Homeਪੰਜਾਬਗੁਰਦਾਸਪੁਰ 'ਚ ਰੇਤ ਨਾਲ ਭਰਿਆ ਟਿੱਪਰ ਤੇ ਮਾਈਨਿੰਗ 'ਚ ਵਰਤੀ ਜਾ ਰਹੀ...

ਗੁਰਦਾਸਪੁਰ ‘ਚ ਰੇਤ ਨਾਲ ਭਰਿਆ ਟਿੱਪਰ ਤੇ ਮਾਈਨਿੰਗ ‘ਚ ਵਰਤੀ ਜਾ ਰਹੀ ਮਸ਼ੀਨਰੀ ਜ਼ਬਤ

ਗੁਰਦਾਸਪੁਰ : ਥਾਣਾ ਬਹਿਰਾਮਪੁਰ ਦੀ ਪੁਲਿਸ ਨੇ ਰਾਵੀ ਦਰਿਆ ‘ਤੇ ਪਿੰਡ ਚੱਕ ਰਾਮ ਸਹਾਏ ਨੇੜੇ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਕਾਰਵਾਈ ਕਰਦੇ ਹੋਏ ਰੇਤ ਨਾਲ ਭਰਿਆ ਟਿੱਪਰ ਅਤੇ ਮਾਈਨਿੰਗ ‘ਚ ਵਰਤੀ ਜਾ ਰਹੀ ਮਸ਼ੀਨਰੀ ਨੂੰ ਜ਼ਬਤ ਕੀਤਾ ਹੈ। ਹਾਲਾਂਕਿ ਮੌਕੇ ‘ਤੇ ਮੌਜੂਦ ਦੋ ਅਣਪਛਾਤੇ ਵਿਅਕਤੀ ਪੁਲਿਸ ਨੂੰ ਦੇਖ ਕੇ ਭੱਜ ਗਏ।

ਜਾਂਚ ਅਧਿਕਾਰੀ ਜਗੀਰ ਚੰਦ ਨੇ ਦੱਸਿਆ ਕਿ ਪੁਲਿਸ ਟੀਮ ਗਸ਼ਤ ’ਤੇ ਸੀ। ਇਸ ਦੌਰਾਨ ਜਦੋਂ ਟੀਮ ਰਾਵੀ ਦਰਿਆ ਨੇੜੇ ਪਿੰਡ ਚੱਕਾ ਰਾਮ ਸਹਾਏ ਕੋਲ ਪੁੱਜੀ ਤਾਂ ਉਥੇ ਕੁਝ ਵਿਅਕਤੀ ਕਥਿਤ ਤੌਰ ’ਤੇ ਨਾਜਾਇਜ਼ ਮਾਈਨਿੰਗ ਕਰਦੇ ਪਾਏ ਗਏ। ਪੁਲਿਸ ਨੂੰ ਦੇਖ ਕੇ ਦੋ ਅਣਪਛਾਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਇਸ ਤੋਂ ਬਾਅਦ ਜਾਂਚ ਅਧਿਕਾਰੀ ਨੇ ਮਾਈਨਿੰਗ ਵਿਭਾਗ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਸੂਚਨਾ ਮਿਲਦੇ ਹੀ ਡਰੇਨੇਜ ਕਮ ਮਾਈਨਿੰਗ ਸਬ-ਡਵੀਜ਼ਨ ਗੁਰਦਾਸਪੁਰ ਦੇ ਮਾਈਨਿੰਗ ਇੰਸਪੈਕਟਰ ਸੰਦੀਪ ਸਿੰਘ ਮੌਕੇ ‘ਤੇ ਪੁੱਜੇ ਅਤੇ ਮੌਕੇ ਦਾ ਮੁਆਇਨਾ ਕੀਤਾ।

ਪੁਲਿਸ ਨੇ ਮੌਕੇ ਤੋਂ ਇੱਕ ਟਿੱਪਰ ਨੰਬਰ ਪੀ.ਬੀ.-07-ਏ.ਡੀ.-7179, ਜਿਸ ਵਿੱਚ ਕਰੀਬ 500 ਕਿਊਬਿਕ ਫੁੱਟ ਰੇਤ ਭਰੀ ਹੋਈ ਸੀ ਅਤੇ ਮਾਈਨਿੰਗ ਵਿੱਚ ਵਰਤੀ ਜਾ ਰਹੀ ਮਸ਼ੀਨਰੀ ਨੂੰ ਕਾਬੂ ਕਰ ਲਿਆ। ਇਸ ਸਬੰਧੀ ਪੁਲਿਸ ਨੇ ਮਾਈਨਜ਼ ਐਂਡ ਮਿਨਰਲਜ਼ (ਰੈਗੂਲੇਸ਼ਨ ਐਂਡ ਡਿਵੈਲਪਮੈਂਟ) ਐਕਟ, 1957 ਦੀ ਧਾਰਾ 21(1) ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫ਼ਰਾਰ ਹੋਏ ਦੋ ਅਣਪਛਾਤੇ ਮੁਲਜ਼ਮਾਂ ਦੀ ਸ਼ਨਾਖ਼ਤ ਕਰਨ ਅਤੇ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments