Life-Style : ਦੇਸ਼ ਵਿੱਚ ਸਰਦੀਆਂ ਦੀ ਸ਼ੁਰੂਆਤ ਹੋ ਗਈ ਹੈ। ਦਰਅਸਰ, ਸਰਦੀਆਂ ਦੇ ਮੌਸਮ ਵਿੱਚ ਠੰਢੀਆਂ ਹਵਾਵਾਂ ਅਤੇ ਘੱਟ ਨਮੀ ਦੇ ਕਾਰਨ ਸਕਿੰਨ ਖੁਸ਼ਕ ਅਤੇ ਬੇ-ਜਾਨ ਨਜ਼ਰ ਆਉਣਦੀ ਹੈ। ਅਜਿਹੇ ਵਿੱਚ ਸਕਿੰਨ ਦੀ ਦੇਖਭਾਲ ਬਹੁਤ ਜ਼ਰੂਰੀ ਹੋ ਜਾਂਦਾ ਹੈ।
ਜੇਕਰ ਤੁਹਾਡੀ ਵੀ ਸਕਿੰਨ ਖੁਸ਼ਕ ਅਤੇ ਬੇ-ਜਾਨ ਦਿਖਾਈ ਦੇਣ ਲੱਗ ਪਈ ਹੈ, ਤਾਂ ਤੁਹਾਨੂੰ ਆਪਣੀ ਸਕਿੰਨ ’ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਦਰਅਸਲ, ਰੋਜ਼ਾਨਾ ਸਕਿੰਨ ਨੂੰ ਮੌਇਸਚਰਾਈਜ਼ ਕਰਨਾ ਅਤੇ ਸਹੀ ਖਾਣ-ਪੀਣ ਸਮੇਤ ਕੁਝ ਖਾਸ ਟਿੱਪਸ ਨੂੰ ਅਪਣਾ ਕੇ ਤੁਸੀਂ ਆਪਣੀ ਤਵਚਾ ਨੂੰ ਨਰਮ ਅਤੇ ਚਮਕਦਾਰ ਬਣਾ ਸਕਦੇ ਹੋ।
ਸਵੇਰੇ ਉੱਠਦੇ ਹੀ ਪੀਓ ਪਾਣੀ
ਲੋਕ ਅਕਸਰ ਗਰਮੀਆਂ ਵਿੱਚ ਤਾਂ ਸਵੇਰੇ ਉੱਠਦੇ ਹੀ ਪਾਣੀ ਪੀਂਦੇ ਹਨ, ਪਰ ਉਹ ਸਰਦੀਆਂ ਵਿੱਚ ਇਸਨੂੰ ਛੱਡ ਦਿੰਦੇ ਹਨ। ਮੌਸਮ ਭਾਵੇਂ ਕੋਈ ਵੀ ਹੋਵੇ, ਉੱਠਦੇ ਹੀ ਆਪਣੇ ਸਰੀਰ ਨੂੰ ਹਾਈਡਰੇਟ ਰੱਖਣਾ ਬਹੁਤ ਜ਼ਰੂਰੀ ਹੈ। ਤੁਸੀਂ ਵੀ ਆਪਣੇ ਰੋਜ਼ਾਨਾ ਦੇ ਕੰਮਾਂ ਵਿੱਚ ਸਵੇਰੇ ਪਾਣੀ ਪੀਣ ਦੀ ਆਦਤ ਜ਼ਰੂਰ ਸ਼ਾਮਲ ਕਰੋ। ਤੁਸੀਂ ਸਵੇਰ ਵੇਲੇ ਗ੍ਰੀਨ ਟੀ ਦਾ ਸੇਵਨ ਵੀ ਕਰ ਸਕਦੇ ਹੋ। ਇਸ ਵਿੱਚ ਮੌਜੂਦ ਐਂਟੀਆਕਸੀਡੈਂਟਸ ਚਮੜੀ ਨੂੰ ਅੰਦਰੋਂ ਪੋਸ਼ਣ ਦਿੰਦੇ ਹਨ, ਜਿਸ ਨਾਲ ਸਕਿਨ ਚਮਕਦੀ ਹੈ।
ਸਵੇਰੇ ਕਰੋ ਸਿਹਤਮੰਦ ਨਾਸ਼ਤਾ
ਗਲੋਇੰਗ ਸਕਿੰਨ ਲਈ ਸਿਹਤਮੰਦ ਨਾਸ਼ਤਾ ਕਰਨਾ ਬਹੁਤ ਜਰੂਰੀ ਹੁੰਦਾ ਹੈ। ਦਿਨ ਦੀ ਸ਼ੁਰੂਆਤ ਵਿੱਚ ਸਿਹਤਮੰਦ ਨਾਸ਼ਤਾ ਸਕਿੰਨ ਨੂੰ ਪੋਸ਼ਣ ਪ੍ਰਦਾਨ ਕਰਦਾ ਹੈ। ਤੁਸੀਂ ਆਪਣੇ ਨਾਸ਼ਤੇ ਵਿੱਚ ਐਂਟੀਆਕਸੀਡੈਂਟ, ਪ੍ਰੋਟੀਨ ਅਤੇ ਵਿਟਾਮਿਨ ਨਾਲ ਭਰਪੂਰ ਭੋਜਨ ਨੂੰ ਸ਼ਾਮਲ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਸਵੇਰੇ ਦੇ ਨਾਸ਼ਤੇ ਵਿੱਚ ਓਟਸ, ਤਾਜ਼ੇ ਫਲ, ਮੇਵੇ, ਦਹੀਂ ਅਤੇ ਹਰੀਆਂ ਸਬਜ਼ੀਆਂ ਵਰਗੀਆਂ ਚੀਜ਼ਾਂ ਨੂੰ ਸ਼ਾਮਲ ਕਰ ਸਕਦੇ ਹੋ।
ਰੋਜ਼ਾਨਾ ਕਰੋ ਚਿਹਰੇ ਦੀ ਮਾਲਿਸ਼
ਗਲੋਇੰਗ ਸਕਿਨ ਲਈ ਨਿਯਮਿਤ ਤੌਰ ‘ਤੇ ਫੇਸ ਮੈਸਾਜ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਤੁਸੀਂ ਸਵੇਰੇ ਦੇ ਸਮੇਂ ਆਪਣੇ ਚਿਹਰੇ ਨੂੰ ਨਾਰੀਅਲ ਤੇਲ, ਬਾਦਾਮ ਤੇਲ ਜਾਂ ਅਲੋਵੇਰਾ ਜੈਲ ਨਾਲ ਮੈਸਾਜ ਕਰ ਸਕਦੇ ਹੋ।
ਚਿਹਰੇ ਦੀ ਮਾਲਿਸ਼ ਕਿਵੇਂ ਕਰੀਏ?
ਮਾਸ ਕਰਨ ਤੋਂ ਪਹਿਲਾਂ, ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰੋ। ਇਸ ਤੋਂ ਬਾਅਦ, ਆਪਣੀਆਂ ਉਂਗਲਾਂ ‘ਤੇ ਥੋੜ੍ਹਾਂ ਜਿਹੀ ਤੇਲ ਲੈ ਕੇ ਹਲਕੇ ਹਲਕੇ ਗੋਲਾਕਾਰ ਗਤੀ ਵਿੱਚ ਮਾਲਿਸ਼ ਕਰੋ। ਅਜਿਹਾ ਕਰਨ ਨਾਲ ਸਕਿੰਨ ਵਿੱਚ ਖੂਨ ਦਾ ਪ੍ਰਵਾਹ ਵਧ ਜਾਂਦਾ ਹੈ। ਇਸ ਨਾਲ ਡੈੱਡ ਸਕਿਨ ਵੀ ਆਸਾਨੀ ਨਾਲ ਨਿਕਲ ਜਾਂਦੀ ਹੈ, ਜਿਸ ਨਾਲ ਸਕਿੰਨ ਨੇਚੁਰਲ ਗਲੋ ਕਰਨ ਲੱਗ ਜਾਦੀ ਹੈ।
