Homeਦੇਸ਼ਸ਼੍ਰੀ ਮਾਤਾ ਵੈਸ਼ਨੋ ਦੇਵੀ ਮਾਰਗ 'ਤੇ CISF ਦੇ ਜਵਾਨਾਂ ਨੂੰ ਲੈ ਕੇ...

ਸ਼੍ਰੀ ਮਾਤਾ ਵੈਸ਼ਨੋ ਦੇਵੀ ਮਾਰਗ ‘ਤੇ CISF ਦੇ ਜਵਾਨਾਂ ਨੂੰ ਲੈ ਕੇ ਜਾ ਰਹੀ ਬੱਸ ਨਾਲ ਵਾਪਰਿਆ ਭਿਆਨਕ ਹਾਦਸਾ , 9 ਜ਼ਖਮੀ

ਕਟੜਾ : ਸ਼੍ਰੀ ਮਾਤਾ ਵੈਸ਼ਨੋ ਦੇਵੀ ਮਾਰਗ ‘ਤੇ ਅੱਜ ਦੁਪਹਿਰ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਤਾਰਾਕੋਟ ਦੇ ਪਹਿਲੇ ਰਿਆਸੀ ਮਾਰਗ ‘ਤੇ CISF ਦੇ ਜਵਾਨਾਂ ਨੂੰ ਲੈ ਕੇ ਜਾ ਰਹੀ ਬੱਸ (ਰਜਿਸਟ੍ਰੇਸ਼ਨ ਨੰਬਰ JK02D-5992) ਸੜਕ ‘ਤੇ ਤਿਲਕ ਗਈ। ਬੱਸ ਵਿੱਚ ਸੀ.ਆਈ.ਐਸ.ਐਫ. ਦੇ ਜਵਾਨ ਸਫ਼ਰ ਕਰ ਰਹੇ ਸਨ। ਇਸ ਹਾਦਸੇ ਵਿੱਚ ਕੁੱਲ 9 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚ ਅੱਠ ਸੀ.ਆਈ.ਐਸ.ਐਫ. ਜਵਾਨ ਅਤੇ ਇੱਕ ਡਰਾਈਵਰ ਸ਼ਾਮਲ ਹੈ। ਜ਼ਖ਼ਮੀਆਂ ਨੂੰ ਤੁਰੰਤ ਸੀ.ਐਸ.ਸੀ. ਕਟੜਾ ਲਿਆਂਦਾ ਗਿਆ।

ਜ਼ਖ਼ਮੀਆਂ ਵਿੱਚ ਹੈੱਡ ਕਾਂਸਟੇਬਲ ਸੈਮੀ ਕੁਮਾਰ, ਹੈੱਡ ਕਾਂਸਟੇਬਲ ਐੱਮ. ਦੂਬੇ ਅਤੇ ਕਾਂਸਟੇਬਲ ਪੀ.ਕੇ. ਤ੍ਰੈਯਾ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਅਗਲੇਰੇ ਇਲਾਜ ਲਈ ਰੈਫਰ ਕਰ ਦਿੱਤਾ ਗਿਆ ਹੈ। ਹੋਰ ਜ਼ਖ਼ਮੀਆਂ ਵਿੱਚ ਸਬ-ਇੰਸਪੈਕਟਰ ਸ਼ਿਵਚਰਨ ਮੀਨਾ, ਹੈੱਡ ਕਾਂਸਟੇਬਲ ਏ.ਰਮੇਸ਼, ਕਾਂਸਟੇਬਲ ਬੀ.ਡੀ. ਸਿੰਘ, ਕਾਂਸਟੇਬਲ ਬੀ. ਸ੍ਰੀਨੂੰ, ਕਾਂਸਟੇਬਲ ਪ੍ਰਤਿਊਸ਼ ਅਤੇ ਬੱਸ ਡਰਾਈਵਰ ਵਰਿੰਦਰ ਸਿੰਘ ਸ਼ਾਮਲ ਹਨ ਜਿਨ੍ਹਾਂ ਦਾ ਇਲਾਜ ਸੀ.ਐਸ.ਸੀ. ਕਟੜਾ ਵਿਖੇ ਚੱਲ ਰਿਹਾ ਸੀ।

ਹਾਦਸੇ ਦੀ ਸੂਚਨਾ ਮਿਲਦੇ ਹੀ ਸਬੰਧਤ ਸੁਰੱਖਿਆ ਏਜੰਸੀਆਂ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਸਾਰੇ ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਮੁੱਢਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਬੱਸ ਦੇ ਸੜਕ ਤੋਂ ਤਿਲਕਣ ਕਾਰਨ ਵਾਪਰਿਆ। ਪੁਲਿਸ ਨੇ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments