HomeLifestyleENTERTAINMENTਪੰਜਾਬੀ ਸਿੰਗਰ ਐਮੀ ਵਿਰਕ ਨੇ ਆਪਣੇ ਨਵੇਂ ਗੀਤ ਦਾ ਕੀਤਾ ਐਲਾਨ

ਪੰਜਾਬੀ ਸਿੰਗਰ ਐਮੀ ਵਿਰਕ ਨੇ ਆਪਣੇ ਨਵੇਂ ਗੀਤ ਦਾ ਕੀਤਾ ਐਲਾਨ

ਪੰਜਾਬ: ਪੰਜਾਬੀ ਸਿੰਗਰ ਤੇ ਐਕਟਰ ਐਮੀ ਵਿਰਕ (Punjabi Singer and Actor Ammy Virk) ਨੂੰ ਲੈ ਕੇ ਨਵੀਂ ਅਪਡੇਟ ਸਾਹਮਣੇ ਆਈ ਹੈ। ਐਮੀ ਵਿਰਕ ਨੇ ਆਪਣੇ ਨਵੇਂ ਗੀਤ (New Song) ਦਾ ਐਲਾਨ ਕਰ ਦਿੱਤਾ ਹੈ। ਐਮੀ ਦਾ ਇਹ ਨਵਾਂ ਗਾਣਾ ਹੈ ‘ਦਰਸ਼ਨ’। ਜਿਸ ਵਿੱਚ ਉਸ ਦੇ ਨਾਲ ਰੈਪਰ ਐਡੀ ਨਗਰ ਵੀ ਧਮਾਲਾਂ ਪਾਉਂਦੇ ਨਜ਼ਰ ਆਉਣਗੇ । ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਗੀਤ ਨੂੰ ਸੁੱਖੀ ਨੇ ਮਿਊਜ਼ਿਕ ਦਿੱਤਾ ਹੈ। ਇਹ ਗਾਣਾ 5 ਮਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਐਮੀ ਨੇ ਇਸ ਬਾਰੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਹੈ।

ਜਿਕਰਯੋਗ ਹੈ ਕਿ ਐਮੀ ਵਿਰਕ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹਨ। ਐਮੀ ਦਾ ਨਾਮ ਵੀ ਉਨ੍ਹਾਂ ਸਿੰਗਰਾਂ ਦੀ ਲਿਸਟ ‘ਚ ਸ਼ਾਮਲ ਹੈ, ਜੋ ਗਾਇਕੀ ਤੋਂ ਅਦਾਕਾਰੀ ਦੀ ਲਾਈਨ ‘ਚ ਗਏ ਹਨ। ਵਰਕਫਰੰਟ ਦੀ ਗੱਲ ਕਰੀਏ ਤਾਂ ਐਮੀ ਨੇ ਇੰਡਸਟਰੀ ਨੂੰ ਕਈ ਜ਼ਬਰਦਸਤ ਹਿੱਟ ਫਿਲਮਾਂ ਦਿੱਤੀਆਂ ਹਨ। ਇਨ੍ਹਾਂ ਵਿੱਚੋਂ ਕਿਸਮਤ ਐਮੀ ਦੀ ਬੈਸਟ ਫਿਲਮ ਮੰਨੀ ਜਾਂਦੀ ਹੈ। ਇਸ ਫਿਲਮ ‘ਚ ਐਮੀ ਦੀ ਜੋੜੀ ਸਰਗੁਣ ਮਹਿਤਾ ਨਾਲ ਨਜ਼ਰ ਆਈ ਸੀ। ਦੂਜੇ ਪਾਸੇ, ਇੰਨੀਂ ਦਿਨੀਂ ਐਮੀ ਸੋਨਮ ਬਾਜਵਾ ਦੇ ਨਾਲ ਫਿਲਮ ‘ਨਿੱਕਾ ਜ਼ੈਲਦਾਰ 4’ ਦੀ ਸ਼ੂਟਿੰਗ ‘ਚ ਰੁੱਝਿਆ ਹੋਏ ਹਨ। ਇਹ ਫਿਲਮ ਸਤੰਬਰ ਮਹੀਨੇ ‘ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ‘ਚ ਐਮੀ ਤੇ ਸੋਨਮ ਦੇ ਨਾਲ ਨਾਲ ਨਿਰਮਲ ਰਿਸ਼ੀ ਵੀ ਮੁੱਖ ਕਿਰਦਾਰ ‘ਚ ਨਜ਼ਰ ਆਉਣ ਵਾਲੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments