Home ਸੰਸਾਰ ਫਰਾਂਸ ‘ਚ ਦਰਦਨਾਕ ਬੱਸ ਹਾਦਸਾ, ਸੜਕ ਤੋਂ ਉਤਰ ਕੇ ਦਰੱਖਤ ਨਾਲ ਟਕਰਾਈ...

ਫਰਾਂਸ ‘ਚ ਦਰਦਨਾਕ ਬੱਸ ਹਾਦਸਾ, ਸੜਕ ਤੋਂ ਉਤਰ ਕੇ ਦਰੱਖਤ ਨਾਲ ਟਕਰਾਈ ਸਕੂਲ ਬੱਸ, 2 ਬੱਚਿਆਂ ਦੀ ਹੋਈ ਮੌਤ

0

ਫਰਾਂਸ : ਦੁਨੀਆ ਭਰ ਵਿੱਚ ਅਕਸਰ ਹੀ ਸੜਕ ਹਾਦਸਿਆਂ (Road Accidents) ਦੇ ਕਈ ਮਾਮਲੇ ਦੇਖਣ ਨੂੰ ਮਿਲਦੇ ਹਨ। ਸੜਕ ਸੁਰੱਖਿਆ ਨੂੰ ਭਾਵੇਂ ਹਰ ਦੇਸ਼ ਵਿੱਚ ਬੇਹੱਦ ਅਹਿਮ ਮੰਨਿਆ ਜਾਂਦਾ ਹੈ, ਪਰ ਅਕਸਰ ਇਸ ਵਿੱਚ ਹੋਣ ਵਾਲੀ ਲਾਪਰਵਾਹੀ ਕਾਰਨ ਸੜਕ ਹਾਦਸਿਆਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਹਰ ਸਾਲ ਕਈ ਲੋਕ ਸੜਕ ਹਾਦਸਿਆਂ ਕਾਰਨ ਆਪਣੀ ਜਾਨ ਗੁਆ ਬੈਠਦੇ ਹਨ। ਅਜਿਹਾ ਹੀ ਇੱਕ ਸੜਕ ਹਾਦਸਾ ਅੱਜ ਫਰਾਂਸ (France) ਵਿੱਚ ਸਾਹਮਣੇ ਆਇਆ ਹੈ। ਇਹ ਬੱਸ ਹਾਦਸਾ ਐਨ (Ain) ਵਿਭਾਗ ਵਿੱਚ ਲੈਂਟ (Lent) ਦੇ ਨੇੜੇ D22 ਸੜਕ ‘ਤੇ ਵਾਪਰਿਆ, ਜਦੋਂ ਇੱਕ ਸਕੂਲ ਬੱਸ ਦਰੱਖਤ ਨਾਲ ਜਾ ਟਕਰਾਈ।

2 ਬੱਚਿਆਂ ਦੀ ਮੌਤ

ਮੁੱਢਲੀ ਜਾਣਕਾਰੀ ਦੇ ਅਨੁਸਾਰ ਫਰਾਂਸ ਵਿੱਚ ਅੱਜ ਵਾਪਰੇ ਇਸ ਬੱਸ ਹਾਦਸੇ ਵਿੱਚ 2 ਬੱਚਿਆਂ ਦੀ ਮੌਤ ਹੋ ਗਈ ਹੈ। ਹਾਲਾਂਕਿ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਵੀ ਜਤਾਇਆ ਜਾ ਰਿਹਾ ਹੈ।

16 ਲੋਕ ਜ਼ਖ਼ਮੀ

ਫਰਾਂਸ ਵਿੱਚ ਅੱਜ ਵਾਪਰੇ ਇਸ ਬੱਸ ਹਾਦਸੇ ਵਿੱਚ 16 ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਨ੍ਹਾਂ ਵਿੱਚੋਂ 3 ਜ਼ਖ਼ਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਦਕਿ 13 ਹੋਰ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਮਾਮਲੇ ਦੀ ਜਾਂਚ ਸ਼ੁਰੂ

ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਹਿਰ ਦੇ ਮੇਅਰ ਯਵੇਸ ਕ੍ਰਿਸਟਿਨ (Yves Cristin) ਨੇ ਮੀਡੀਆ ਨੂੰ ਦੱਸਿਆ ਕਿ ਬੱਸ ਵਿੱਚ ਲਗਭਗ 70 ਲੋਕ ਸਵਾਰ ਸਨ। ਇਸ ਦੌਰਾਨ ਬੱਸ ਸੜਕ ਤੋਂ ਉਤਰ ਗਈ ਅਤੇ ਇੱਕ ਛੋਟੀ ਖਾਈ ਵਿੱਚ ਸਥਿਤ ਦਰੱਖਤ ਨਾਲ ਜਾ ਟਕਰਾਈ। ਹਾਲਾਂਕਿ ਬੱਸ ਕਿਸ ਕਾਰਨ ਸੜਕ ਤੋਂ ਉਤਰੀ ਅਤੇ ਦਰੱਖਤ ਨਾਲ ਕਿਵੇਂ ਟਕਰਾਈ, ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪੁਲਿਸ ਇਸ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਫਰਾਂਸ ਵਿੱਚ ਵਧ ਰਹੇ ਹਨ ਸੜਕ ਹਾਦਸਿਆਂ ਦੇ ਮਾਮਲੇ

ਫਰਾਂਸ ਵਿੱਚ ਸੜਕ ਹਾਦਸਿਆਂ ਦੇ ਮਾਮਲੇ ਵਧ ਰਹੇ ਹਨ। ਫਰਾਂਸ ਵਿੱਚ ਸੜਕ ਹਾਦਸਿਆਂ ਵਿੱਚ ਬੱਸ ਹਾਦਸਿਆਂ ਦੇ ਮਾਮਲੇ ਵੀ ਅਕਸਰ ਦੇਖਣ ਨੂੰ ਮਿਲਦੇ ਹਨ। ਲਾਪਰਵਾਹੀ ਨਾਲ ਗੱਡੀ ਚਲਾਉਣਾ, ਤੇਜ਼ ਰਫ਼ਤਾਰ, ਟ੍ਰੈਫਿਕ ਨਿਯਮਾਂ ਦੀ ਉਲੰਘਣਾ ਅਤੇ ਗਲਤ ਤਰੀਕੇ ਨਾਲ ਓਵਰਟੇਕ ਕਰਨਾ ਕੁਝ ਅਜਿਹੇ ਮੁੱਖ ਕਾਰਨ ਹਨ, ਜਿਨ੍ਹਾਂ ਕਰਕੇ ਸਭ ਤੋਂ ਵੱਧ ਸੜਕ ਹਾਦਸੇ ਵਾਪਰਦੇ ਹਨ। ਇਨ੍ਹਾਂ ਸੜਕ ਹਾਦਸਿਆਂ ਕਾਰਨ ਹਰ ਸਾਲ ਫਰਾਂਸ ਵਿੱਚ ਕਈ ਲੋਕ ਆਪਣੀ ਜਾਨ ਗੁਆ ਦਿੰਦੇ ਹਨ ਅਤੇ ਕਈ ਹੋਰ ਜ਼ਖ਼ਮੀ ਹੋ ਜਾਂਦੇ ਹਨ।

NO COMMENTS

LEAVE A REPLY

Please enter your comment!
Please enter your name here

Exit mobile version