Life-Style : ਅੱਜਕੱਲ੍ਹ, ਜ਼ਿਆਦਾਤਰ ਲੋਕ ਪਾਰਟੀਆਂ, ਦਫਤਰੀ ਸਮਾਗਮਾਂ ਜਾਂ ਖਾਸ ਮੌਕਿਆਂ ਉੱਤੇ ਮੇਕਅੱਪ ਕਰਨਾ ਪਸੰਦ ਕਰਦੇ ਹਨ। ਕਈ ਵਾਰ ਮੇਕਅਪ ਦੇ ਬਾਅਦ ਵੀ ਚਿਹਰਾ ਡਲ ਅਤੇ ਪੈਚੀ ਨਜ਼ਰ ਆ ਸਕਦਾ ਹੈ। ਜਿਸਦਾ ਕਾਰਨ ਪ੍ਰੀ ਮੇਕਅਪ ਰੂਟੀਨ ਹੋ ਸਕਦਾ ਹੈ। ਕਈ ਵਾਰ ਅਸੀਂ ਚਿਹਰੇ ਤੇ ਸਿੱਧਾ ਮੇਕਅਪ ਪ੍ਰੋਡਕਟ ਵਰਤ ਲੈਂਦੇ ਹਾਂ ਜਿਸਦੀ ਵਜ੍ਹਾ ਨਾਲ ਲੁੱਕ ਵਧੇਰੇ ਚਮਕਦਾਰ ਨਹੀਂ ਆ ਪਾਉਂਦਾ ਹੈ। ਜੇ ਤੁਸੀਂ ਵੀ ਅਕਸਰ ਮੇਕਅਪ ਦਾ ਇਸਤੇਮਾਲ ਕਰਦੇ ਹੋ ਤਾਂ ਉਸ ਤੋਂ ਪਹਿਲਾਂ ਕੁਝ ਜ਼ਰੂਰੀ ਸਟੈਪਸ ਨੂੰ ਫੋਲੋ ਕਰ ਸਕਦੇ ਹੋ। ਇਹ ਸੁਝਾਅ ਤੁਹਾਡੇ ਚਿਹਰੇ ਨੂੰ ਫਰੈਸ਼ ਅਤੇ ਸਮੂਦ ਮੇਕਅੱਪ ਲੁੱਕ ਦੇਣ ਵਿੱਚ ਮਦਦ ਕਰ ਸਕਦੇ ਹਨ।
ਚਿਹਰਾ ਸਾਫ਼ ਕਰੋ
ਮੇਕਅੱਪ ਲਗਾਉਣ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਜ਼ਰੂਰੀ ਹੈ। ਦਿਨ ਭਰ ਦੀ ਧੂੜ, ਪਸੀਨਾ ਅਤੇ ਓਇਲ ਸਕਿਨ ‘ਤੇ ਜਮ੍ਹਾਂ ਹੋ ਜਾਂਦੇ ਹਨ, ਜਿਸ ਕਰਕੇ ਮੇਕਅੱਪ ਫਿਨਿਸ਼ਿੰਗ ਪ੍ਰਭਾਵਿਤ ਹੋ ਸਕਦੀ ਹੈ। ਇਸ ਲਈ ਤੁਸੀਂ ਆਪਣੀ ਸਕਿਨ ਟਾਈਪ ਮੁਤਾਬਕ ਫੇਸਵਾਸ਼ ਦੀ ਵਰਤੋਂ ਕਰੋ। ਜਿਸ ਨਾਲ ਚਿਹਰਾ ਮੇਕਅੱਪ ਤੋਂ ਬਾਅਦ ਜ਼ਿਆਦਾ ਫਰੈਸ਼ ਨਜ਼ਰ ਆ ਸਕਦਾ ਹੈ।
ਟੋਨਰ ਲਗਾਓ
ਆਪਣੇ ਚਿਹਰੇ ਨੂੰ ਸਾਫ਼ ਕਰਨ ਤੋਂ ਬਾਅਦ, ਤੁਸੀਂ ਟੋਨਰ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ ਟੋਨਰ ਨੂੰ ਕੋਟਨ ਪੈਡ ਦੀ ਮਦਦ ਨਾਲ ਚਿਹਰੇ ‘ਤੇ ਲਗਾਓ। ਟੋਨਰ ਨਾਲ ਸਕਿੰਨ ਫਰੈਸ਼ ਰਹਿੰਦੀ ਹੈ ਅਤੇ ਗੰਦਗੀ ਦੂਰ ਕਰਨ ਵਿੱਚ ਮਦਦ ਕਰ ਸਕਦਾ ਹੈ।
ਮੋਇਸਚਰਾਈਜ਼ਰ ਦੀ ਵਰਤੋਂ
ਟੋਨਰ ਲਗਾਉਣ ਤੋਂ ਬਾਅਦ, ਮੋਇਸਚਰਾਈਜ਼ਰ ਲਗਾਇਆ ਜਾ ਸਕਦਾ ਹੈ, ਜੋ ਸਕਿਨ ਨੂੰ ਹਾਈਡਰੇਟ ਰੱਖਣ ਵਿੱਚ ਮਦਦ ਕਰਦਾ ਹੈ। ਮਾਇਸ਼ਚਰਾਈਜ਼ਰ ਦਾ ਇਸਤੇਮਾਲ ਕਰਨ ਨਾਲ ਮੇਕਅੱਪ ਜ਼ਿਆਦਾ ਚੰਗੇ ਤਰੀਕੇ ਨਾਲ ਸੈੱਟ ਹੁੰਦਾ ਹੈ ਅਤੇ ਚਮੜੀ ਵੀ ਸਾਫ਼ ਅਤੇ ਚਮਕਦਾਰ ਦਿਖਾਈ ਦਿੰਦੀ ਹੈ। ਜੇ ਤੁਹਾਡੀ ਸੁੱਕੀ ਚਮੜੀ ਹੈ ਤਾਂ ਹਾਈਡਰੇਟਿੰਗ ਮਾਇਸ਼ਚਰਾਈਜ਼ਰ ਦਾ ਇਸਤੇਮਾਲ ਕਰੋ ਅਤੇ ਤੇਲ ਵਾਲੀ ਚਮੜੀ ਲਈ ਜੈੱਲ ਬੇਸਡ ਜਾਂ ਨਾਨ-ਓਇਲੀ ਮਾਇਸ਼ਚਰਾਈਜ਼ਰ ਇਸਤੇਮਾਲ ਕੀਤਾ ਜਾ ਸਕਦਾ ਹੈ।
ਪ੍ਰਾਈਮਰ
ਮੇਕਅਪ ਨੂੰ ਲੰਬੇ ਸਮੇਂ ਤੱਕ ਟਿਕਾਏ ਰੱਖਣ ਲਈ ਪ੍ਰਾਈਮਰ ਦਾ ਇਸਤੇਮਾਲ ਕਰ ਸਕਦੇ ਹੋ। ਇਸ ਨਾਲ ਮੇਕਅਪ ਜ਼ਿਆਦਾ ਚੰਗੀ ਤਰ੍ਹਾਂ ਸੈੱਟ ਹੁੰਦਾ ਹੈ ਅਤੇ ਸਕਿਨ ਵੀ ਫਲੌਲੈਸ ਲੱਗਦੀ ਹੈ। ਇਸ ਨੂੰ ਲਗਾਉਣ ਨਾਲ ਮੇਕਅਪ ਦੀ ਫਿਨਿਸ਼ਿੰਗ ਚੰਗੀ ਹੋ ਸਕਦੀ ਹੈ।
ਲਿਪ ਬਾਮ
ਚਮੜੀ ਦੇ ਨਾਲ-ਨਾਲ ਬੁੱਲ੍ਹਾਂ ਦੀ ਦੇਖਭਾਲ ਕਰਨਾ ਵੀ ਓਨਾ ਹੀ ਜ਼ਰੂਰੀ ਹੈ। ਲਿਪਸਟਿਕ ਜਾਂ ਮੇਕਅਪ ਲਗਾਉਣ ਤੋਂ ਪਹਿਲਾਂ, ਲਿਪ ਬਾਮ ਜ਼ਰੂਰ ਲਗਾਓ, ਜੋ ਬੁੱਲ੍ਹਾਂ ਨੂੰ ਹਾਈਡ੍ਰੇਟ ਰੱਖਦਾ ਹੈ ਅਤੇ ਲਿਪਸਟਿਕ ਵੀ ਲੰਬੇ ਸਮੇਂ ਤੱਕ ਟਿਕੀ ਰਹਿ ਸਕਦੀ ਹੈ।
ਹਰ ਵਿਅਕਤੀ ਦੀ ਸਕਿਨ ਟਾਈਪ ਅਲੱਗ-ਅਲੱਗ ਹੁੰਦੀ ਹੈ ਇਸ ਲਈ ਕਿਸੇ ਵੀ ਮੇਕਅਪ ਪ੍ਰੋਡਕਟ ਨੂੰ ਵਰਤਣ ਤੋਂ ਪਹਿਲਾਂ ਪੈਚ ਟੈਸਟ ਜ਼ਰੂਰ ਕਰਨਾ ਚਾਹੀਦਾ ਹੈ। ਜੇਕਰ ਤੁਹਾਡੀ ਸਕਿਨ ਨਾਜ਼ੁਕ ਹੈ ਜਾਂ ਤਹਾਨੂੰ ਕਿਸੇ ਤਰ੍ਹਾਂ ਦੀ ਸਕਿਨ ਸੰਬੰਧੀ ਸਮੱਸਿਆ ਹੈ ਤਾਂ ਕਿਸੇ ਵੀ ਮੇਕਅਪ ਪ੍ਰੋਡਕਟ ਨੂੰ ਵਰਤਣ ਤੋਂ ਪਹਿਲਾਂ ਡਰਮੇਟੋਲੋਜਿਸਟ ਜਾਂ ਮਾਹਰ ਤੋਂ ਸਲਾਹ ਜ਼ਰੂਰ ਲਵੋ।
