Homeਸੰਸਾਰਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਰਮਨੀ ਦੇ ਚਾਂਸਲਰ ਮਹਾਮਹਿਮ ਫ੍ਰੀਡਰਿਕ ਮਰਜ਼ ਦੀ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਰਮਨੀ ਦੇ ਚਾਂਸਲਰ ਮਹਾਮਹਿਮ ਫ੍ਰੀਡਰਿਕ ਮਰਜ਼ ਦੀ ਆਈ ਟੈਲੀਫ਼ੋਨ ਕਾਲ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਜ ਸੰਘੀ ਗਣਰਾਜ ਜਰਮਨੀ ਦੇ ਚਾਂਸਲਰ ਮਹਾਮਹਿਮ ਫ੍ਰੀਡਰਿਕ ਮਰਜ਼ ਦੀ ਟੈਲੀਫ਼ੋਨ ਕਾਲ ਆਈ।

ਇਸ ਸਾਲ ਭਾਰਤ ਅਤੇ ਜਰਮਨੀ ਵੱਲੋਂ ਕੂਟਨੀਤਕ ਸਬੰਧਾਂ ਦੇ 75 ਸਾਲ ਪੂਰੇ ਹੋਣ ਦੇ ਮੌਕੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚਾਂਸਲਰ ਮਰਜ਼ ਨੇ ਭਾਰਤ-ਜਰਮਨੀ ਰਣਨੀਤਕ ਭਾਈਵਾਲੀ ਵਿੱਚ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ। ਦੋਵੇਂ ਆਗੂਆਂ ਨੇ ਉੱਚ ਪੱਧਰੀ ਆਦਾਨ-ਪ੍ਰਦਾਨ ਦੀ ਨਿਰੰਤਰ ਗਤੀ ਨੂੰ ਨੋਟ ਕੀਤਾ ਅਤੇ ਵਪਾਰ ਤੇ ਨਿਵੇਸ਼, ਉੱਨਤ ਤਕਨਾਲੋਜੀਆਂ, ਸਵੱਛ ਊਰਜਾ, ਰੱਖਿਆ, ਸਿੱਖਿਆ ਅਤੇ ਹੁਨਰ ਗਤੀਸ਼ੀਲਤਾ ਸਮੇਤ ਪ੍ਰਮੁੱਖ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ।

ਦੋਵੇਂ ਆਗੂਆਂ ਨੇ ਆਪਸੀ ਹਿੱਤਾਂ ਨਾਲ ਸਬੰਧਿਤ ਖੇਤਰੀ ਅਤੇ ਆਲਮੀ ਪੱਧਰੀ ਘਟਨਾਕ੍ਰਮਾਂ ’ਤੇ ਵੀ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਅਤੇ ਵਿਸ਼ਵ ਸ਼ਾਂਤੀ, ਸਥਿਰਤਾ ਅਤੇ ਖ਼ੁਸ਼ਹਾਲੀ ਨੂੰ ਉਤਸ਼ਾਹਿਤ ਕਰਨ ਲਈ ਮਿਲ ਕੇ ਨੇੜਿਓਂ ਕੰਮ ਜਾਰੀ ਰੱਖਣ ’ਤੇ ਸਹਿਮਤੀ ਪ੍ਰਗਟਾਈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments