Home Lifestyle ਰੋਜ਼ਾਨਾ ਸਾਫ਼ ਤੇ ਚਮਕਦਾਰ ਸਕਿੰਨ ਪਾਉਣ ਲਈ, ਖੀਰੇ ਨਾਲ ਤਿਆਰ ਕਰੋ, ਇਹ...

ਰੋਜ਼ਾਨਾ ਸਾਫ਼ ਤੇ ਚਮਕਦਾਰ ਸਕਿੰਨ ਪਾਉਣ ਲਈ, ਖੀਰੇ ਨਾਲ ਤਿਆਰ ਕਰੋ, ਇਹ 3 ਫੇਸ ਪੈਕ

0

Life Style : ਜੇਕਰ ਤੁਸੀਂ ਵੀ ਆਪਣੀ ਸਕਿੰਨ ਨੂੰ ਇੰਸਟੈਂਟ ਗਲੋ ਦੇਣਾ ਚਾਹੁੰਦੇ ਹੋ ਅਤੇ ਗਲਾਸ ਸਕਿਨ ਵਰਗਾ ਨਿਖਾਰ ਪਾਉਣਾ ਚਾਹੁੰਦੇ ਹੋ, ਤਾਂ ਤੁਹਾਡੀ ਰਸੋਈ ਵਿੱਚ ਮੌਜੂਦ ਖੀਰਾ (Cucumber) ਤੁਹਾਡਾ ਸਭ ਤੋਂ ਵਧੀਆ ਬਿਊਟੀ ਸੀਕਰੇਟ ਸਾਬਤ ਹੋ ਸਕਦਾ ਹੈ। ਖੀਰਾ ਸਿਰਫ਼ ਸਲਾਦ ਦੀ ਸ਼ਾਨ ਨਹੀਂ, ਸਗੋਂ ਚਮੜੀ ਲਈ ਇੱਕ ਅਨਮੋਲ ਤੋਹਫ਼ਾ ਹੈ। ਤਾਂ ਬਿਨਾਂ ਦੇਰ ਕੀਤੇ ਆਓ ਜਾਣਦੇ ਹਾਂ, ਇਸਦੇ 3 ਆਸਾਨ ਫੇਸ ਪੈਕ।

ਚਮਕਦਾਰ ਸਕਿੰਨ ਲਈ ਖੀਰੇ ਦਾ ਫੇਸ ਪੈਕ

ਖੀਰਾ ਅਤੇ ਐਲੋਵੇਰਾ ਫੇਸ ਪੈਕ

ਸਮੱਗਰੀ

1/2 ਖੀਰਾ (ਪੇਸਟ), 2 ਚਮਚ ਤਾਜ਼ਾ ਐਲੋਵੇਰਾ ਜੈੱਲ।

ਬਣਾਉਣ ਦਾ ਤਰੀਕਾ

ਐਲੋਵੇਰਾ ਜੈੱਲ ਨੂੰ ਖੀਰੇ ਦੇ ਪੇਸਟ ਨਾਲ ਚੰਗੀ ਤਰ੍ਹਾਂ ਮਿਲਾਓ।

ਲਗਾਉਣ ਦ ਤਰੀਕਾ

ਇਸ ਪੈਕ ਨੂੰ ਆਪਣੇ ਸਾਫ਼ ਚਿਹਰੇ ਅਤੇ ਗਰਦਨ ‘ਤੇ ਲਗਾਓ। 20 ਮਿੰਟ ਲਈ ਲੱਗਾ ਰਹਿਣ ਦਿਓ ਅਤੇ ਫਿਰ ਠੰਡੇ ਪਾਣੀ ਨਾਲ ਧੋ ਲਓ।

ਫਾਇਦੇ

ਇਹ ਪੈਕ ਚਮੜੀ ਨੂੰ ਸ਼ਾਂਤ ਕਰਦਾ ਹੈ ਅਤੇ ਕੁਦਰਤੀ ਚਮਕ ਦਿੰਦਾ ਹੈ।

ਖੀਰਾ ਅਤੇ ਦਹੀਂ ਦਾ ਫੇਸ ਪੈਕ

ਦਹੀਂ ਵਿੱਚ ਲੈਕਟਿਕ ਐਸਿਡ ਹੁੰਦਾ ਹੈ, ਜੋ ਚਮੜੀ ਨੂੰ ਐਕਸਫੋਲੀਏਟ ਕਰਦਾ ਹੈ, ਅਤੇ ਖੀਰਾ ਨਮੀ ਦਿੰਦਾ ਹੈ।

ਸਮੱਗਰੀ

1/2 ਖੀਰਾ (ਪੀਸਿਆ ਹੋਇਆ) ਅਤੇ 2 ਚਮਚ ਸਾਦਾ ਦਹੀਂ।

ਬਣਾਉਣ ਦਾ ਤਰੀਕਾ

ਖੀਰੇ ਦੇ ਪੇਸਟ ਨੂੰ ਦਹੀਂ ਦੇ ਨਾਲ ਮਿਲ ਕੇ ਇੱਕ ਮੁਲਾਇਮ ਪੇਸਟ ਬਣ ਸਕੇ।

ਲਗਾਉਣ ਦਾ ਤਰੀਕਾ

ਇਸਨੂੰ ਚਿਹਰੇ ਅਤੇ ਗਰਦਨ ‘ਤੇ ਲਗਾਓ, ਇਸਨੂੰ 15-20 ਮਿੰਟਾਂ ਲਈ ਸੁੱਕਣ ਦਿਓ, ਫਿਰ ਇਸਨੂੰ ਹੌਲੀ-ਹੌਲੀ ਮਾਲਿਸ਼ ਕਰੋ ਅਤੇ ਇਸਨੂੰ ਠੰਡੇ ਪਾਣੀ ਨਾਲ ਧੋ ਲਓ।

ਫਾਇਦੇ

ਇਹ ਪੈਕ ਦਾਗ-ਧੱਬਿਆਂ ਅਤੇ ਪਿਗਮੈਂਟੇਸ਼ਨ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ, ਜਿਸ ਨਾਲ ਸਕਿੰਨ ਦਾ ਰੰਗ ਸਾਫ਼ ਅਤੇ ਚਮਕਦਾਰ ਬਣਦਾ ਹੈ।

ਖੀਰਾ ਅਤੇ ਬੇਸਨ ਦਾ ਫੇਸ ਪੈਕ

ਬੇਸਨ ਇੱਕ ਚੰਗਾ ਕਲੀਨਜ਼ਰ ਹੈ, ਜੋ ਕਿ ਖੀਰੇ ਦੇ ਨਾਲ ਮਿਲ ਕੇ ਚਮੜੀ ਨੂੰ ਡੂੰਘਾਈ ਨਾਲ ਸਾਫ਼ ਕਰਦਾ ਹੈ।

ਸਮੱਗਰੀ

ਇਸ ਪੈਕ ਲਈ 1/2 ਖੀਰਾ (ਪੇਸਟ), 2 ਚਮਚ ਬੇਸਨ, ਅਤੇ ਇੱਕ ਚੁਟਕੀ ਹਲਦੀ ਦੀ ਲੋੜ ਹੈ।

ਬਣਾਉਣ ਦਾ ਤਰੀਕਾ

ਖੀਰੇ ਦੇ ਰਸ ਵਿੱਚ ਬੇਸਨ ਅਤੇ ਹਲਦੀ ਨੂੰ ਮਿਲ ਕੇ ਇੱਕ ਗਾੜਾ ਪੇਸਟ ਬਣਾਉਣ ਲੋ । ਜੇਕਰ ਲੋੜ ਹੋਵੇ ਤਾਂ ਥੋੜ੍ਹਾ ਹੋਰ ਖੀਰੇ ਦਾ ਰਸ ਮਿਲਾ ਲੋ।

ਲਗਾਉਣ ਦਾ ਤਰੀਕਾ

ਪੈਕ ਨੂੰ ਪੂਰੇ ਚਿਹਰੇ ਅਤੇ ਗਰਦਨ ‘ਤੇ ਲਗਾਓ। ਇਸਨੂੰ 20-25 ਮਿੰਟਾਂ ਲਈ ਸੁੱਕਣ ਦਿਓ। ਇੱਕ ਵਾਰ ਜਦੋਂ ਇਹ ਥੋੜ੍ਹਾ ਜਿਹਾ ਸੁੱਕ ਜਾਵੇ, ਤਾਂ ਗੋਲਾਕਾਰ ਗਤੀ ਵਿੱਚ ਹੌਲੀ-ਹੌਲੀ ਰਗੜੋ ਅਤੇ ਠੰਡੇ ਪਾਣੀ ਨਾਲ ਧੋ ਲਓ।

NO COMMENTS

LEAVE A REPLY

Please enter your comment!
Please enter your name here

Exit mobile version