Life-Style : ਸਰਦੀਆਂ ਵਿੱਚ ਗਰਮ ਕੱਪੜੇ ਪਾਉਣਾ, ਗਰਮ ਪਾਣੀ ਨਾਲ ਨਹਾਉਣਾ, ਅਤੇ ਹਵਾ ਵਿੱਚ ਨਮੀ ਘੱਟ ਹੋਣ ਨਾਲ ਸਕਿੰਨ ਕਾਫੀ ਖੁਸ਼ਕ ਹੋ ਜਾਂਦੀ ਹੈ। ਜਿਸ ਨਾਲ ਵਾਲਾਂ ਚ ਡੈਂਡਰਫ, ਖੁਜਲੀ ਅਤੇ ਇਨਫੈਕਸ਼ਨ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਇਨ੍ਹਾਂ ਹੀ ਨਹੀਂ ਕਈ ਵਾਰ ਆਈਬ੍ਰੋਜ਼ ਵਿੱਚ ਡੈਂਡਰਫ ਹੋਣ ਲੱਗਦਾ ਹੈ। ਆਈਬ੍ਰੋਜ਼ ਨੂੰ ਰਗੜਨ ਨਾਲ ਚਿੱਟੀ ਪੱਪੜੀ ਦਿਖਾਈ ਦਿੰਦੀ ਹੈ। ਜ਼ਿਆਦਾਤਰ ਇਸ ਨੂੰ ਖੁਸ਼ਕੀ ਸਮਝ ਲੈਂਦੇ ਹਨ, ਪਰ ਇਹ ਅਸਲ ਵਿੱਚ ਡੈਂਡਰਫ ਹੁੰਦਾ ਹੈ। ਮਾਹਿਰਾਂ ਦੀ ਮੰਨੀਏ ਤਾਂ ਆਈਬ੍ਰੋਜ਼ ‘ਤੇ ਦਿਖਣ ਵਾਲੀ ਚਿੱਟੀ ਫਲੇਕਸ ਨਹੀਂ ਬਲਕਿ ਡੈਂਡਰਫ ਜਾਂ ਹਲਕਾ ਯੀਸਟ ਇਨਫੈਕਸ਼ਨ ਹੋ ਸਕਦੀ ਹੈ। ਇਸਨੂੰ ਖਤਮ ਕਰਨ ਦੇ ਲਈ ਕੁਝ ਘਰੇਲੂ ਉਪਾਅ ਅਸਰਦਾਰ ਸਾਬਤ ਹੋ ਸਕਦੇ ਹਨ।
ਆਈਬ੍ਰੋਜ਼ ਵਿੱਚ ਡੈਂਡਰਫ ਜਾਂ ਇਨਫੈਕਸ਼ਨ ਦਾ ਕਾਰਨ ਠੰਡਾ ਅਤੇ ਸੁੱਕਾ ਮੌਸਮ ਹੋ ਸਕਦਾ ਹੈ। ਇਸ ਤੋਂ ਇਲਾਵਾ ਕਈ ਵਾਰ ਸਖ਼ਤ ਫੇਸ ਵਾਸ਼ ਜਾਂ ਮੇਕਅਪ ਉਤਪਾਦਾਂ ਦੀ ਵਰਤੋਂ ਕਰਨ ਨਾਲ ਵੀ ਅਜਿਹਾ ਹੋ ਸਕਦਾ ਹੈ। ਕਈ ਵਾਰੀ ਕਿਸੀ ਤਰ੍ਹਾਂ ਦੀ ਐਲਰਜੀ ਹੋਣ ਜਾਂ ਸਕਿੰਨ ਦਾ ਨੇਚੁਰਲ ਓਏਲ ਬੈਲੇਸ ਵਿਗੜਣ ਨਾਲ ਵੀ ਅਜਿਹਾ ਹੋ ਸਕਦਾ ਹੈ।
ਆਈਬ੍ਰੋਜ਼ ਵਿੱਚ ਡੈਂਡਰਫ ਹਟਾਉਣ ਦੇ ਉਪਾਅ
ਬਦਾਮ ਤੇਲ ਨਾਲ ਮਾਲਿਸ਼ – ਜਿਨ੍ਹਾਂ ਲੋਕਾਂ ਨੂੰ ਆਈਬ੍ਰੋਜ਼ ਵਿੱਚ ਡੈਂਡਰਫ ਦੀ ਸਮੱਸਿਆ ਰਹਿੰਦੀ ਹੈ ਉਹ ਬਦਾਮ ਦੇ ਤੇਲ ਦੀ ਵਰਤੋਂ ਕਰ ਸਕਦੇ ਹਨ। ਇਹ ਇੱਕ ਅਸਰਦਾਰ ਘਰੇਲੂ ਉਪਾਅ ਹੈ ਜਿਸ ਨਾਲ ਸਕਿੰਨ ਵਿੱਚ ਨਮੀ ਆਉਂਦੀ ਹੈ ਅਤੇ ਫਲੈਕਿੰਗ ਨੂੰ ਘਟਾਉਂਦਾ ਹੈ। ਇਸ ਦੇ ਲਈ ਬਦਾਮ ਤੇਲ ਨੂੰ ਹਲਕਾ ਗੁਣਗੁਣਾ ਕਰ ਲੋਂ ਅਤੇ ਸੋਣ ਤੋਂ ਪਹਿਲਾਂ ਆਈਬ੍ਰੋਜ਼ ਵਿੱਚ ਹਲਕੇ ਹੱਥਾ ਨਾਲ ਮਾਲਿਸ਼ ਕਰੋ। ਅਜਿਹਾ ਕਰਨ ਨਾਲ ਆਈਬ੍ਰੋਜ਼ ਤੋਂ ਡੈਂਡਰਫ ਦੂਰ ਹੋ ਜਾਵੇਗਾ ਅਤੇ ਆਈਬ੍ਰੋਜ਼ ਸੰਘਣੀ ਅਤੇ ਮਜ਼ਬੂਤ ਹੋਵੇਗੀ।
ਐਲੋਵੇਰਾ ਜੈੱਲ ਲਗਾਓ – ਡਰਾਈ ਸਕਿੰਨ ਅਤੇ ਵਾਲਾਂ ਦੇ ਲਈ ਐਲੋਵੇਰਾ ਜੈੱਲ ਅਸਰਦਾਰ ਘਰੇਲੂ ਉਪਾਅ ਹੈ। ਆਈਬ੍ਰੋਜ਼ ਵਿੱਚ ਡੈਂਡਰਫ ਹੋਣ ’ਤੇ ਐਲੋਵੇਰਾ ਜੈੱਲ ਦਾ ਉਪਯੋਗ ਕਰੋ। ਇਹ ਸਕਿੰਨ ਦੇ ਲਈ ਵਰਦਾਨ ਤੋਂ ਘੱਟ ਨਹੀਂ ਹੈ। ਆਈਬ੍ਰੋਜ਼ ‘ਤੇ ਚੰਗੀ ਤਰ੍ਹਾਂ ਐਲੋਵੇਰਾ ਜੈੱਲ ਲਗਾ ਕੇ ਮਾਲਿਸ਼ ਕਰੋ। ਇਸਨੂੰ ਰਾਤ ਭਰ ਲੱਗਾ ਰਹਿਣ ਦਿਓ ਅਤੇ ਸਵੇਰੇ ਆਪਣਾ ਚਿਹਰਾ ਧੋ ਲਓ। ਐਲੋਵੇਰਾ ਲਗਾਉਣ ਨਾਲ ਇਨਫੈਕਸ਼ਨ ਦੂਰ ਹੋ ਜਾਵੇਗਾ ਅਤੇ ਆਈਬ੍ਰੋਜ਼ ਵਿੱਚ ਖੁਜਲੀ ਅਤੇ ਡੈਂਡਰਫ ਦੂਰ ਹੋ ਜਾਵੇਗਾ।
ਨਿੰਮ ਦਾ ਤੇਲ ਲਗਾਓ – ਡੈਂਡਰਫ ਨੂੰ ਦੂਰ ਕਰਨ ਦੇ ਲਈ ਨਿੰਮ ਦਾ ਤੇਲ ਅਸਰਦਾਰ ਹੈ। ਨਿੰਮ ਤੇਲ ਵਿੱਚ ਐਂਟੀਬੈਕਟੀਰੀਅਲ ਅਤੇ ਐਂਟੀ-ਇਨਫਲੇਮੇਟਰੀ ਗੁਣ ਹੁੰਦੇ ਹਨ ਜੋ ਇਨਫੈਕਸ਼ਨ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ। ਇਸ ਨਾਲ ਡੇਡ ਸਕਿੰਨ ਖ਼ਤਮ ਹੁੰਦੀ ਹੈ ਅਤੇ ਡੈਂਡਰਫ ਹੌਲੀ-ਹੌਲੀ ਸਾਫ ਹੋਣ ਲੱਗਦਾ ਹੈ। ਰਾਤ ਦੇ ਸਮੇਂ 1-2 ਬੂੰਦਾਂ ਨਿੰਮ ਦਾ ਤੇਲ ਲੈ ਕੇ ਆਈਬ੍ਰੋਜ਼ ਵਿੱਚ ਮਾਲਿਸ਼ ਕਰੋ।
