ਮੁੰਬਈ: ਅਨੁਪਮ ਖੇਰ ਅਤੇ ਬੋਮਨ ਇਰਾਨੀ ਦੀ ਬਹੁਤ ਹੀ ਉਡੀਕੀ ਜਾ ਰਹੀ ਕਾਮੇਡੀ ਫਿਲਮ ‘ਖੋਸਲਾ ਕਾ ਘੋਸਲਾ 2’ ਦੀ ਨਵੀਂ ਰਿਲੀਜ਼ ਡੇਟ ਤੈਅ ਹੋ ਗਈ ਹੈ। ਫਿਲਮ ਦੇ ਨਿਰਮਾਤਾ, ਟੀ-ਸੀਰੀਜ਼ ਨੇ ਬੀਤੇ ਦਿਨ ਆਪਣੇ ਅਧਿਕਾਰਤ ਹੈਂਡਲ ‘ਤੇ ਘੋਸ਼ਣਾ ਕੀਤੀ ਕਿ ਸੀਕਵਲ ਹੁਣ ਅਗਲੇ ਸਾਲ 5 ਮਾਰਚ ਨੂੰ ਪਰਦੇ ‘ਤੇ ਆਵੇਗਾ। ਪੋਸਟ ਵਿੱਚ ਲਿਖਿਆ ਹੈ, “ਡੀਲ ਪੱਕੀ! ਖੋਸਲਾ ਪਰਿਵਾਰ #KhoslaKaGhosla2 ਨਾਲ ਸਿਨੇਮਾਘਰਾਂ ‘ਤੇ ਕਬਜਾ ਕਰਨ ਲਈ ਤਿਆਰ ਹੈ , ਜੋ 5 ਮਾਰਚ 2027 ਨੂੰ ਵੱਡੇ ਪਰਦੇ ਆ ਰਹੀ ਹੈ!
ਘੋਸ਼ਣਾ ਦੇ ਪੋਸਟਰ ਵਿੱਚ ਮੁੱਖ ਅਦਾਕਾਰਾਂ ਨੂੰ ਜਾਇਦਾਦ ਦੇ ਸਮਝੌਤਿਆਂ ਤੋਂ ਬਣੇ ਬੰਬਾਂ ਵਿੱਚ ਲਪੇਟਿਆ ਦਿਖਾਇਆ ਗਿਆ, ਬੋਮਨ ਉਰਫ਼ ਖੁਰਾਨਾ ਉਹਨਾਂ ਸਾਰਿਆਂ ਨੂੰ ਅੱਗ ਲਾਉਣ ਲਈ ਤਿਆਰ ਹੈ। ਇਸ ਤੋਂ ਪਹਿਲਾਂ ‘ਖੋਸਲਾ ਕਾ ਘੋਸਲਾ 2’ 28 ਅਗਸਤ 2026 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣੀ ਸੀ।
ਉਮੇਸ਼ ਬਿਸ਼ਟ ਦੁਆਰਾ ਨਿਰਦੇਸ਼ਿਤ, ਖੋਸਲਾ ਕਾ ਘੋਸਲਾ 2 ਦਾ ਨਿਰਮਾਣ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਸਵਿਤਾ ਰਾਜ ਹੀਰੇਮਠ ਅਤੇ ਰਾਜ ਹੀਰੇਮਠ ਦੁਆਰਾ ਕੀਤਾ ਗਿਆ ਹੈ। ਕਿਰਨ ਜੁਨੇਜਾ, ਰਣਵੀਰ ਸ਼ੋਰੇ ਅਤੇ ਤਾਰਾ ਸ਼ਰਮਾ ਵੀ ਇਸ ਪ੍ਰੋਜੈਕਟ ਵਿੱਚ ਅਸਲੀ ਡਰਾਮੇ ਦੇ ਆਪਣੇ ਕਿਰਦਾਰਾਂ ਵਿੱਚ ਨਜ਼ਰ ਆਉਣਗੇ।










