Sports News : ਆਈ.ਪੀ.ਐਲ. 2026 ਦਾ 55ਵਾਂ ਮੈਚ ਅੱਜ, 11 ਮਈ ਨੂੰ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਦੀ ਟੀਮ ਦੇ ਵਿਚਕਾਰ ਖੇਡਿਆ ਜਾਵੇਗਾ। ਇਸ ਦੌਰਾਨ ਇਨ੍ਹਾਂ ਦੋਵਾਂ ਦੇ ਵਿਚਕਾਰ ਅੱਜ ਇਹ ਮੈਚ ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਆਈ.ਪੀ.ਐਲ. 2026 ਸੀਜ਼ਨ ਦੇ ਆਪਣੇ ਪਿਛਲੇ ਮੈਚ ਵਿੱਚ, ਪੰਜਾਬ ਕਿੰਗਜ਼ ਦੀ ਟੀਮ ਨੂੰ ਸਨਰਾਈਜ਼ਰਜ਼ ਹੈਦਰਾਬਾਦ ਟੀਮ ਦੇ ਖ਼ਿਲਾਫ਼ ਖੇਡਦੇ ਹੋਏ 33 ਦੌੜਾਂ ਨਾਲ ਹਾਰ ਮਿਲੀ ਸੀ।
ਹੈੱਡ-ਟੂ-ਹੈੱਡ ਰਿਕਾਰਡ
- ਕੁੱਲ ਮੈਚ: 36
- ਪੀ.ਬੀ.ਕੇ.ਐਸ. ਜਿੱਤੇ: 18
- ਡੀ.ਸੀ. ਜਿੱਤੇ: 17
ਪਿੱਚ ਰਿਪੋਰਟ
ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਆਈਪੀਐਲ 2026 ਦਾ ਪਹਿਲਾ ਮੈਚ ਖੇਡਿਆ ਜਾਵੇਗਾ। ਇਸ ਮੈਦਾਨ ਦੀ ਪਿੱਚ ਸ਼ੁਰੂ ਵਿੱਚ ਤੇਜ਼ ਗੇਂਦਬਾਜ਼ਾਂ ਦੀ ਮਦਦ ਕਰਦੀ ਹੈ। ਅਜਿਹੇ ਹਾਲਾਤ ਵਿੱਚ, ਪੰਜਾਬ ਕਿੰਗਜ਼ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਮੁੱਖ ਗੇਂਦਬਾਜ਼ ਹੋਣਗੇ। ਇੱਥੋਂ ਦੀ ਆਊਟਫੀਲਡ ਕਾਫ਼ੀ ਤੇਜ਼ ਹੈ, ਜਿਸ ਕਾਰਨ ਅਕਸਰ ਉੱਚ ਸਕੋਰ ਬਣਦੇ ਹਨ। ਕੁੱਲ ਮਿਲਾ ਕੇ, ਇਸ ਸਟੇਡੀਅਮ ਵਿੱਚ ਵਿਕਟਾਂ ਅਤੇ ਦੌੜਾਂ ਦੀ ਭਰਮਾਰ ਹੋਣ ਦੀ ਸੰਭਾਵਨਾ ਹੈ। ਬੱਲੇ ਅਤੇ ਗੇਂਦ ਵਿਚਕਾਰ ਇੱਕ ਸਖ਼ਤ ਮੁਕਾਬਲਾ ਤੈਅ ਹੈ।
ਮੌਸਮ ਰਿਪੋਰਟ
ਪੰਜਾਬ ਕਿੰਗਜ਼ ਬਨਾਮ ਦਿੱਲੀ ਕੈਪੀਟਲਜ਼ ਦਾ ਮੈਚ ਅੱਜ ਧਰਮਸ਼ਾਲਾ ਵਿੱਚ ਖੇਡਿਆ ਜਾਣਾ ਹੈ। ਅੱਜ ਧਰਮਸ਼ਾਲਾ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ, ਜੋ ਮੈਚ ਨੂੰ ਪ੍ਰਭਾਵਿਤ ਕਰ ਸਕਦੀ ਹੈ। ਮੌਸਮ ਦੀ ਭਵਿੱਖਬਾਣੀ ਅਨੁਸਾਰ, ਅੱਜ ਮੀਂਹ ਪੈਣ ਦੀ ਸੰਭਾਵਨਾ 55% ਹੈ। ਦੁਪਹਿਰ ਨੂੰ ਮੀਂਹ ਪੈਣ ਦੀ ਸੰਭਾਵਨਾ 55% ਹੈ, ਜੋ ਰਾਤ ਨੂੰ ਘੱਟ ਕੇ 25% ਹੋ ਜਾਂਦੀ ਹੈ। ਧਰਮਸ਼ਾਲਾ ਵਿੱਚ ਅੱਜ ਤਾਪਮਾਨ 18 ਤੋਂ 12 ਡਿਗਰੀ ਸੈਲਸੀਅਸ ਤੱਕ ਰਹਿਣ ਦੀ ਉਮੀਦ ਹੈ। ਹਵਾ ਦੀ ਗਤੀ 8 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ। ਨਮੀ 79% ਰਹਿਣ ਦੀ ਉਮੀਦ ਹੈ।
ਸੰਭਾਵੀ ਪਲੇਇੰਗ 11
ਦਿੱਲੀ ਕੈਪੀਟਲਜ਼ : ਕੇਐਲ ਰਾਹੁਲ (ਵਿਕਟਕੀਪਰ), ਪ੍ਰਥੁਮ ਨਿਸ਼ੰਕਾ, ਨਿਤੀਸ਼ ਰਾਣਾ, ਟ੍ਰਿਸਟਨ ਸਟੱਬਸ, ਡੇਵਿਡ ਮਿਲਰ, ਅਕਸ਼ਰ ਪਟੇਲ (ਕਪਤਾਨ), ਆਸ਼ੂਤੋਸ਼ ਸ਼ਰਮਾ, ਵਿਪਰਾਜ ਨਿਗਮ, ਆਕਿਬ ਨਬੀ, ਕੁਲਦੀਪ ਯਾਦਵ, ਟੀ ਨਟਰਾਜਨ
ਡੀਸੀ : ਲੁੰਗੀ ਨਗੀਦੀ, ਸਮੀਰ ਰਿਜ਼ਵੀ, ਆਕਿਬ ਨਬੀ, ਪ੍ਰਿਥਵੀ ਸ਼ਾਅ
ਪੀ.ਬੀ.ਕੇ.ਐਸ. : ਪ੍ਰਭਸਿਮਰਨ ਸਿੰਘ (ਵਿਕਟਕੀਪਰ), ਕੂਪਰ ਕੋਨੋਲੀ, ਸ਼੍ਰੇਅਸ ਅਈਅਰ (ਕਪਤਾਨ), ਸ਼ਸ਼ਾਂਕ ਸਿੰਘ, ਨੇਹਲ ਵਢੇਰਾ, ਮਾਰਕਸ ਸਟੋਇਨਿਸ, ਮਾਰਕੋ ਯੈਨਸਨ, ਜ਼ੇਵੀਅਰ ਬਾਰਟਲੇਟ, ਵਿਜੇ ਵੈਸ਼ਾਕ, ਅਰਸ਼ਦੀਪ ਸਿੰਘ, ਅਤੇ ਯੁਜਵੇਂਦਰ ਚਾਹਲ।
ਪੀ.ਬੀ.ਕੇ.ਐਸ.: ਸੂਰਯਾਂਸ਼ ਸ਼ੈਡਗੇ, ਪ੍ਰਿਯਾਂਸ਼ ਆਰੀਆ, ਵਿਸ਼ਨੂੰ ਵਿਨੋਦ, ਪ੍ਰਵੀਨ ਦੂਬੇ, ਅਤੇ ਹਰਪ੍ਰੀਤ ਬਰਾੜ।











