ਸਪੋਰਟਸ ਡੈਸਕ: ਪੁਰਸ਼ ਕ੍ਰਿਕਟ ‘ਚ ਅੱਜ ਭਾਰਤ ਅਫਗਾਨਿਸਤਾਨ ਨਾਲ ਤਿੰਨ ਟੀ-20 ਅੰਤਰਰਾਸ਼ਟਰੀ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਖੇਡੇਗਾ। ਇਹ ਮੈਚ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ‘ਚ ਸ਼ਾਮ 7 ਵਜੇ ਤੋਂ ਖੇਡਿਆ ਜਾਵੇਗਾ। ਦੂਜਾ ਮੈਚ ਮੰਗਲਵਾਰ ਨੂੰ ਅਤੇ ਤੀਜਾ ਅਤੇ ਆਖਰੀ ਮੈਚ ਵੀਰਵਾਰ ਨੂੰ ਖੇਡਿਆ ਜਾਵੇਗਾ। ਸਾਰੇ ਮੈਚ ਸ਼ਾਮ 7 ਵਜੇ ਤੋਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡੇ ਜਾਣਗੇ।
ਸ਼੍ਰੇਅਸ ਅਈਅਰ ਭਾਰਤੀ ਟੀਮ ਦੇ ਕਪਤਾਨ ਅਤੇ ਤਿਲਕ ਵਰਮਾ ਉਪ ਕਪਤਾਨ ਹੋਣਗੇ। ਭਾਰਤ ਵੱਲੋਂ ਤੇਜ਼ ਗੇਂਦਬਾਜ਼ੀ ਦੀ ਕਮਾਨ ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ ਅਤੇ ਯਸ਼ ਠਾਕੁਰ ਸੰਭਾਲਣਗੇ। ਭਾਰਤੀ ਟੀਮ ਵਿੱਚ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਦੀ ਵਾਪਸੀ ਹੋ ਰਹੀ ਹੈ। ਜਦਕਿ ਅਰੁਣ ਚੱਕਰਵਰਤੀ ਵੀ ਸੱਟ ਤੋਂ ਬਾਅਦ ਟੀਮ ‘ਚ ਵਾਪਸੀ ਕਰ ਰਹੇ ਹਨ। ਵੈਭਵ ਸੂਰਿਆਵੰਸ਼ੀ ਵੀ ਟੀਮ ‘ਚ ਸ਼ਾਮਲ ਹਨ। ਅਫਗਾਨਿਸਤਾਨ ਦੀ ਕਪਤਾਨੀ ਇਬਰਾਹਿਮ ਜ਼ਰਦਾਨ ਕਰਨਗੇ। ਭਾਰਤ ਨੇ ਅਫਗਾਨਿਸਤਾਨ ਨਾਲ ਖੇਡੇ ਗਏ 9 ਟੀ-20 ਮੈਚਾਂ ‘ਚੋਂ 8 ਜਿੱਤੇ ਹਨ ਜਦਕਿ ਇਕ ਮੈਚ ਡਰਾਅ ਰਿਹਾ।












