HomeLifestyleENTERTAINMENTLive Show ਦੌਰਾਨ Parmish Verma ਨੂੰ ਆਇਆ ਗੁੱਸਾ

Live Show ਦੌਰਾਨ Parmish Verma ਨੂੰ ਆਇਆ ਗੁੱਸਾ

ਪੰਜਾਬ : ਪੰਜਾਬੀ ਗਾਇਕ ਤੇ ਐਕਟਰ ਪਰਮੀਸ਼ ਵਰਮਾ (Punjabi Singer and Actor Parmish Verma) ਦਾ ਇਕ ਵੀਡੀਓ ਸੋਸ਼ਲ ਮੀਡੀਆ (Social Media) ‘ਤੇ ਵਾਇਰਲ ਹੋ ਰਿਹਾ ਹੈ, ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਦਰਅਸਲ, ਹਾਲ ਹੀ ‘ਚ ਪਰਮੀਸ਼ ਵਰਮਾ ਦਾ ਜੈਪੁਰ ‘ਚ ਲਾਈਵ ਸ਼ੋਅ ਸੀ, ਜਿਸ ਦੌਰਾਨ ਦਰਸ਼ਕਾਂ ਦਾ ਉਤਸ਼ਾਹ ਦੇਖਣਯੋਗ ਸੀ। ਪਰਮੀਸ਼ ਵਰਮਾ ਦੇ ਲਾਈਵ ਸ਼ੋਅ ਦੌਰਾਨ ਦਰਸ਼ਕ ਖਚਾਖਚ ਭਰੇ ਹੋਏ ਸਨ ਅਤੇ ਵੱਡੀ ਗਿਣਤੀ ‘ਚ ਲੋਕ ਸ਼ੋਅ ‘ਚ ਆਏ ਹੋਏ ਸਨ ਪਰ ਅਚਾਨਕ ਹੀ ਪਰਮੀਸ਼ ਨੂੰ ਗੁੱਸਾ ਆ ਗਿਆ ਅਤੇ ਉਹ ਬਾਊਂਸਰ ‘ਤੇ ਭੜਕ ਗਏ।

ਜਾਣਕਾਰੀ ਮੁਤਾਬਕ ਲਾਈਵ ਸ਼ੋਅ ਦੌਰਾਨ ਦਰਸ਼ਕਾਂ ‘ਚ ਮੌਜੂਦ ਬਾਊਂਸਰ ਨੇ ਭੀੜ ‘ਤੇ ਕਾਬੂ ਪਾਉਣ ਲਈ ਆਪਣੀ ਸੋਟੀ ਚੁੱਕੀ। ਇਸ ਦੌਰਾਨ ਜਦੋਂ ਪਰਮੀਸ਼ ਵਰਮਾ ਨੇ ਇਹ ਦੇਖਿਆ ਤਾਂ ਉਨ੍ਹਾਂ ਨੇ ਬਾਊਂਸਰ ਦੀ ਕਲਾਸ ਸ਼ੁਰੂ ਕਰ ਦਿੱਤੀ। ਗੁੱਸੇ ‘ਚ ਆਏ ਪਰਮੀਸ਼ ਵਰਮਾ ਨੇ ਕਿਹਾ ਪ੍ਰਸ਼ੰਸਕਾਂ ‘ਤੇ ਹਮਲਾ ਕਿਉਂ ਕੀਤਾ, ਜੇਕਰ ਤੁਹਾਨੂੰ ਇਹ ਪਸੰਦ ਨਹੀਂ ਤਾਂ ਤੁਸੀਂ ਨੌਕਰੀ ਛੱਡ ਸਕਦੇ ਹੋ। ਪਰਮੀਸ਼ ਵਰਮਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਪ੍ਰਤੀਕਿਰਿਆ ਦਿੰਦੇ ਨਜ਼ਰ ਆ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਪਰਮੀਸ਼ ਵਰਮਾ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ਵਿੱਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਗਾਇਕ ਵਜੋਂ ਕੀਤੀ ਸੀ। ਉਹ ਇੱਕ ਨਿਰਦੇਸ਼ਕ, ਮਾਡਲ ਅਤੇ ਅਦਾਕਾਰ ਵਜੋਂ ਵੀ ਜਾਣੇ ਜਾਂਦੇ ਹਨ। ਹੁਣ ਤੱਕ ਉਹ ਕਈ ਫਿਲਮਾਂ ‘ਚ ਵੀ ਕੰਮ ਕਰ ਚੁੱਕੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments