Home ਦੇਸ਼ ਪ੍ਰਧਾਨ ਮੰਤਰੀ ਅੱਜ ਜਲ ਸੁਰੱਖਿਆ ਬਾਰੇ ਵਿਭਾਗੀ ਸੰਮੇਲਨ ਦੇ ਸਮਾਪਤੀ ਸੈਸ਼ਨ ‘ਚ...

ਪ੍ਰਧਾਨ ਮੰਤਰੀ ਅੱਜ ਜਲ ਸੁਰੱਖਿਆ ਬਾਰੇ ਵਿਭਾਗੀ ਸੰਮੇਲਨ ਦੇ ਸਮਾਪਤੀ ਸੈਸ਼ਨ ‘ਚ ਹੋਣਗੇ ਸ਼ਾਮਲ

0

ਨਵੀਂ ਦਿੱਲੀ: ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅੱਜ , 2 ਸਤੰਬਰ 2026 ਨੂੰ ਸ਼ਾਮ ਲਗਭਗ 4:30 ਵਜੇ ਨਵੀਂ ਦਿੱਲੀ ਸਥਿਤ ਸੁਸ਼ਮਾ ਸਵਰਾਜ ਭਵਨ ਵਿਖੇ ਜਲ ਸ਼ਕਤੀ ਮੰਤਰਾਲੇ ਦੇ ਵਿਭਾਗੀ ਸੰਮੇਲਨ ਦੇ ਸਮਾਪਤੀ ਸੈਸ਼ਨ ਵਿੱਚ ਸ਼ਾਮਲ ਹੋਣਗੇ। ਉਹ ਇਸ ਮੌਕੇ ਇਕੱਠ ਨੂੰ ਸੰਬੋਧਨ ਵੀ ਕਰਨਗੇ।

1-2 ਸਤੰਬਰ 2026 ਨੂੰ ਆਯੋਜਿਤ ਕੀਤਾ ਜਾ ਰਿਹਾ ਦੋ ਦਿਨਾ ਵਿਭਾਗੀ ਸੰਮੇਲਨ, ਪ੍ਰਧਾਨ ਮੰਤਰੀ ਵੱਲੋਂ ‘ਟੀਮ ਇੰਡੀਆ’ਦੀ ਭਾਵਨਾ ਨੂੰ ਮਜ਼ਬੂਤ ਕਰਨ, ਸਹਿਕਾਰੀ ਸੰਘਵਾਦ ਨੂੰ ਹੋਰ ਡੂੰਘਾ ਕਰਨ ਅਤੇ ਕੇਂਦਰ ਤੇ ਰਾਜਾਂ ਦਰਮਿਆਨ ਨੇੜਲੇ ਸਹਿਯੋਗ ਰਾਹੀਂ ਰਾਸ਼ਟਰੀ ਤਰਜੀਹਾਂ ਪ੍ਰਤੀ ਸਾਂਝੀ ਮਾਲਕੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਕਲਪਨਾ ਕੀਤੇ ਗਏ ਵਿਭਾਗੀ ਸੰਮੇਲਨਾਂ ਦੀ ਲੜੀ ਵਿੱਚ ਪਹਿਲਾ ਹੈ। ਇਹ ਪਹਿਲਕਦਮੀ ਮਹੱਤਵਪੂਰਨ ਖੇਤਰੀ ਤਰਜੀਹਾਂ ’ਤੇ ਸਾਂਝੇ ਤੌਰ ’ਤੇ ਵਿਚਾਰ-ਵਟਾਂਦਰਾ ਕਰਨ ਅਤੇ ਅਮਲ ਤੇ ਨਤੀਜਿਆਂ ਵਿੱਚ ਤੇਜ਼ੀ ਲਿਆਉਣ ਲਈ ਇੱਕ ਢਾਂਚਾਗਤ ਮੰਚ ਪ੍ਰਦਾਨ ਕਰਦੀ ਹੈ।

ਸੰਮੇਲਨ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਦੇ ਸਿਆਸੀ ਆਗੂ ਅਤੇ ਸੀਨੀਅਰ ਅਧਿਕਾਰੀ ਇਕੱਠੇ ਹੋਣਗੇ, ਜੋ ਮੁੱਖ ਤਰਜੀਹਾਂ ’ਤੇ ਵਿਚਾਰ-ਵਟਾਂਦਰਾ ਕਰਨਗੇ, ਸਰਵੋਤਮ ਕਾਰਜ-ਪ੍ਰਣਾਲੀਆਂ ਸਾਂਝੀਆਂ ਕਰਨਗੇ, ਅਮਲ ਨਾਲ ਜੁੜੀਆਂ ਚੁਣੌਤੀਆਂ ਦਾ ਹੱਲ ਕਰਨਗੇ ਅਤੇ ਸਮਾਂਬੱਧ ਕਾਰਜ ਯੋਜਨਾਵਾਂ ਤਿਆਰ ਕਰਨਗੇ। ਇਸ ਪਹਿਲਕਦਮੀ ਦਾ ਮੰਤਵ ਰਾਸ਼ਟਰੀ ਟੀਚਿਆਂ ਲਈ ਸਾਂਝੀ ਜ਼ਿੰਮੇਵਾਰੀ ਨੂੰ ਉਤਸ਼ਾਹਿਤ ਕਰਨਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਵਿਚਾਰ-ਵਟਾਂਦਰੇ ਸ਼ਾਸਨ ਅਤੇ ਸੇਵਾ ਪ੍ਰਧਾਨਗੀ ਵਿੱਚ ਮਾਪਣਯੋਗ ਸੁਧਾਰਾਂ ਵਿੱਚ ਤਬਦੀਲ ਹੋਣ।

ਸੰਮੇਲਨ ਵਿੱਚ ਚਾਰ ਮੁੱਖ ਖੇਤਰਾਂ ’ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ:

1. ਜਲ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਨੂੰ ਸਮੇਂ ਸਿਰ ਲਾਗੂ ਕਰਨਾ

2. ਜਲ ਸੰਚਯ ਜਨ ਭਾਗੀਦਾਰੀ – ਕੈਚ ਦ ਰੇਨ

3. ਪੀਣਯੋਗ ਪਾਣੀ ਦੀਆਂ ਪ੍ਰਣਾਲੀਆਂ ਦੇ ਸਰੋਤਾਂ ਦਾ ਟਿਕਾਊਪਣ

4. ਜਲ ਜੀਵਨ ਮਿਸ਼ਨ 2.0 ਤਹਿਤ ਪੇਂਡੂ ਪੀਣ ਵਾਲੇ ਪਾਣੀ ਦੀ ਸਪਲਾਈ ਯੋਜਨਾਵਾਂ ਦਾ ਸੰਚਾਲਨ ਅਤੇ ਰੱਖ-ਰਖਾਅ

ਉਮੀਦ ਹੈ ਕਿ ਵਿਚਾਰ-ਵਟਾਂਦਰੇ ਦੇ ਨਤੀਜੇ ਵਜੋਂ ਜਲ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਵਿੱਚ ਤੇਜ਼ੀ ਲਿਆਉਣ, ਜਲ ਸੰਭਾਲ ਵਿੱਚ ਲੋਕ ਭਾਗੀਦਾਰੀ ਵਧਾਉਣ, ਪੀਣਯੋਗ ਪਾਣੀ ਦੇ ਸਰੋਤਾਂ ਦੇ ਟਿਕਾਊਪਣ ਨੂੰ ਯਕੀਨੀ ਬਣਾਉਣ ਅਤੇ ਪੇਂਡੂ ਪੀਣ ਵਾਲੇ ਪਾਣੀ ਦੀਆਂ ਸੇਵਾਵਾਂ ਦੀ ਭਰੋਸੇਯੋਗਤਾ ਅਤੇ ਜਵਾਬਦੇਹੀ ਵਿੱਚ ਸੁਧਾਰ ਕਰਨ ਲਈ ਠੋਸ ਅਤੇ ਸਮਾਂਬੱਧ ਕਾਰਵਾਈਆਂ ਕੀਤੀਆਂ ਜਾਣਗੀਆਂ।

NO COMMENTS

LEAVE A REPLY

Please enter your comment!
Please enter your name here

Exit mobile version