Homeਦੇਸ਼ਕੇਂਦਰੀ ਗ੍ਰਹਿ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ 'ਚ ਪ੍ਰਿੰਸ ਰਹੀਮ ਆਗਾ...

ਕੇਂਦਰੀ ਗ੍ਰਹਿ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ‘ਚ ਪ੍ਰਿੰਸ ਰਹੀਮ ਆਗਾ ਖਾਨ ਪੰਚਮ ਨਾਲ ਕੀਤੀ ਮੁਲਾਕਾਤ 

ਨਵੀਂ ਦਿੱਲੀ: ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਿੰਸ ਰਹੀਮ ਆਗਾ ਖਾਨ ਪੰਚਮ ਨਾਲ ਮੁਲਾਕਾਤ ਕੀਤੀ।

ਐਕਸ ਪਲੈਟਫਾਰਮ ‘ਤੇ ਇੱਕ ਪੋਸਟ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਨਵੀਂ ਦਿੱਲੀ ਵਿੱਚ ਪ੍ਰਿੰਸ ਰਹੀਮ ਆਗਾ ਖਾਨ ਪੰਚਮ ਨਾਲ ਮਿਲ ਕੇ ਖੁਸ਼ੀ ਹੋਈ। ਉਨ੍ਹਾਂ ਨੇ ਕਿਹਾ ਕਿ ਭਾਰਤ, ਆਗਾ ਖਾਨ ਵਿਕਾਸ ਨੈੱਟਵਰਕ ਨਾਲ ਆਪਣੇ ਸਬੰਧਾਂ ਨੂੰ ਬਹੁਤ ਮਹੱਤਵ ਦਿੰਦਾ ਹੈ, ਜੋ ਮਨੁੱਖੀ ਵਿਕਾਸ ਪ੍ਰਤੀ ਸਾਡੀ ਸਾਂਝੀ ਵਚਨਬੱਧਤਾ ‘ਤੇ ਅਧਾਰਿਤ ਹੈ।

ਸ਼੍ਰੀ ਸ਼ਾਹ ਨੇ ਕਿਹਾ ਕਿ ਸਾਡੀ ਗੱਲਬਾਤ ਸਮਾਜਿਕ ਵਿਕਾਸ, ਸਿੰਚਾਈ, ਸਹਿਕਾਰੀ ਸਭਾਵਾਂ, ਮਿਲੇਟਸ ਸਮੇਤ ਕੁਦਰਤੀ ਖੇਤਾਬਾੜੀ ਅਤੇ ਸੋਲਰ ਐਨਰਜੀ ਦੇ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ‘ਤੇ ਕੇਂਦ੍ਰਿਤ ਰਹੀ। ਅਸੀਂ ਟਿਕਾਊ ਵਿਕਾਸ ਅਤੇ ਮਨੁੱਖਤਾ ਦੇ ਵਿਆਪਕ ਹਿਤ ਲਈ ਇਨ੍ਹਾਂ ਸਾਂਝੇਦਾਰੀਆਂ ਨੂੰ ਅੱਗੇ ਵਧਾਉਣ ਦੀ ਆਪਣੀ ਸਾਂਝੀ ਵਚਨਬੱਧਤਾ ਨੂੰ ਮੁੜ ਤੋਂ ਦੁਹਰਾਇਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments