ਚੰਡੀਗੜ੍ਹ-ਸ਼੍ਰੀਮਾਤਾ ਵੈਸ਼ਨੋ ਦੇਵੀ ਕਟੜਾ ਅੱਜ ਯਾਨੀ ਸ਼ੁੱਕਰਵਾਰ ਨੂੰ ਰੱਦ ਰਹੇਗੀ। ਚੰਡੀਗੜ੍ਹ-ਫਿਰੋਜ਼ਪੁਰ ਐਕਸਪ੍ਰੈੱਸ, ਕਾਲਕਾ-ਅੰਬਾਲਾ ਪੈਸੰਜਰ ਨੂੰ 26 ਤੋਂ 28 ਤੱਕ ਰੱਦ ਕਰ ਦਿੱਤਾ ਗਿਆ ਹੈ। ਅੰਬਾਲਾ ਡਵੀਜ਼ਨ ਦੀਆਂ 40 ਰੇਲ ਗੱਡੀਆਂ 28 ਅਪ੍ਰੈਲ ਤੱਕ ਸਾਹਨੇਵਾਲ, ਨਿਊ ਮੋਰਿੰਡਾ ਤੋਂ ਚੰਡੀਗੜ੍ਹ ਵਾਇਆ ਅੰਬਾਲਾ ਲਈ ਜਾਣਗੀਆਂ। ਰੇਲਗੱਡੀਆਂ ਵਿੱਚ ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈਸ, ਜੰਮੂ ਤਵੀ-ਬਰੌਨੀ ਐਕਸਪ੍ਰੈਸ, ਕਟਿਹਾਰ ਐਕਸਪ੍ਰੈਸ, ਅੰਮ੍ਰਿਤਸਰ-ਜਯਾਨਗਰ, ਅੰਮ੍ਰਿਤਸਰ-ਕੋਚੀਵੱਲੀ ਸੁਪਰਫਾਸਟ, ਨਵੀਂ ਦਿੱਲੀ-ਸ਼੍ਰੀਮਾਤਾ ਵੈਸ਼ਨੋ ਦੇਵੀ ਕਟੜਾ ਸੁਪਰਫਾਸਟ ਆਦਿ ਸ਼ਾਮਲ ਹਨ।

ਕਿਸਾਨਾਂ ਵੱਲੋਂ ਪੰਜਾਬ ਵਿੱਚ ਰੇਲਵੇ ਟਰੈਕ ਜਾਮ ਕੀਤੇ ਜਾਣ ਕਾਰਨ ਖਰੜ-ਚੰਡੀਗੜ੍ਹ ਰੇਲਵੇ ਟ੍ਰੈਕ ਕਾਫੀ ਵਿਅਸਤ ਹੋ ਗਿਆ ਹੈ, ਜਿਸ ਕਾਰਨ ਟ੍ਰੈਕ ਖਾਲੀ ਹੋਣ ਲਈ ਚੰਡੀਗੜ੍ਹ ਅਤੇ ਖਰੜ ਰੇਲਵੇ ਸਟੇਸ਼ਨਾਂ ’ਤੇ ਰੇਲ ਗੱਡੀਆਂ ਨੂੰ 3-3 ਘੰਟੇ ਉਡੀਕ ਕਰਨੀ ਪੈਂਦੀ ਹੈ। ਜਾਣਕਾਰੀ ਅਨੁਸਾਰ ਚੰਡੀਗੜ੍ਹ-ਖਰੜ ਰੇਲਵੇ ਟਰੈਕ ਸਿੰਗਲ ਲਾਈਨ ਹੈ। ਟਰੇਨਾਂ ਨੂੰ ਡਾਇਵਰਟ ਕੀਤੇ ਜਾਣ ਕਾਰਨ ਰੇਲ ਗੱਡੀਆਂ ਨੂੰ 3-3 ਘੰਟੇ ਬਾਹਰੀ ਪਾਸੇ ਇੰਤਜ਼ਾਰ ਕਰਨਾ ਪੈਂਦਾ ਹੈ। ਜਦੋਂਕਿ ਟਰੇਨ ਨੰਬਰ 13006 ਅੰਮ੍ਰਿਤਸਰ-ਹਾਵੜਾ ਤੈਅ ਸਮੇਂ ਤੋਂ 14 ਘੰਟੇ ਲੇਟ ਚੰਡੀਗੜ੍ਹ ਪੁੱਜੀ। ਰੇਲਵੇ ਅਧਿਕਾਰੀ ਨੇ ਦੱਸਿਆ ਕਿ ਟਰੇਨ ਨੂੰ ਖਰੜ ਤੋਂ ਚੰਡੀਗੜ੍ਹ ਪਹੁੰਚਣ ਵਿੱਚ ਕਰੀਬ 3 ਘੰਟੇ ਦਾ ਸਮਾਂ ਲੱਗਾ। ਬਰੌਨੀ-ਜੰਮੂਤਵੀ ਟਰੇਨ ਵੀ ਚੰਡੀਗੜ੍ਹ ਤੋਂ ਕਰੀਬ ਸਾਢੇ 3 ਘੰਟੇ ਰੁਕਣ ਤੋਂ ਬਾਅਦ ਖਰੜ ਵੱਲ ਰਵਾਨਾ ਕੀਤੀ ਗਈ।

ਮੁੰਬਈ ਦਾ ਕਿਰਾਇਆ 3000 ਰੁਪਏ ਵਧਿਆ ਹੈ
ਰਾਜ       ਪਹਿਲਾਂ ਕਿਰਾਇਆ        ਹੁਣ ਕਿਰਾਇਆ
ਮੁੰਬਈ      9000 ਰੁਪਏ            12059 ਰੁਪਏ
ਦਿੱਲੀ       3500 ਰੁਪਏ            4100 ਰੁਪਏ
ਪਟਨਾ      4800 ਰੁਪਏ            6185 ਰੁਪਏ
ਲਖਨਊ    3500 ਰੁਪਏ             4872 ਰੁਪਏ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments