ਨਵੀਂ ਦਿੱਲੀ : ਦਿੱਲੀ-ਐਨ.ਸੀ.ਆਰ. ਸਮੇਤ ਪੂਰਾ ਉੱਤਰੀ ਭਾਰਤ ਇਸ ਸਮੇਂ ਠੰਢ ਦੀ ਲਪੇਟ ਵਿੱਚ ਹੈ। ਬੀਤੇ ਦਿਨ, ਲਗਾਤਾਰ ਦੂਜੇ ਦਿਨ ਦਿੱਲੀ ਵਿੱਚ ਭਿਆਨਕ ਸਰਦੀ ਦਰਜ ਕੀਤੀ ਗਈ। ਅੱਜ ਵੀ ਸਰਦੀ ਅਤੇ ਧੁੰਦ ਤੋਂ ਰਾਹਤ ਮਿਲਣ ਵਾਲੀ ਨਹੀਂ ਹੈ। ਬੀਤੇ ਦਿਨ ਦਿੱਲੀ, ਯੂਪੀ ਅਤੇ ਪੰਜਾਬ ਸਮੇਤ 6 ਰਾਜਾਂ ਲਈ ਸੰਘਣੀ ਧੁੰਦ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਸੀ।
ਦਿੱਲੀ-ਐਨ.ਸੀ.ਆਰ. ਸੰਘਣੀ ਧੁੰਦ ਅਤੇ ਠੰਢੀ ਲਹਿਰ ਦੀ ਲਪੇਟ ’ਚ
ਮੌਸਮ ਵਿਭਾਗ ਨੇ ਦਿੱਲੀ ਸਮੇਤ ਪੰਜ ਰਾਜਾਂ ਵਿੱਚ ਬਹੁਤ ਸੰਘਣੀ ਧੁੰਦ ਦਾ ਔਰੇਂਜ ਅਲਰਟ ਜਾਰੀ ਕੀਤਾ ਹੈ। ਦੂਜੇ ਪਾਸੇ 9 ਰਾਜਾਂ ਦੇ ਲਈ ਸ਼ੀਤ ਲਹਿਰ ਦਾ ਅਨੁਮਾਨ ਜਤਾਇਆ ਗਿਆ ਹੈ। ਰਾਸ਼ਟਰੀ ਰਾਜਧਾਨੀ ਵਿੱਚ ਸ਼ੀਤ ਲਹਿਰ ਦਾ ਪ੍ਰਕੋਪ ਜਾਰੀ ਹੈ। ਲੋਕ ਰੈਣ ਬਸੇਰਾ ਦਾ ਸਹਾਰਾ ਲੈ ਰਹੇ ਹਨ।
ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਅਨੁਸਾਰ, ਅੱਜ ਉੱਤਰ-ਪੱਛਮ ਅਤੇ ਪੂਰਬੀ ਭਾਰਤ ਦੇ ਕਈ ਖੇਤਰਾਂ ਵਿੱਚ ਸ਼ੀਤ ਲਹਿਰ ਅਤੇ ਬਹੁਤ ਸੰਘਣੀ ਧੁੰਦ ਤੇਜ਼ ਹੋ ਸਕਦੀ ਹੈ। ਪੰਜਾਬ, ਹਰਿਆਣਾ, ਦਿੱਲੀ, ਚੰਡੀਗੜ੍ਹ, ਰਾਜਸਥਾਨ ਅਤੇ ਬਿਹਾਰ ਲਈ ਬਹੁਤ ਸੰਘਣੀ ਧੁੰਦ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਹਵਾਈ ਅੱਡੇ ‘ਤੇ ਵੀ ਰਹੀ ਘੱਟ ਦ੍ਰਿਸ਼ਟੀ
ਬੀਤੀ ਦੇਰ ਰਾਤ 11 ਵਜੇ, ਦਿੱਲੀ, ਦੱਖਣੀ ਜੰਮੂ-ਕਸ਼ਮੀਰ, ਪੱਛਮੀ ਹਿਮਾਚਲ ਪ੍ਰਦੇਸ਼, ਦੱਖਣੀ ਉਤਰਾਖੰਡ, ਪੰਜਾਬ, ਹਰਿਆਣਾ, ਉੱਤਰ-ਪੱਛਮ ਅਤੇ ਪੂਰਬੀ ਰਾਜਸਥਾਨ, ਉੱਤਰੀ ਉੱਤਰ ਪ੍ਰਦੇਸ਼ ਅਤੇ ਉੱਤਰੀ ਬਿਹਾਰ ਵਿੱਚ ਧੁੰਦ ਅਤੇ ਬੱਦਲਵਾਈ ਦੇਖੀ ਗਈ। ਹਵਾਈ ਅੱਡੇ ‘ਤੇ ਵੀ ਘੱਟ ਦ੍ਰਿਸ਼ਟੀ ਦੇਖੀ ਗਈ। ਪਾਲਮ ਵਿੱਚ ਅੱਧੀ ਰਾਤ 12 ਵਜੇ ਸੰਘਣੀ ਧੁੰਦ ਦੇਖੀ ਗਈ, ਜਿਸਦੀ ਦ੍ਰਿਸ਼ਟੀ 150 ਮੀਟਰ ਦਰਜ ਕੀਤੀ ਗਈ।
ਦਿੱਲੀ, ਪੰਜਾਬ ਸਮੇਤ ਇਹ ਸ਼ਹਿਰ ਸ਼ੀਤ ਲਹਿਰ ਦੀ ਚਪੇਟ ’ਚ
ਉੱਤਰ-ਪੱਛਮ, ਮੱਧ ਅਤੇ ਉੱਤਰ-ਪੂਰਬੀ ਭਾਰਤ ਵਿੱਚ ਅਗਲੇ 5-7 ਦਿਨਾਂ ਤੱਕ ਸਵੇਰੇ ਸੰਘਣੀ ਧੁੰਦ ਰਹਿਣ ਦੀ ਉਮੀਦ ਹੈ। ਬਹੁਤ ਸੰਘਣੀ ਧੁੰਦ ਦੇ ਨਾਲ, ਦਿੱਲੀ, ਪੰਜਾਬ, ਹਰਿਆਣਾ ਅਤੇ ਮੱਧ ਪ੍ਰਦੇਸ਼ ਸਮੇਤ ਨੌਂ ਰਾਜਾਂ ਵਿੱਚ ਸ਼ੀਤ ਲਹਿਰ ਚੱਲਣ ਦੀ ਸੰਭਾਵਨਾ ਹੈ।
ਭਾਰਤ ਮੌਸਮ ਵਿਭਾਗ (IMD) ਨੇ ਆਪਣੀ ਤਾਜ਼ਾ ਰਿਪੋਰਟ ਵਿੱਚ ਕਿਹਾ ਹੈ ਕਿ ਹਿਮਾਚਲ ਪ੍ਰਦੇਸ਼, ਪੂਰਬੀ ਮੱਧ ਪ੍ਰਦੇਸ਼, ਛੱਤੀਸਗੜ੍ਹ, ਓਡੀਸ਼ਾ ਅਤੇ ਝਾਰਖੰਡ ਦੇ ਕੁਝ ਹਿੱਸਿਆਂ ਵਿੱਚ ਅਗਲੇ ਦੋ ਦਿਨਾਂ ਦੇ ਦੌਰਾਨ ਸ਼ੀਤ ਲਹਿਰ ਦੀ ਸਥਿਤੀ ਦੀ ਸੰਭਾਵਨਾ ਹੈ। ਜਦੋਂ ਕਿ ਰਾਜਸਥਾਨ, ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਅਗਲੇ 3-5 ਦਿਨਾਂ ਦੌਰਾਨ ਸੀਤ ਲਹਿਰ ਦੀ ਸੰਭਾਵਨਾ ਹੈ, ਜਦਕਿ ਉੱਤਰ-ਪੱਛਮ ਅਤੇ ਪੂਰਬੀ ਭਾਰਤ (ਓਡੀਸ਼ਾ ਨੂੰ ਛੱਡ ਕੇ) ਵਿੱਚ ਅਗਲੇ 2-3 ਦਿਨਾਂ ਦੌਰਾਨ ਕੋਲਡ ਡੇ ਦੀ ਸਥਿਤੀ ਰਹਿਣ ਦੀ ਸੰਭਾਵਨਾ ਹੈ।











