Homeਖੇਡਾਂਏਸ਼ੀਆਈ ਖੇਡਾਂ 2026: 10 ਮੀਟਰ ਏਅਰ ਪਿਸਟਲ 'ਚ 5ਵੇਂ ਸਥਾਨ 'ਤੇ ਰਹੇ...

ਏਸ਼ੀਆਈ ਖੇਡਾਂ 2026: 10 ਮੀਟਰ ਏਅਰ ਪਿਸਟਲ ‘ਚ 5ਵੇਂ ਸਥਾਨ ‘ਤੇ ਰਹੇ ਮਨੂ ਭਾਕਰ

ਨਾਗੋਯਾ: ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਮਨੂ ਭਾਕਰ ਨੇ ਅੱਜ ਏਸ਼ੀਆਈ ਖੇਡਾਂ 2026 ‘ਚ ਵਿਅਕਤੀਗਤ ਮਹਿਲਾ 10 ਮੀਟਰ ਏਅਰ ਪਿਸਟਲ ਮੁਕਾਬਲੇ ‘ਚ ਪੰਜਵੇਂ ਸਥਾਨ ‘ਤੇ ਰਹੇ। ਮਨੂ ਨੇ 579 ਅੰਕ ਹਾਸਲ ਕਰਕੇ ਕੁਆਲੀਫਿਕੇਸ਼ਨ ਵਿੱਚ ਤੀਜਾ ਸਥਾਨ ਹਾਸਲ ਕੀਤਾ ਸੀ ਅਤੇ ਫਾਈਨਲ ਲਈ ਕੁਆਲੀਫਾਈ ਕੀਤਾ ਸੀ।

ਫਾਈਨਲ ਵਿੱਚ ਸਿਰਫ਼ 181.1 ਅੰਕ ਹੀ ਬਣਾ ਸਕੇ ਮਨੂ
ਪੈਰਿਸ ਓਲੰਪਿਕ ‘ਚ ਦੋ ਕਾਂਸੀ ਦੇ ਤਗਮੇ ਜਿੱਤਣ ਵਾਲੀ ਮਨੂ ਭਾਕਰ ਤੋਂ ਫਾਈਨਲ ‘ਚ ਬਿਹਤਰ ਪ੍ਰਦਰਸ਼ਨ ਦੀ ਉਮੀਦ ਸੀ ਪਰ ਉਹ ਆਪਣੇ ਕੁਆਲੀਫਾਈ ਪ੍ਰਦਰਸ਼ਨ ਨੂੰ ਦੁਹਰਾ ਨਹੀਂ ਸਕੇ। 24 ਸਾਲਾ ਨਿਸ਼ਾਨੇਬਾਜ਼ ਨੇ ਫਾਈਨਲ ਵਿੱਚ 181.1 ਅੰਕ ਬਣਾਏ ਅਤੇ ਪੰਜਵੇਂ ਸਥਾਨ ’ਤੇ ਰਹੇ। ਹੁਣ ਉਨ੍ਹਾਂ ਦੀ ਨਜ਼ਰ 25 ਮੀਟਰ ਏਅਰ ਪਿਸਟਲ ਈਵੈਂਟ ‘ਤੇ ਹੋਵੇਗੀ।

ਈਸ਼ਾ ਸਿੰਘ ਅਤੇ ਸੁਰੂਚੀ ਸਿੰਘ ਫਾਈਨਲ ਵਿੱਚ ਨਹੀਂ ਪਹੁੰਚ ਸਕੇ
10 ਮੀਟਰ ਏਅਰ ਪਿਸਟਲ ਵਿੱਚ ਭਾਰਤ ਦੇ ਹੋਰ ਨਿਸ਼ਾਨੇਬਾਜ਼ ਈਸ਼ਾ ਸਿੰਘ ਅਤੇ ਸੁਰੂਚੀ ਸਿੰਘ ਫਾਈਨਲ ਵਿੱਚ ਥਾਂ ਨਹੀਂ ਬਣਾ ਸਕੇ। ਈਸ਼ਾ 572 ਅੰਕਾਂ ਨਾਲ ਕੁਆਲੀਫਿਕੇਸ਼ਨ ਵਿੱਚ 15ਵੇਂ ਸਥਾਨ ‘ਤੇ ਰਹੇ ਜਦਕਿ ਸੁਰੁਚੀ 568 ਅੰਕਾਂ ਨਾਲ 26ਵੇਂ ਸਥਾਨ ‘ਤੇ ਰਹੇ।

ਟੀਮ ਈਵੈਂਟ ਵਿੱਚ ਥੋੜ੍ਹੇ ਜਿਹੇ ਫਰਕ ਨਾਲ ਖੁੰਝਿਆ ਤਮਗਾ
ਭਾਰਤ ਔਰਤਾਂ ਦੇ 10 ਮੀਟਰ ਏਅਰ ਪਿਸਟਲ ਟੀਮ ਮੁਕਾਬਲੇ ਵਿੱਚ ਵੀ ਥੋੜ੍ਹੇ ਫਰਕ ਨਾਲ ਤਗ਼ਮੇ ਤੋਂ ਖੁੰਝ ਗਿਆ। ਭਾਰਤ ਅਤੇ ਵੀਅਤਨਾਮ ਦੋਵਾਂ ਟੀਮਾਂ ਦੇ ਖਾਤੇ ਵਿੱਚ 1719-1719 ਅੰਕ ਸਨ, ਪਰ ਭਾਰਤ ਨੇ 10 ਅੰਕਾਂ ਦੇ ਘੱਟ ਸ਼ਾਟ ਬਣਾਏ। ਇਸ ਕਾਰਨ ਭਾਰਤ ਨੂੰ ਚੌਥੇ ਸਥਾਨ ‘ਤੇ ਹੀ ਸਬਰ ਕਰਨਾ ਪਿਆ ਅਤੇ ਵੀਅਤਨਾਮ ਨੇ ਤਮਗਾ ਜਿੱਤਿਆ।

ਨਿਸ਼ਾਨੇਬਾਜ਼ੀ ਵਿੱਚ ਭਾਰਤ ਦੇ ਸੱਤ ਤਗਮੇ
ਏਸ਼ਿਆਈ ਖੇਡਾਂ 2026 ਵਿੱਚ ਭਾਰਤ ਨੇ ਨਿਸ਼ਾਨੇਬਾਜ਼ੀ ਵਿੱਚ ਹੁਣ ਤੱਕ ਸੱਤ ਤਗ਼ਮੇ ਜਿੱਤੇ ਹਨ। ਭਾਰਤੀ ਨਿਸ਼ਾਨੇਬਾਜ਼ਾਂ ਨੇ ਚਾਰ ਚਾਂਦੀ ਅਤੇ ਤਿੰਨ ਕਾਂਸੀ ਦੇ ਤਗ਼ਮੇ ਜਿੱਤੇ ਹਨ। ਮਨੂ ਭਾਕਰ 10 ਮੀਟਰ ਏਅਰ ਪਿਸਟਲ ਵਿੱਚ ਵਿਅਕਤੀਗਤ ਅਤੇ ਟੀਮ ਵਰਗ ਵਿੱਚ ਤਗਮੇ ਤੋਂ ਖੁੰਝ ਜਾਣ ਤੋਂ ਬਾਅਦ, ਭਾਰਤ ਦੀ ਨਜ਼ਰ ਹੁਣ ਆਉਣ ਵਾਲੇ ਸ਼ੂਟਿੰਗ ਮੁਕਾਬਲਿਆਂ ਉੱਤੇ ਹੈ।

ਮਨੂ ਭਾਕਰ ਦੀ ਅਗਲੀ ਚੁਣੌਤੀ
ਮਨੂ ਭਾਕਰ ਹੁਣ 25 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਨਗੇ। 10 ਮੀਟਰ ਏਅਰ ਪਿਸਟਲ ‘ਚ ਪੰਜਵੇਂ ਸਥਾਨ ‘ਤੇ ਰਹਿਣ ਤੋਂ ਬਾਅਦ ਉਹ ਆਪਣੇ ਅਗਲੇ ਈਵੈਂਟ ‘ਚ ਤਮਗਾ ਜਿੱਤ ਕੇ ਭਾਰਤ ਦੇ ਖਾਤੇ ‘ਚ ਇਕ ਹੋਰ ਤਮਗਾ ਜੋੜਨ ਦੀ ਕੋਸ਼ਿਸ਼ ਕਰਨਗੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments