Home ਦੇਸ਼ ਸਲਾਨਾ ਸ਼੍ਰੀ ਅਮਰਨਾਥ ਜੀ ਯਾਤਰਾ ਅੱਜ ਮੁੜ ਹੋਈ ਸ਼ੁਰੂ

ਸਲਾਨਾ ਸ਼੍ਰੀ ਅਮਰਨਾਥ ਜੀ ਯਾਤਰਾ ਅੱਜ ਮੁੜ ਹੋਈ ਸ਼ੁਰੂ

0

ਜੰਮੂ : ਲਗਾਤਾਰ 6 ਦਿਨ ਖਰਾਬ ਮੌਸਮ ਕਾਰਨ ਮੁਲਤਵੀ ਰਹਿਣ ਤੋਂ ਬਾਅਦ ਸਲਾਨਾ ਸ਼੍ਰੀ ਅਮਰਨਾਥ ਜੀ ਯਾਤਰਾ ਅੱਜ ਮੁੜ ਸ਼ੁਰੂ ਹੋ ਗਈ। ਮੌਸਮ ਵਿੱਚ ਸੁਧਾਰ ਹੋਣ ਅਤੇ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਨੂੰ ਖੋਲ੍ਹਣ ਤੋਂ ਬਾਅਦ, 6,269 ਸ਼ਰਧਾਲੂਆਂ ਦੇ ਇੱਕ ਨਵੇਂ ਜਥੇ ਨੂੰ ਅੱਜ ਸਵੇਰੇ ਜੰਮੂ ਦੇ ਭਗਵਤੀ ਨਗਰ ਯਾਤਰੀ ਨਿਵਾਸ ਤੋਂ ਬਾਲਟਾਲ ਬੇਸ ਕੈਂਪ ਲਈ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਭੇਜਿਆ ਗਿਆ।

ਯਾਤਰਾ ਦੇ 18ਵੇਂ ਜੱਥੇ ਵਿੱਚ ਕੁੱਲ 6,269 ਸ਼ਰਧਾਲੂ ਸ਼ਾਮਲ ਹਨ, ਜਿਨ੍ਹਾਂ ਵਿੱਚ 1,470 ਔਰਤਾਂ, 25 ਬੱਚੇ ਅਤੇ 54 ਸਾਧੂ ਸ਼ਾਮਲ ਹਨ। ਇਹ ਜਥਾ ਕਰੀਬ 2:40 ਵਜੇ 223 ਵਾਹਨਾਂ ਦੇ ਕਾਫਲੇ ਵਿੱਚ ਰਵਾਨਾ ਹੋਇਆ। ਇਸ ਵਾਰ ਕਿਸੇ ਵੀ ਸ਼ਰਧਾਲੂ ਨੂੰ ਪਹਿਲਗਾਮ ਰੂਟ ਰਾਹੀਂ ਨਹੀਂ ਭੇਜਿਆ ਗਿਆ ਅਤੇ ਪੂਰੇ ਜਥੇ ਨੂੰ ਬਾਲਟਾਲ ਰੂਟ ਰਾਹੀਂ ਹੀ ਕਸ਼ਮੀਰ ਭੇਜਿਆ ਗਿਆ।

ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ‘ਚ ਲਗਾਤਾਰ ਮੀਂਹ ਅਤੇ ਖਰਾਬ ਮੌਸਮ ਕਾਰਨ 19 ਜੁਲਾਈ ਨੂੰ ਯਾਤਰਾ ਨੂੰ ਅਹਿ ਤਿਆਤ ਦੇ ਤੌਰ ‘ਤੇ ਰੋਕ ਦਿੱਤਾ ਗਿਆ ਸੀ। ਭਾਰੀ ਮੀਂਹ ਨੇ ਰਵਾਇਤੀ 48 ਕਿਲੋਮੀਟਰ ਲੰਬੇ ਪਹਿਲਗਾਮ ਮਾਰਗ ਅਤੇ 14 ਕਿਲੋਮੀਟਰ ਲੰਬੇ ਬਾਲਟਾਲ ਮਾਰਗ ‘ਤੇ ਜ਼ਮੀਨ ਖਿਸਕਣ ਅਤੇ ਹੋਰ ਜੋਖਮ ਪੈਦਾ ਕਰ ਦਿੱਤੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਮੌਸਮ ਵਿੱਚ ਸੁਧਾਰ ਹੋਣ ਅਤੇ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਨੂੰ ਦੁਬਾਰਾ ਖੋਲ੍ਹਣ ਤੋਂ ਬਾਅਦ ਯਾਤਰਾ ਨੂੰ ਮੁੜ ਸ਼ੁਰੂ ਕੀਤਾ ਗਿਆ ਸੀ, ਜੋ ਕਿ ਊਧਮਪੁਰ-ਰਾਮਬਨ ਖੇਤਰ ਵਿੱਚ ਢਿੱਗਾਂ ਡਿੱਗਣ ਅਤੇ ਚੱਟਾਨਾਂ ਡਿੱਗਣ ਕਾਰਨ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਸੀ।

ਜ਼ਿਕਰਯੋਗ ਹੈ ਕਿ 2 ਜੁਲਾਈ ਨੂੰ ਉਪ ਰਾਜਪਾਲ ਮਨੋਜ ਸਿਨਹਾ ਨੇ ਭਗਵਤੀ ਨਗਰ ਤੋਂ ਪਹਿਲੇ ਜਥੇ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ, ਜਦਕਿ ਯਾਤਰਾ ਦਾ ਰਸਮੀ ਉਦਘਾਟਨ 3 ਜੁਲਾਈ ਨੂੰ ਕਸ਼ਮੀਰ ‘ਚ ਹੋਇਆ ਸੀ।ਇਸ ਸਾਲ ਦੀ ਸ਼੍ਰੀ ਅਮਰਨਾਥ ਯਾਤਰਾ ਰੱਖੜੀ ਦੇ ਮੌਕੇ ‘ਤੇ 28 ਅਗਸਤ ਨੂੰ ਸਮਾਪਤ ਹੋਵੇਗੀ।

ਅਧਿਕਾਰੀਆਂ ਮੁਤਾਬਕ ਹੁਣ ਤੱਕ ਲਗਭਗ 4 ਲੱਖ ਸ਼ਰਧਾਲੂ ਪਵਿੱਤਰ ਅਮਰਨਾਥ ਗੁਫਾ ‘ਚ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਹਨ, ਜਦਕਿ ਭਗਵਤੀ ਨਗਰ ਬੇਸ ਕੈਂਪ ਤੋਂ ਕਰੀਬ 1.20 ਲੱਖ ਸ਼ਰਧਾਲੂ ਯਾਤਰਾ ਲਈ ਰਵਾਨਾ ਹੋ ਚੁੱਕੇ ਹਨ। ਸ਼ਰਧਾਲੂਆਂ ਦੀ ਸੁਰੱਖਿਆ ਲਈ ਉਨ੍ਹਾਂ ਨੂੰ ਬਹੁ-ਪੱਧਰੀ ਸੁਰੱਖਿਆ ਪ੍ਰਬੰਧਾਂ ਵਿਚਕਾਰ ਕਾਫਲਿਆਂ ਵਿਚ ਕਸ਼ਮੀਰ ਭੇਜਿਆ ਜਾ ਰਿਹਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version