ਫਿਰੋਜ਼ਪੁਰ: 220 ਕੇ.ਵੀ ਸਾਦਿਕ-ਫਿਰੋਜ਼ਪੁਰ (ਝੋਕ ਹਰੀਹਰ) ਲਾਈਨ ‘ਤੇ ਕੀਤੇ ਜਾ ਰਹੇ ਰੱਖ-ਰਖਾਅ ਦੇ ਕੰਮ ਕਾਰਨ ਭਲਕੇ , 2 ਜੂਨ ਨੂੰ ਸਵੇਰੇ 8:00 ਵਜੇ ਤੋਂ ਸ਼ਾਮ 6:30 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ ਦਿੰਦੇ ਹੋਏ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ, 220 ਕੇ.ਵੀ ਲਾਈਨ ‘ਤੇ ਰੱਖ-ਰਖਾਅ ਦੇ ਕੰਮ ਕਾਰਨ, ਝੋਕ ਹਰੀਹਰ, ਟਿੱਬੀ ਖੁਰਦ, ਪੋਜੋਕੇ, ਫਿਰੋਜ਼ਪੁਰ ਸ਼ਹਿਰ ਅਤੇ ਐਫ.ਸੀ.ਆਈ. ਫਿਰੋਜ਼ਪੁਰ ਵਿਖੇ 66 ਕੇ.ਵੀ ਸਬਸਟੇਸ਼ਨਾਂ ਤੋਂ ਸ਼ੁਰੂ ਹੋਣ ਵਾਲੇ 11 ਕੇ.ਵੀ ਫੀਡਰਾਂ ਨੂੰ ਬਿਜਲੀ ਸਪਲਾਈ ਵਿੱਚ ਵਿਘਨ ਪਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ 66 ਕੇ.ਵੀ ਸਬਸਟੇਸ਼ਨਾਂ ਨੂੰ 220 ਕ.ਵੀ ਸਬਸਟੇਸ਼ਨ ਨਾਲ ਜੋੜਨ ਲਈ ਅਪਗ੍ਰੇਡ ਕੀਤਾ ਜਾ ਰਿਹਾ ਹੈ। ਇੱਕ ਵਾਰ ਇਹ ਕੰਮ ਪੂਰਾ ਹੋ ਜਾਣ ਤੋਂ ਬਾਅਦ, ਫਿਰੋਜ਼ਪੁਰ ਸ਼ਹਿਰ ਇਸਦੇ ਨਾਲ ਲੱਗਦੇ ਪਿੰਡਾਂ, ਕਸਬਿਆਂ ਅਤੇ ਹੋਰ ਖੇਤਰਾਂ ਦੇ ਨਾਲ 66 ਕੇ.ਵੀ ਨੈੱਟਵਰਕ ‘ਤੇ ਸਿਸਟਮ ਓਵਰਲੋਡ ਤੋਂ ਸੁਰੱਖਿਅਤ ਰਹੇਗਾ, ਜਿਸ ਨਾਲ 66 ਕੇ.ਵੀ ਲਾਈਨ ਓਵਰਲੋਡਿੰਗ ਕਾਰਨ ਭਵਿੱਖ ਵਿੱਚ ਹੋਣ ਵਾਲੇ ਬਿਜਲੀ ਬੰਦ ਹੋਣ ਤੋਂ ਰਾਹਤ ਮਿਲੇਗੀ।












