Homeਦੇਸ਼ਦਿੱਲੀ 'ਚ 2.30 ਲੱਖ ਘਰਾਂ ਦੀਆਂ ਛੱਤਾਂ 'ਤੇ ਮੁਫ਼ਤ ਲੱਗਣਗੇ ਸੌਰ ਪੈਨਲ

ਦਿੱਲੀ ‘ਚ 2.30 ਲੱਖ ਘਰਾਂ ਦੀਆਂ ਛੱਤਾਂ ‘ਤੇ ਮੁਫ਼ਤ ਲੱਗਣਗੇ ਸੌਰ ਪੈਨਲ

ਨਵੀਂ ਦਿੱਲੀ: ਦਿੱਲੀ ਸਰਕਾਰ ਨੇ ਰਾਜਧਾਨੀ ਦੇ 2.30 ਲੱਖ ਬਿਜਲੀ ਖਪਤਕਾਰਾਂ ਦੇ ਘਰਾਂ ਦੀਆਂ ਛੱਤਾਂ ‘ਤੇ ਮੁਫ਼ਤ ਸੌਰ ਪੈਨਲ ਲਗਾਉਣ ਦਾ ਵੱਡਾ ਫੈਸਲਾ ਲਿਆ ਹੈ। ਮੁੱਖ ਮੰਤਰੀ ਰੇਖਾ ਗੁਪਤਾ ਨੇ ਦੱਸਿਆ ਕਿ ਕੈਬਨਿਟ ਮੀਟਿੰਗ ਵਿੱਚ 400 ਯੂਨਿਟ ਤੱਕ ਬਿਜਲੀ ਦੀ ਖਪਤ ਕਰਨ ਵਾਲੇ ਘਰਾਂ ‘ਤੇ 3 ਕਿਲੋਵਾਟ ਦੇ ਸੌਰ ਪੈਨਲ ਲਗਾਉਣ ਨੂੰ ਮਨਜ਼ੂਰੀ ਦਿੱਤੀ ਗਈ ਹੈ।

ਇਨ੍ਹਾਂ ਸੌਰ ਪੈਨਲਾਂ ਨੂੰ ਲਗਾਉਣ ਦਾ ਖਰਚਾ ਸਰਕਾਰ ਵੱਲੋਂ ਚੁੱਕਿਆ ਜਾਵੇਗਾ। ਇਸ ਦੇ ਨਾਲ ਹੀ ਜੇਕਰ ਖਪਤਕਾਰ ਵਾਧੂ ਬਿਜਲੀ ਸਰਕਾਰ ਨੂੰ ਦਿੰਦੇ ਹਨ ਤਾਂ ਉਨ੍ਹਾਂ ਨੂੰ ਇਸ ਦਾ ਆਰਥਿਕ ਲਾਭ ਵੀ ਮਿਲੇਗਾ। ਸਰਕਾਰ ਦਾ ਟੀਚਾ ਮਾਰਚ 2027 ਤੱਕ 2 ਲੱਖ 30 ਹਜ਼ਾਰ ਘਰਾਂ ਦੀਆਂ ਛੱਤਾਂ ‘ਤੇ ਸੌਰ ਪੈਨਲ ਲਗਾਉਣ ਦਾ ਹੈ।

ਮੁੱਖ ਮੰਤਰੀ ਰੇਖਾ ਗੁਪਤਾ ਨੇ ਇਹ ਵੀ ਸਪੱਸ਼ਟ ਕੀਤਾ ਕਿ ਦਿੱਲੀ ਵਿੱਚ ਬਿਜਲੀ ਸਬਸਿਡੀ ਖ਼ਤਮ ਨਹੀਂ ਕੀਤੀ ਜਾ ਰਹੀ। ਖਪਤਕਾਰਾਂ ਨੂੰ ਬਿਜਲੀ ਸਬਸਿਡੀ ਮਿਲਦੀ ਰਹੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮਕਸਦ ਸਿਰਫ਼ ਦਿੱਲੀ ਵਾਸੀਆਂ ਨੂੰ ਬਿਜਲੀ ਦਾ ਖਪਤਕਾਰ ਬਣਾਉਣਾ ਨਹੀਂ, ਸਗੋਂ ਉਨ੍ਹਾਂ ਨੂੰ ਬਿਜਲੀ ਪੈਦਾ ਕਰਨ ਵਾਲਾ ਵੀ ਬਣਾਉਣਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments