Homeਹੈਲਥਫਾਈਬਰ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਡਾਈਟ 'ਚ ਸ਼ਾਮਲ ਕਰੋ...

ਫਾਈਬਰ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਡਾਈਟ ‘ਚ ਸ਼ਾਮਲ ਕਰੋ ਇਹ ਚੀਜ਼ਾਂ

Health News : ਅੱਜ ਦੇ ਸਮੇਂ ਵਿੱਚ ਪੇਟ ਨਾਲ ਸਬੰਧਤ ਸਮੱਸਿਆਵਾਂ ਕਾਫੀ ਦੇਖਣ ਨੂੰ ਮਿਲ ਰਹੀਆਂ ਹਨ। ਇਸ ਦਾ ਇੱਕ ਕਾਰਨ ਸਾਡੀ ਅਨਹੈਲਥੀ ਜੀਵਨ ਸ਼ੈਲੀ ਅਤੇ ਖਾਣ-ਪੀਣ ਵੀ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਚੰਗੀ ਸਿਹਤ ਲਈ ਫਾਈਬਰ (Fiber) ਕਿੰਨਾ ਜ਼ਰੂਰੀ ਹੈ। ਜਦੋਂ ਵੀ ਫਾਈਬਰ ਦੀ ਗੱਲ ਆਉਂਦੀ ਹੈ, ਤਾਂ ਸਭ ਤੋਂ ਪਹਿਲਾਂ ਸਾਡੇ ਦਿਮਾਗ ਵਿੱਚ ਹੋਲ-ਗ੍ਰੇਨ (whole-grain) ਜਾਂ ਬ੍ਰਾਊਨ ਬਰੈੱਡ (brown bread) ਦਾ ਨਾਮ ਆਉਂਦਾ ਹੈ। ਜ਼ਿਆਦਾਤਰ ਲੋਕਾਂ ਨੂੰ ਲੱਗਦਾ ਹੈ ਕਿ ਜੇ ਫਾਈਬਰ ਚਾਹੀਦਾ ਹੈ, ਤਾਂ ਬਸ ਬ੍ਰਾਊਨ ਬਰੈੱਡ ਖਾ ਲਵੋਂ। ਪਰ ਕੀ ਤੁਸੀਂ ਜਾਣਦੇ ਹੋ ਕਿ ਸਾਡੀ ਰਸੋਈ ਵਿੱਚ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹਨ ਜਿਨ੍ਹਾਂ ਵਿੱਚ ਭੂਰੀ ਬਰੈੱਡ ਦੇ ਟੁਕੜੇ ਨਾਲੋਂ ਵੀ ਜ਼ਿਆਦਾ ਫਾਈਬਰ ਹੁੰਦਾ ਹੈ? ਜੀ ਹਾਂ, ਤੁਸੀਂ ਬਿਲਕੁਲ ਸਹੀ ਸੁਣਿਆ।

ਡਾਈਟੀਸ਼ੀਅਨ ਡਾ. ਦੀਪਤੀ ਖਟੂਜਾ ਦੱਸਦੀ ਹੈ ਕਿ ਫਾਈਬਰ ਸਾਡੀ ਪਾਚਨ ਪ੍ਰਣਾਲੀ ਨੂੰ ਮਜ਼ਬੂਤ ​​ਰੱਖਣ, ਭਾਰ ਨੂੰ ਕੰਟਰੋਲ ਕਰਨ ਅਤੇ ਪੇਟ ਨਾਲ ਸਬੰਧਤ ਕਈ ਸਮੱਸਿਆਵਾਂ ਨੂੰ ਦੂਰ ਰੱਖਣ ਵਿੱਚ ਮਦਦ ਕਰਦਾ ਹੈ। ਆਓ ਜਾਣਦੇ ਹਾਂ ਚਾਰ ਅਜਿਹੇ ਭੋਜਨਾਂ ਬਾਰੇ ਜੋ ਫਾਈਬਰ ਨਾਲ ਭਰਪੂਰ ਹਨ।

ਫਾਈਬਰ ਲਈ ਕੀ ਖਾਣਾ ਚਾਹੀਦਾ –

  1. ਕਾਲੇ ਸੇਮ

ਰਾਜਮਾ ਅਤੇ ਛੋਲੇ ਤਾਂ ਤੁਸੀਂ ਅਕਸਰ ਖਾਂਦੇ ਹੋਵੋਗੇ, ਪਰ ਕੀ ਤੁਸੀਂ ਕਦੇ ਬਲੈਕ ਬੀਨਜ਼ ਯਾਨੀ ਕਾਲੇ ਸੇਮ ਟਰਾਈ ਕੀਤੇ ਹਨ? ਇਹ ਖਾਣ ਵਿੱਚ ਜਿੰਨੇ ਸਵਾਦਿਸ਼ਟ ਹੁੰਦੇ ਹਨ, ਸਿਹਤ ਲਈ ਓਨੇ ਹੀ ਫਾਇਦੇਮੰਦ ਵੀ ਹਨ। ਇਨ੍ਹਾਂ ਵਿੱਚ ਭਰਪੂਰ ਮਾਤਰਾ ਵਿੱਚ ਫਾਈਬਰ ਹੁੰਦਾ ਹੈ, ਜੋ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਹੋਇਆ ਰੱਖਦਾ ਹੈ।

ਕਿਵੇਂ ਖਾਣਾ ਹੈ: ਤੁਸੀਂ ਇਨ੍ਹਾਂ ਨੂੰ ਆਪਣੀ ਦਾਲ, ਸਲਾਦ ਜਾਂ ਸੂਪ ਵਿੱਚ ਸ਼ਾਮਲ ਕਰ ਸਕਦੇ ਹੋ।

  1. ਐਵੋਕਾਡੋ

ਐਵੋਕਾਡੋ ਵਿੱਚ ਫਾਈਬਰ ਦੇ ਨਾਲ-ਨਾਲ ਸਿਹਤਮੰਦ ਚਰਬੀ ਵੀ ਹੁੰਦੀ ਹੈ।

ਕਿਵੇਂ ਖਾਣਾ ਹੈ: ਤੁਸੀਂ ਇਨ੍ਹਾਂ ਨੂੰ ਨਾਸ਼ਤੇ ਵਿੱਚ ਟੋਸਟ ‘ਤੇ ਲਗਾਕੇ ਖਾ ਸਕਦੇ ਹੋ ਜਾਂ ਫਿਰ ਇਸਦੀ ਸਮੂਦੀ ਬਣਾ ਸਕਦੇ ਹੋ।

  1. ਰਸਬੇਰੀ

ਰਸਬੇਰੀ ਯਾਨੀ ਰੈਪਸਬੇਰੀ ਫਾਈਬਰ ਦਾ ਇੱਕ ਪਾਵਰਹਾਊਸ ਹੈ। ਜੇਕਰ ਤੁਸੀਂ ਮਿੱਠੇ ਖਾਣ ਦੇ ਸ਼ੌਕੀਨ ਹੋ ਅਤੇ ਆਪਣੀ ਸਿਹਤ ਨਾਲ ਸਮਝੌਤਾ ਨਹੀਂ ਕਰਨਾ ਚਾਹੁੰਦੇ ਹੋ, ਤਾਂ ਇਹ ਛੋਟੇ, ਰਸੀਲੇ ਫਲ ਤੁਹਾਡੇ ਲਈ ਸੰਪੂਰਨ ਹਨ।

ਕਿਵੇਂ ਖਾਣਾ ਹੈ: ਸਵੇਰ ਦੇ ਨਾਸ਼ਤੇ ਵਿੱਚ ਇਨ੍ਹਾਂ ਨੂੰ ਓਟਸ ਜਾਂ ਦਹੀਂ ਦੇ ਨਾਲ ਮਿਲਾ ਕੇ ਖਾਣ ਨਾਲ ਦਿਨ ਦੀ ਸ਼ੁਰੂਆਤ ਬਹੁਤ ਸਿਹਤਮੰਦ ਹੁੰਦੀ ਹੈ।

  1. ਚੀਆ ਸੀਡਜ਼

ਚੀਆ ਸੀਡਜ਼ ਨੂੰ ਪਾਚਨ ਲਈ ਬਹੁਤ ਵਧੀਆ ਮੰਨਿਆ ਜਾਦਾ ਹੈ। ਪੇਟ ਨਾਲ ਜੁੜੀ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਤੁਸ਼ੀ ਇਨ੍ਹਾਂ ਦਾ ਸੇਵਨ ਕਰ ਸਕਦੇ ਹੋ।

ਕਿਵੇਂ ਖਾਣਾ ਹੈ: ਪਾਣੀ ਜਾਂ ਦੁੱਧ ਵਿੱਚ ਭਿਓ ਕੇ ਇਨ੍ਹਾਂ ਦਾ ਸੇਵਨ ਕਰ ਸਕਦੇ ਹਾਂ। ਇਨ੍ਹਾਂ ਨੂੰ ਸਮੂਦੀ ਵਿੱਚ ਵੀ ਪਾ ਕੇ ਖਾ ਸਕਦੇ ਹਾਂ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments