HomePunjabਔਰਤ ਸਮੇਤ ਤਿੰਨ ਤਸਕਰਾਂ ਨੂੰ 512 ਗ੍ਰਾਮ ਹੈਰੋਇਨ ਸਮੇਤ ਕੀਤਾ ਕਾਬੂ

ਔਰਤ ਸਮੇਤ ਤਿੰਨ ਤਸਕਰਾਂ ਨੂੰ 512 ਗ੍ਰਾਮ ਹੈਰੋਇਨ ਸਮੇਤ ਕੀਤਾ ਕਾਬੂ

ਜੰਮੂ: ਪੱਕਾ ਡੰਗਾ ਪੁਲਿਸ ਨੇ ਇੱਕ ਅੰਤਰਰਾਜੀ ਨਸ਼ਾ ਤਸਕਰੀ ਗਿਰੋਹ (Drug Smuggling Gang) ਦਾ ਪਰਦਾਫਾਸ਼ ਕਰਦਿਆਂ ਇੱਕ ਔਰਤ ਸਮੇਤ ਤਿੰਨ ਤਸਕਰਾਂ ਨੂੰ 512 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਠੋਸ ਸੂਚਨਾ ਦੇ ਆਧਾਰ ‘ਤੇ ਪੱਕਾ ਡਾਂਗਾ ਪੁਲਿਸ ਨੇ ਸਰਕੂਲਰ ਰੋਡ ‘ਤੇ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ । ਇਸ ਦੌਰਾਨ ਕਾਲੇ ਰੰਗ ਦੀ ਫਿਗੋ ਕਾਰ ਨੂੰ ਜਾਂਚ ਲਈ ਰੋਕਿਆ ਗਿਆ। ਕਾਰ ‘ਚ ਸਵਾਰ ਤਿੰਨ ਦੋਸ਼ੀਆਂ ਦੇ ਕਬਜ਼ੇ ‘ਚੋਂ ਹੈਰੋਇਨ ਬਰਾਮਦ ਕੀਤੀ ਗਈ।

ਮੁਲਜ਼ਮਾਂ ਦੀ ਪਛਾਣ ਪਵਨ ਕੁਮਾਰ ਪੁੱਤਰ ਵਿਨੋਦ ਕੁਮਾਰ ਵਾਸੀ ਦੇਵਾ ਜੀ ਕਲੋਨੀ, ਮੁਕੇਰੀਆਂ, ਪੰਜਾਬ, ਅਭਿਸ਼ੇਕ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਛੋਟਾ ਭਾਗੋ ਵਾਲ ਮੁਕੇਰੀਆਂ, ਪੰਜਾਬ ਅਤੇ ਦਿਵਿਆ ਅਰੋੜਾ ਵਾਸੀ ਭਾਗੋ ਵਾਲ ਮੁਕੇਰੀਆਂ, ਪੰਜਾਬ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments