Home ਹਰਿਆਣਾ ਯਮੁਨਾਨਗਰ ਦੇ ਸਿਵਲ ਹਸਪਤਾਲ ’ਚ ਹੋਇਆ ਜ਼ੋਰਦਾਰ ਧਮਾਕਾ

ਯਮੁਨਾਨਗਰ ਦੇ ਸਿਵਲ ਹਸਪਤਾਲ ’ਚ ਹੋਇਆ ਜ਼ੋਰਦਾਰ ਧਮਾਕਾ

0

ਯਮੁਨਾਨਗਰ : ਯਮੁਨਾਨਗਰ ਦੇ ਸਿਵਲ ਹਸਪਤਾਲ ਵਿੱਚ ਬੀਤੀ ਦੇਰ ਰਾਤ ਲਗਭਗ 1:00 ਵਜੇ ਪ੍ਰਬੰਧਕੀ ਬਲਾਕ ਵਿੱਚ ਧਮਾਕਾ ਹੋਇਆ। ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਇਸਦੀ ਆਵਾਜ਼ ਕਾਫ਼ੀ ਦੂਰ ਤੱਕ ਸੁਣਾਈ ਦਿੱਤੀ। ਪ੍ਰਬੰਧਕੀ ਬਲਾਕ ਵਿੱਚ ਜੋ ਬਲਾਸਟ ਹੋਇਆ ਉਸ ਦੇ ਕਾਰਨ ਛੱਤ ਤੋਂ ਇੱਕ 50 ਤੋਂ 60 ਫੁੱਟ ਲੰਬਾ ਥੰਮ੍ਹ ਵੀ ਨਿੱਚੇ ਡਿੱਗ ਗਿਆ, ਜਿਸ ਨਾਲ ਸਿਹਤ ਵਿਭਾਗ ਦੇ ਇੱਕ ਵਾਹਨ ਨੂੰ ਕਾਫ਼ੀ ਨੁਕਸਾਨ ਹੋਇਆ, ਇਸ ਬਲਾਸਟ ਦੇ ਕਾਰਨ ਐਡਮਿਟ ਬਲਾਕ ਦੀ ਕਈ ਥਾਵਾਂ ਦੀ ਸੀਲਿੰਗ ਟੁਟ ਗਈ ਅਤੇ ਕਈ ਥਾਵਾਂ ਤੋਂ ਦੀਵਾਰਾਂ ਨੂੰ ਵੀ ਨੁਕਸਾਨ ਹੋਇਆ। ਇੱਥੇ ਤੱਕ ਕੀ ਇਸ ਧਮਾਕੇ ਦੀ ਆਵਾਜ਼ ਨਾਲ ਟਰਾਮਾਂ ਸੈਟਰ ਦੇ ਸ਼ੀਸ਼ੇ ਵੀ ਚਕਨਾਚੂਰ ਹੋ ਗਏ।

ਸੂਚਨਾ ਮਿਲਦੇ ਹੀ ਸਿਵਲ ਸਰਜਨ ਆਪਣੀ ਟੀਮ ਨਾਲ ਮੌਕੇ ‘ਤੇ ਪਹੁੰਚੇ, ਤੇ ਜਿਵੇਂ ਹੀ ਪੁਲਿਸ ਨੂੰ ਇਸ ਮਾਮਲੇ ਦੀ ਸੂਚਨਾ ਮਿਲੀ। ਪੁਲਿਸ ਨੇ ਵੀ ਮੌਕੇ ‘ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਹਾਲਾਂਕਿ ਸ਼ੁਰੂ ਵਿੱਚ ਇਹ ਧਮਾਕਾ ਛੱਤ ‘ਤੇ ਲੱਗੇ ਸੋਲਰ ਗੀਜ਼ਰ ਵਿੱਚ ਹੋਣ ਦੀ ਗੱਲ ਕਹੀ ਜਾ ਰਹੀ ਹੈ, ਪਰ ਉਸ ਵਿੱਚ ਇੰਨਾ ਵੱਡਾ ਧਮਾਕਾ ਕਿਵੇਂ ਹੋਇਆ, ਇਸ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ। ਧਮਾਕੇ ਦੀ ਆਵਾਜ਼ ਸੁਣ ਕੇ ਹਸਪਤਾਲ ਵਿੱਚ ਲੋਕ ਵੀ ਦਹਿਸ਼ਤ  ਵਿੱਚ ਆ ਗਏ ਸਨ ਕਿਉਂਕਿ ਜਿਸ ਪ੍ਰਕਾਰ ਧਮਾਕਾ ਹੋਇਆ ਉਸ ਨਾਲ ਇਹ ਸਪੱਸ਼ਟ ਸੀ ਕਿ ਘਬਰਾਹਟ ਹੋਣਾ ਲਾਜ਼ਮੀ ਸੀ। ਫਿਲਹਾਲ ਪੁਲਿਸ ਵੀ ਰਾਤ ਨੂੰ ਮੌਕੇ ਤੇ ਪਹੁੰਚ ਗਈ ਸੀ ਅਤੇ ਹੁਣ ਸਵੇਰ ਹੋਣ ’ਤੇ ਇਸ ਪੂਰੇ ਮਾਮਲੇ ਦੀ ਜਾਂਚ ਡੂੰਘਾਈ ਨਾਲ ਕੀਤੀ ਜਾ ਰਹੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version