Homeਮਨੋਰੰਜਨ‘ਫੋਰਸ 3’ ’ਚ ਨੋਰਾ ਫ਼ਤੇਹੀ ਦਾ ਧਮਾਕੇਦਾਰ ਡਾਂਸ

‘ਫੋਰਸ 3’ ’ਚ ਨੋਰਾ ਫ਼ਤੇਹੀ ਦਾ ਧਮਾਕੇਦਾਰ ਡਾਂਸ

ਮੁੰਬਈ : ਬਾਲੀਵੁੱਡ ਅਦਾਕਾਰ ਜੌਨ ਅਬ੍ਰਾਹਮ ਦੀ ਆਉਣ ਵਾਲੀ ਐਕਸ਼ਨ ਫ਼ਿਲਮ ‘ਫੋਰਸ 3’ ਨੂੰ ਲੈ ਕੇ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਫ਼ਿਲਮ ਵਿੱਚ ਅਦਾਕਾਰਾ ਨੋਰਾ ਫ਼ਤੇਹੀ ਦੀ ਐਂਟਰੀ ਹੋ ਗਈ ਹੈ। ਉਹ ਇਸ ਫ਼ਿਲਮ ਵਿੱਚ ਇੱਕ ਖ਼ਾਸ ਹਾਈ-ਐਨਰਜੀ ਡਾਂਸ ਨੰਬਰ ਕਰਦੀ ਨਜ਼ਰ ਆਵੇਗੀ।

ਇਸ ਗੀਤ ਰਾਹੀਂ ਜੌਨ ਅਬ੍ਰਾਹਮ ਅਤੇ ਨੋਰਾ ਫ਼ਤੇਹੀ ਕਰੀਬ 6 ਸਾਲਾਂ ਬਾਅਦ ਮੁੜ ਵੱਡੇ ਪਰਦੇ ’ਤੇ ਇਕੱਠੇ ਦਿਖਾਈ ਦੇਣਗੇ। ਇਸ ਤੋਂ ਪਹਿਲਾਂ ਦੋਵੇਂ ‘ਸਤਯਮੇਵ ਜਯਤੇ’ ਵਰਗੀਆਂ ਫ਼ਿਲਮਾਂ ਵਿੱਚ ਕਈ ਹਿੱਟ ਗੀਤਾਂ ਲਈ ਇਕੱਠੇ ਕੰਮ ਕਰ ਚੁੱਕੇ ਹਨ।

ਫ਼ਿਲਮ ਦੇ ਮੇਕਰਜ਼ ਇਸ ਖ਼ਾਸ ਗੀਤ ਨੂੰ ਵੱਡੇ ਪੱਧਰ ’ਤੇ ਫ਼ਿਲਮਾਉਣ ਦੀ ਤਿਆਰੀ ਕਰ ਰਹੇ ਹਨ। ਇਸ ਨੂੰ ਫ਼ਿਲਮ ਦੇ ਐਕਸ਼ਨ ਅਤੇ ਮਾਸ ਆਡੀਅੰਸ ਦੀ ਪਸੰਦ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਜਾਵੇਗਾ।

‘ਫੋਰਸ 3’ ਦਾ ਨਿਰਦੇਸ਼ਨ ਭਾਵ ਧੂਲੀਆ ਕਰ ਰਹੇ ਹਨ। ਫ਼ਿਲਮ ਵਿੱਚ ਜੌਨ ਅਬ੍ਰਾਹਮ ਇੱਕ ਵਾਰ ਫਿਰ ACP ਯਸ਼ਵਰਧਨ ਸਿੰਘ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ। ਉਨ੍ਹਾਂ ਤੋਂ ਇਲਾਵਾ ਹਰਸ਼ਵਰਧਨ ਰਾਣੇ, ਤਾਨੀਆ ਮਾਨਿਕਤਲਾ ਅਤੇ ਮੀਨਾਕਸ਼ੀ ਚੌਧਰੀ ਵੀ ਅਹਿਮ ਭੂਮਿਕਾਵਾਂ ਵਿੱਚ ਦਿਖਾਈ ਦੇਣਗੇ। ਫ਼ਿਲਮ ਦੇ 19 ਮਾਰਚ, 2027 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਦੀ ਉਮੀਦ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments