Home ਦੇਸ਼ ਪ੍ਰਧਾਨ ਮੰਤਰੀ ਨੇ ਮਾਣਯੋਗ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਵੱਲੋਂ ਲਿਖਿਆ ਇੱਕ ਲੇਖ...

ਪ੍ਰਧਾਨ ਮੰਤਰੀ ਨੇ ਮਾਣਯੋਗ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਵੱਲੋਂ ਲਿਖਿਆ ਇੱਕ ਲੇਖ ਕੀਤਾ ਸਾਂਝਾ 

0

ਨਵੀਂ ਦਿੱਲੀ : ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਭਾਰਤ ਦੀ ਮਾਣਯੋਗ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਵੱਲੋਂ ਲਿਖਿਆ ਇੱਕ ਲੇਖ ਸਾਂਝਾ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਣਯੋਗ ਰਾਸ਼ਟਰਪਤੀ ਲਿਖਦੇ ਹਨ ਕਿ ਅਧਿਆਪਕ ਗਿਆਨ, ਹੁਨਰ, ਕਦਰਾਂ-ਕੀਮਤਾਂ ਅਤੇ ਪ੍ਰੇਰਣਾ ਪੈਦਾ ਕਰਕੇ ਕਿਸਮਤ ਨੂੰ ਰੂਪ ਦਿੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਹ ਲੇਖ ਅਧਿਆਪਨ ਰਾਹੀਂ ਮਨੁੱਖਤਾ ਨੂੰ ਰੂਪ ਦੇਣ ਦੇ ਪਵਿੱਤਰ ਕਾਰਜ ਦੱਸਦਾ ਹੈ, ਜੋ ਆਜ਼ਾਦ ਸੋਚ ਅਤੇ ਜਗਿਆਸਾ ਨੂੰ ਉਤਸ਼ਾਹਿਤ ਕਰਦਾ ਹੈ। ਇਸ ਦੇ ਨਾਲ ਹੀ, ਇਹ ਅਧਿਆਪਕਾਂ ਨੂੰ ਵਿਦਿਆਰਥੀਆਂ ਨੂੰ ਚੰਗੇ ਮਨੁੱਖ ਬਣਨ ਲਈ ਮਾਰਗ-ਦਰਸ਼ਨ ਕਰਨ ਦਾ ਸੱਦਾ ਦਿੰਦਾ ਹੈ, ਜੋ ਸੱਭਿਆਚਾਰਕ ਵਿਰਾਸਤ, ਵਿਗਿਆਨਕ ਦ੍ਰਿਸ਼ਟੀਕੋਣ, ‘ਅੰਤਯੋਦਯ’ ਦੇ ਆਦਰਸ਼, ਵਾਤਾਵਰਣ ਦੀ ਸੁਰੱਖਿਆ ਅਤੇ “ਰਾਸ਼ਟਰ ਤਰਜੀਹ” ਦੀ ਭਾਵਨਾ ਨੂੰ ਕਾਇਮ ਰੱਖਣ।

ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ’ਤੇ ਪੋਸਟ ਕੀਤਾ:

“ਮਾਣਯੋਗ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਜੀ ਲਿਖਦੇ ਹਨ ਕਿ ਅਧਿਆਪਕ ਗਿਆਨ, ਹੁਨਰ, ਕਦਰਾਂ-ਕੀਮਤਾਂ ਅਤੇ ਪ੍ਰੇਰਣਾ ਪੈਦਾ ਕਰਕੇ ਕਿਸਮਤ ਨੂੰ ਰੂਪ ਦਿੰਦੇ ਹਨ।

ਉਹ ਅਧਿਆਪਨ ਰਾਹੀਂ ਮਨੁੱਖਤਾ ਨੂੰ ਰੂਪ ਦੇਣ ਦਾ ਪਵਿੱਤਰ ਕਾਰਜ ਦੱਸਦੇ ਹੋਏ, ਆਜ਼ਾਦ ਸੋਚ ਅਤੇ ਜਗਿਆਸਾ ਨੂੰ ਉਤਸ਼ਾਹਿਤ ਕਰਨ ’ਤੇ ਜ਼ੋਰ ਦਿੰਦੇ ਹਨ।

ਉਨ੍ਹਾਂ ਅਧਿਆਪਕਾਂ ਨੂੰ ਸੱਦਾ ਦਿੱਤਾ ਕਿ ਉਹ ਵਿਦਿਆਰਥੀਆਂ ਨੂੰ ਚੰਗੇ ਮਨੁੱਖ ਬਣਨ ਲਈ ਮਾਰਗ-ਦਰਸ਼ਨ ਕਰਨ, ਜੋ ਸੱਭਿਆਚਾਰਕ ਵਿਰਾਸਤ, ਵਿਗਿਆਨਕ ਦ੍ਰਿਸ਼ਟੀਕੋਣ, ਅੰਤਯੋਦਯ ਦੇ ਆਦਰਸ਼, ਵਾਤਾਵਰਣ ਦੀ ਸੁਰੱਖਿਆ ਅਤੇ “ਰਾਸ਼ਟਰ ਤਰਜੀਹ” ਦੀ ਭਾਵਨਾ ਨੂੰ ਕਾਇਮ ਰੱਖਣ।”

NO COMMENTS

LEAVE A REPLY

Please enter your comment!
Please enter your name here

Exit mobile version