HomePunjabਟ੍ਰੈਫਿਕ ਨਿਯਮ ਤੋੜਨ ਵਾਲੇ ਵਾਹਨ ਚਾਲਕਾਂ ਨੂੰ ਹੁਣ ਆਨਲਾਈਨ ਭੇਜੇ ਜਾਣਗੇ ਚਲਾਨ

ਟ੍ਰੈਫਿਕ ਨਿਯਮ ਤੋੜਨ ਵਾਲੇ ਵਾਹਨ ਚਾਲਕਾਂ ਨੂੰ ਹੁਣ ਆਨਲਾਈਨ ਭੇਜੇ ਜਾਣਗੇ ਚਲਾਨ

ਚੰਡੀਗੜ੍ਹ: ਚੰਡੀਗੜ੍ਹ-ਕੀਰਤਪੁਰ-ਮਨਾਲੀ ਫੋਰ ਲੇਨ ਤੇ ਆਨਲਾਈਨ ਚਲਾਨ ਭੇਜੇ ਜਾਣਗੇ। ਹਿਮਾਚਲ ਪ੍ਰਦੇਸ਼ ‘ਚ ਚੰਡੀਗੜ੍ਹ-ਕੀਰਤਪੁਰ-ਮਨਾਲੀ ਫੋਰ ਲੇਨ ਉਤੇ ਟ੍ਰੈਫਿਕ ਨਿਯਮ ਤੋੜਨ ਵਾਲੇ ਹੁਣ ਚੌਕਸ ਹੋ ਜਾਣ ਕਿਉਂਕਿ ਹੁਣ ਟ੍ਰੈਫਿਕ ਨਿਯਮ ਤੋੜਨ ਵਾਲੇ ਵਾਹਨ ਚਾਲਕਾਂ ਦੇ ਆਨਲਾਈਨ ਚਲਾਨ ਭੇਜੇ ਜਾਣਗੇ। ਮੰਡੀ ਪੁਲਿਸ ਨੇ ਚਾਰ ਮਾਰਗੀ ’ਤੇ ਦੋ ਥਾਵਾਂ ਉਤੇ ਕੈਮਰੇ ਲਾਏ ਹਨ। ਅਜਿਹੀ ਸਥਿਤੀ ਵਿੱਚ ਜਿਵੇਂ ਹੀ ਤੁਸੀਂ ਨਿਯਮ ਤੋੜਦੇ ਹੋ, ਤੁਰੰਤ ਚਲਾਨ ਜਾਰੀ ਕਰ ਦਿੱਤਾ ਜਾਵੇਗਾ।

ਦਰਅਸਲ, ਇਸ ਤੋਂ ਪਹਿਲਾਂ ਬਿਲਾਸਪੁਰ ਪੁਲਿਸ ਨੇ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ ਦੇ ਤਹਿਤ ਕੀਰਤਪੁਰ-ਮਨਾਲੀ ਫੋਰ ਲੇਨ ‘ਤੇ ਵੱਖ-ਵੱਖ ਥਾਵਾਂ ‘ਤੇ ਕੈਮਰੇ ਲਗਾਏ ਸਨ। ਅਜਿਹੇ ‘ਚ ਹੁਣ ਮੰਡੀ ਪੁਲਿਸ ਨੇ ਜ਼ਿਲੇ ਦੇ ਅਧੀਨ ਆਉਂਦੇ ਚਹੁੰ ਮਾਰਗੀ ਖੇਤਰ ‘ਚ ਵੀ ਕੈਮਰੇ ਲਗਾ ਦਿੱਤੇ ਹਨ। ਮੰਡੀ ਪੁਲਿਸ ਨੇ ਦੱਸਿਆ ਕਿ ਮੰਡੀ ਵਿੱਚ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ, ਅਪਰਾਧਾਂ ਨੂੰ ਰੋਕਣ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਉਤੇ ਸ਼ਿਕੰਜਾ ਕੱਸਣ ਲਈ ਨਾਗਚਲਾ ਅਤੇ ਡਡੋਰ ਚਾਰ ਮਾਰਗੀ ‘ਤੇ ਕੈਮਰੇ ਲਗਾਏ ਗਏ ਹਨ। ਬਿਨਾਂ ਹੈਲਮੇਟ, ਟ੍ਰਿਪਲ ਰਾਈਡਿੰਗ, ਸਪੀਡ ਸੀਮਾ ਤੋਂ ਵੱਧ ਵਾਹਨ ਚਲਾਉਣ ਵਾਲਿਆਂ ‘ਤੇ 24X7 ਨਿਗਰਾਨੀ ਰੱਖੀ ਜਾਵੇਗੀ ਅਤੇ ਨਿਯਮਾਂ ਦੀ ਉਲੰਘਣਾ ਕਰਨ ‘ਤੇ ਚਲਾਨ ਕੱਟਿਆ ਜਾਵੇਗਾ।

ਅਧਿਸੂਚਿਤ ਨਿਯਮਾਂ ਅਨੁਸਾਰ ਹਲਕੇ ਮੋਟਰ ਵਾਹਨਾਂ ਲਈ ਵੱਧ ਤੋਂ ਵੱਧ ਗਤੀ ਸੀਮਾ 60 ਕਿਲੋਮੀਟਰ ਪ੍ਰਤੀ ਘੰਟਾ ਅਤੇ ਭਾਰੀ ਵਾਹਨਾਂ ਲਈ ਵੱਧ ਤੋਂ ਵੱਧ ਗਤੀ ਸੀਮਾ 40 ਕਿਲੋਮੀਟਰ ਪ੍ਰਤੀ ਘੰਟਾ ਰੱਖੀ ਗਈ ਹੈ। ਉਲੰਘਣਾ ਕਰਨ ਵਾਲੇ ਵਿਅਕਤੀ ਨੂੰ ਮੋਬਾਈਲ ਫੋਨ ਉਤੇ ਮੈਸਿਜ ਰਾਹੀਂ ਚਲਾਨ ਦੀ ਜਾਣਕਾਰੀ ਪ੍ਰਾਪਤ ਹੋਵੇਗੀ। ਆਨਲਾਈਨ ਚਲਾਨ ਦਾ ਭੁਗਤਾਨ www.echallan.parivahan.gov.in ‘ਤੇ ਜਾਂ ਪੁਲਿਸ ਸਟੇਸ਼ਨ ਬੱਲ੍ਹ ਵਿਖੇ 15 ਦਿਨਾਂ ਦੇ ਅੰਦਰ ਕੀਤਾ ਜਾ ਸਕਦਾ ਹੈ। ਉਸ ਤੋਂ ਬਾਅਦ ਚਲਾਨ ਸਬੰਧਤ ਅਦਾਲਤ ਨੂੰ ਭੇਜਿਆ ਜਾਵੇਗਾ। ਮੰਡੀ ਦੀ ਐਸਪੀ ਸਾਕਸ਼ੀ ਵਰਮਾ ਦਾ ਹਵਾਲਾ ਦਿੰਦੇ ਹੋਏ ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਪੁਲਿਸ ਤੁਹਾਡੇ ਸਾਰਿਆਂ ਤੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਉਮੀਦ ਕਰਦੀ ਹੈ। ਪੁਲਿਸ ਤੁਹਾਡੀ ਸੇਵਾ ਲਈ ਹਮੇਸ਼ਾ ਤਿਆਰ ਹੈ।’

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments