Homeਮਨੋਰੰਜਨਪਰਿਣੀਤੀ ਚੋਪੜਾ ਦੀ OTT ਡੈਬਿਊ ਸੀਰੀਜ਼ 'ਸ਼ੱਕ', ਟਰੱਸਟ ਨੋ ਵਨ’ ਦਾ ਟ੍ਰੇਲਰ...

ਪਰਿਣੀਤੀ ਚੋਪੜਾ ਦੀ OTT ਡੈਬਿਊ ਸੀਰੀਜ਼ ‘ਸ਼ੱਕ’, ਟਰੱਸਟ ਨੋ ਵਨ’ ਦਾ ਟ੍ਰੇਲਰ ਰਿਲੀਜ਼

ਮੁੰਬਈ : ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਹੁਣ OTT ਦੀ ਦੁਨੀਆ ਵਿੱਚ ਆਪਣੀ ਨਵੀਂ ਪਾਰੀ ਸ਼ੁਰੂ ਕਰਨ ਜਾ ਰਹੀ ਹੈ। ਉਨ੍ਹਾਂ ਦੀ ਮਿਸਟਰੀ ਥ੍ਰਿਲਰ ਸੀਰੀਜ਼ ‘ਸ਼ਕ: ਟਰੱਸਟ ਨੋ ਵਨ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਟ੍ਰੇਲਰ ਵਿੱਚ ਇੱਕ ਮਾਂ ਦੀ ਕਹਾਣੀ ਦਿਖਾਈ ਗਈ ਹੈ, ਜੋ ਸਾਲਾਂ ਤੋਂ ਆਪਣੀ ਲਾਪਤਾ ਧੀ ਦੀ ਭਾਲ ਕਰ ਰਹੀ ਹੈ ਅਤੇ ਇਸ ਦੌਰਾਨ ਉਸ ਨੂੰ ਆਪਣੇ ਹੀ ਆਲੇ-ਦੁਆਲੇ ਦੇ ਲੋਕਾਂ ’ਤੇ ਸ਼ੱਕ ਹੋਣ ਲੱਗਦਾ ਹੈ।

ਨਵਜੰਮੀ ਧੀ ਦੇ ਗਾਇਬ ਹੋਣ ਤੋਂ ਸ਼ੁਰੂ ਹੁੰਦੀ ਹੈ ਕਹਾਣੀ

ਸੀਰੀਜ਼ ਦੀ ਕਹਾਣੀ ਇੱਕ ਅਜਿਹੀ ਮਾਂ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਸ ਦੀ ਨਵਜੰਮੀ ਬੱਚੀ ਹਸਪਤਾਲ ਤੋਂ ਲਾਪਤਾ ਹੋ ਜਾਂਦੀ ਹੈ। ਧੀ ਦੀ ਭਾਲ ਵਿੱਚ ਸਾਲ ਬੀਤ ਜਾਂਦੇ ਹਨ, ਪਰ ਮਾਂ ਦੀ ਉਮੀਦ ਖਤਮ ਨਹੀਂ ਹੁੰਦੀ।

ਕਹਾਣੀ ਵਿੱਚ ਉਸ ਸਮੇਂ ਨਵਾਂ ਮੋੜ ਆਉਂਦਾ ਹੈ ਜਦੋਂ ਲੰਬੇ ਸਮੇਂ ਬਾਅਦ ਬੱਚੀ ਨਾਲ ਜੁੜੇ ਕੁਝ ਸੰਕੇਤ ਸਾਹਮਣੇ ਆਉਂਦੇ ਹਨ। ਇਸ ਤੋਂ ਬਾਅਦ ਪਰਿਣੀਤੀ ਦਾ ਕਿਰਦਾਰ ਸੱਚ ਤੱਕ ਪਹੁੰਚਣ ਲਈ ਹਰ ਸੰਭਵ ਕੋਸ਼ਿਸ਼ ਕਰਦਾ ਹੈ।

ਕਿਸ ’ਤੇ ਕਰੇ ਭਰੋਸਾ, ਇਹੀ ਬਣੇਗਾ ਸਭ ਤੋਂ ਵੱਡਾ ਸਵਾਲ

ਟ੍ਰੇਲਰ ਦੀ ਖਾਸ ਗੱਲ ਇਹ ਹੈ ਕਿ ਕਹਾਣੀ ਸਿਰਫ਼ ਲਾਪਤਾ ਬੱਚੀ ਦੀ ਭਾਲ ਤੱਕ ਸੀਮਤ ਨਹੀਂ ਰਹਿੰਦੀ। ਜਾਂਚ ਅੱਗੇ ਵਧਣ ਦੇ ਨਾਲ ਮੁੱਖ ਕਿਰਦਾਰ ਨੂੰ ਆਪਣੇ ਨੇੜਲੇ ਲੋਕਾਂ ਦੀਆਂ ਗੱਲਾਂ ਅਤੇ ਇਰਾਦਿਆਂ ’ਤੇ ਵੀ ਸਵਾਲ ਉੱਠਣ ਲੱਗਦੇ ਹਨ।

ਸੀਰੀਜ਼ ਵਿੱਚ ਹਰ ਕਿਰਦਾਰ ਦੀ ਆਪਣੀ ਕਹਾਣੀ ਅਤੇ ਵੱਖਰਾ ਮਕਸਦ ਨਜ਼ਰ ਆ ਰਿਹਾ ਹੈ। ਇਸ ਕਾਰਨ ਦਰਸ਼ਕਾਂ ਲਈ ਵੀ ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਹੋਵੇਗਾ ਕਿ ਅਸਲ ਸੱਚ ਕੀ ਹੈ ਅਤੇ ਕਿਸ ’ਤੇ ਭਰੋਸਾ ਕੀਤਾ ਜਾ ਸਕਦਾ ਹੈ।

ਪਰਿਣੀਤੀ ਦੇ ਨਾਲ ਨਜ਼ਰ ਆਉਣਗੇ ਇਹ ਕਲਾਕਾਰ

‘ਸ਼ਕ: ਟਰੱਸਟ ਨੋ ਵਨ’ ਪਰਿਣੀਤੀ ਚੋਪੜਾ ਦੀ ਪਹਿਲੀ OTT ਸੀਰੀਜ਼ ਹੈ। ਉਨ੍ਹਾਂ ਤੋਂ ਇਲਾਵਾ ਇਸ ਵਿੱਚ ਜੈਨੀਫਰ ਵਿੰਗੇਟ, ਸੋਨੀ ਰਾਜ਼ਦਾਨ, ਤਾਹਿਰ ਰਾਜ ਭਸੀਨ, ਹਰਲੀਨ ਸੇਠੀ, ਅਨੂਪ ਸੋਨੀ, ਧ੍ਰੁਵ ਚੌਧਰੀ ਅਤੇ ਸੁਮਿਤ ਵਿਆਸ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।

ਸੀਰੀਜ਼ ਨੂੰ ਰੇਂਸਿਲ ਡੀ’ਸਿਲਵਾ ਨੇ ਡਾਇਰੈਕਟ ਕੀਤਾ ਹੈ। ਇਸ ਨੂੰ ਸਪਨਾ ਮਲਹੋਤਰਾ ਅਤੇ ਸਿਧਾਰਥ ਪੀ. ਮਲਹੋਤਰਾ ਨੇ ਪ੍ਰੋਡਿਊਸ ਕੀਤਾ ਹੈ, ਜਦਕਿ ਐਲਕਮੀ ਫਿਲਮਜ਼ ਵੀ ਇਸ ਪ੍ਰੋਜੈਕਟ ਨਾਲ ਜੁੜੀ ਹੋਈ ਹੈ।

24 ਸਤੰਬਰ ਨੂੰ Netflix ’ਤੇ ਹੋਵੇਗੀ ਰਿਲੀਜ਼

ਮੇਕਰਜ਼ ਨੇ ਸੀਰੀਜ਼ ਦੀ ਕਹਾਣੀ ਦੇ ਕਈ ਅਹਿਮ ਪਹਿਲੂਆਂ ਨੂੰ ਫਿਲਹਾਲ ਰਾਜ਼ ਰੱਖਿਆ ਹੈ। ਟ੍ਰੇਲਰ ਤੋਂ ਇੰਨਾ ਜ਼ਰੂਰ ਸਾਫ਼ ਹੈ ਕਿ ਇਸ ਵਿੱਚ ਪਰਿਵਾਰਕ ਰਿਸ਼ਤਿਆਂ, ਲਾਪਤਾ ਬੱਚੀ ਅਤੇ ਭਰੋਸੇ ਨਾਲ ਜੁੜੇ ਕਈ ਸਵਾਲਾਂ ਨੂੰ ਰਹੱਸਮਈ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਹੈ।

‘ਸ਼ਕ: ਟਰੱਸਟ ਨੋ ਵਨ’ 24 ਸਤੰਬਰ 2026 ਨੂੰ Netflix ’ਤੇ ਸਟ੍ਰੀਮ ਹੋਵੇਗੀ। ਪਰਿਣੀਤੀ ਚੋਪੜਾ ਦੇ OTT ਡੈਬਿਊ ਨੂੰ ਲੈ ਕੇ ਦਰਸ਼ਕਾਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments