Home ਸੰਸਾਰ ਯੂਰਪ ਦੇ ਕਈ ਨਿਊਜ਼ ਚੈਨਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਸਟੂਡੀਓ...

ਯੂਰਪ ਦੇ ਕਈ ਨਿਊਜ਼ ਚੈਨਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਸਟੂਡੀਓ ਕਰਵਾਏ ਖਾਲੀ

0

ਡਬਲਿਨ: ਯੂਰਪ ਦੇ ਕਈ ਪ੍ਰਮੁੱਖ ਨਿਊਜ਼ ਚੈਨਲਾਂ ਨੂੰ ਸ਼ੁੱਕਰਵਾਰ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ। ਸੁਰੱਖਿਆ ਦੇ ਮੱਦੇਨਜ਼ਰ ਪੱਤਰਕਾਰਾਂ ਅਤੇ ਕਰਮਚਾਰੀਆਂ ਨੂੰ ਇਮਾਰਤਾਂ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਕੁਝ ਚੈਨਲਾਂ ਨੂੰ ਆਪਣੇ ਪ੍ਰੋਗਰਾਮਾਂ ਦਾ ਸਿੱਧਾ ਪ੍ਰਸਾਰਣ ਰੋਕਣਾ ਪਿਆ।

ਸਬੰਧਤ ਕੰਪਨੀਆਂ ਮੁਤਾਬਕ, ਧਮਕੀਆਂ ਆਇਰਲੈਂਡ ਦੇ ਪ੍ਰਸਾਰਕ ਆਰਟੀਈ (RTE), ਬ੍ਰਿਟੇਨ ਦੇ ਸਕਾਈ (Sky), ਬੁਲਗਾਰੀਆ ਦੇ ਨਿੱਜੀ ਚੈਨਲ ਨੋਵਾ ਟੀਵੀ (Nova TV) ਅਤੇ ਹੋਰ ਥਾਵਾਂ ’ਤੇ ਭੇਜੀਆਂ ਗਈਆਂ ਸਨ। ਧਮਕੀ ਭਰੇ ਸੁਨੇਹਿਆਂ ਵਿੱਚ ਕਿਹਾ ਗਿਆ ਸੀ ਕਿ ਸਮਾਂ ਤੇਜ਼ੀ ਨਾਲ ਬੀਤ ਰਿਹਾ ਹੈ, ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਤੁਰੰਤ ਕਾਰਵਾਈ ਕੀਤੀ।

ਇਸ ਘਟਨਾ ਕਾਰਨ ਨਿਊਜ਼ ਸਟੂਡੀਓ ਖਾਲੀ ਕਰਵਾਏ ਗਏ ਅਤੇ ਪ੍ਰਸਾਰਣ ਵਿੱਚ ਵਿਘਨ ਪਿਆ। ਆਰਟੀਈ ਨੇ ਆਪਣੇ ਆਮ ਪ੍ਰੋਗਰਾਮਾਂ ਦੀ ਥਾਂ ਪਹਿਲਾਂ ਤੋਂ ਰਿਕਾਰਡ ਕੀਤੇ ਪ੍ਰੋਗਰਾਮ ਪ੍ਰਸਾਰਿਤ ਕੀਤੇ। ਹਾਲਾਂਕਿ, ਜਾਂਚ ਦੌਰਾਨ ਕਿਸੇ ਵੀ ਪ੍ਰਭਾਵਿਤ ਥਾਂ ਤੋਂ ਬੰਬ ਬਰਾਮਦ ਨਹੀਂ ਹੋਇਆ।

ਇਸ ਦੌਰਾਨ ਯੂਰਪ ਵਿੱਚ ਕਈ ਉਡਾਣਾਂ ਨੂੰ ਵੀ ਬੰਬ ਨਾਲ ਉਡਾਉਣ ਦੀਆਂ ਨਵੀਆਂ ਧਮਕੀਆਂ ਮਿਲਣ ਦੀ ਜਾਣਕਾਰੀ ਸਾਹਮਣੇ ਆਈ ਹੈ। ਲਗਾਤਾਰ ਮਿਲ ਰਹੀਆਂ ਧਮਕੀਆਂ ਕਾਰਨ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਚਿੰਤਾ ਵਧ ਗਈ ਹੈ। ਹਾਲਾਂਕਿ, ਧਮਕੀਆਂ ਦੇ ਪਿੱਛੇ ਕੌਣ ਹੈ ਅਤੇ ਇਨ੍ਹਾਂ ਦਾ ਆਪਸ ਵਿੱਚ ਕੋਈ ਸਬੰਧ ਹੈ ਜਾਂ ਨਹੀਂ, ਇਸ ਬਾਰੇ ਹਾਲੇ ਕੋਈ ਪੁਸ਼ਟੀ ਨਹੀਂ ਹੋਈ।

NO COMMENTS

LEAVE A REPLY

Please enter your comment!
Please enter your name here

Exit mobile version