Home ਸੰਸਾਰ ਜਾਪਾਨ ਦੇ ਉੱਤਰ-ਪੂਰਬੀ ਖੇਤਰ ’ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਜਾਪਾਨ ਦੇ ਉੱਤਰ-ਪੂਰਬੀ ਖੇਤਰ ’ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

0
Graphic shows large earthquake logo over broken earth and Richter scale reading

ਜਾਪਾਨ : ਉੱਤਰੀ ਜਾਪਾਨ ਦੇ ਕੰਢੇ ‘ਤੇ ਅੱਜ ਬਹੁਤ ਹੀ ਸ਼ਕਤੀਸ਼ਾਲੀ ਭੂਚਾਲ ਆਇਆ ਹੈ। ਇਸ ਨੇ ਪੂਰੇ ਖੇਤਰ ਵਿੱਚ ਹਾਹਾਕਾਰ ਮਚਾ ਦਿੱਤਾ। ਜਾਪਾਨ ਮੌਸਮ ਵਿਗਿਆਨ ਏਜੰਸੀ (ਜੇ.ਐਮ.ਏ.) ਨੇ ਇਹ ਜਾਣਕਾਰੀ ਦਿੱਤੀ। ਜੇ.ਐਮ.ਏ. ਨੇ ਕਿਹਾ ਕਿ ਭੂਚਾਲ ਦੀ ਤੀਬਰਤਾ 6.7 ਮਾਪੀ ਗਈ ਅਤੇ ਭੂਚਾਲ ਦਾ ਕੇਂਦਰ ਇਵਾਤੇ ਪ੍ਰਾਂਤ ਦੇ ਕੰਢੇ ‘ਤੇ ਸਮੁੰਦਰ ਦੀ ਸਤਹ ਤੋਂ 10 ਕਿਲੋਮੀਟਰ ਦੀ ਡੂੰਘਾਈ ‘ਤੇ ਸਥਿਤ ਸੀ।

ਸੁਨਾਮੀ ਦੀ ਅਲਰਟ ਜਾਰੀ

ਸ਼ਕਤੀਸ਼ਾਲੀ ਭੂਚਾਲ ਮਗਰੋਂ ਜਪਾਨ ਵਿੱਚ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਉੱਤਰੀ ਤਟਵਰਤੀ ਇਲਾਕੇ ਵਿੱਚ ਸਮੁੰਦਰ ਵਿੱਚ ਇੱਕ ਮੀਟਰ ਤੱਕ ਸੁਨਾਮੀ ਦੀਆਂ ਲਹਿਰਾਂ ਉੱਠਣ ਦੀ ਸੰਭਾਵਨਾ ਜਤਾਈ ਗਈ ਹੈ।

NO COMMENTS

LEAVE A REPLY

Please enter your comment!
Please enter your name here

Exit mobile version