Home ਸੰਸਾਰ ਪੁਲਾੜ ਯਾਤਰਾ ’ਤੇ ਸ਼ੁਭਾਂਸ਼ੂ ਸ਼ੁਕਲਾ ਬਣੇ ਕਿਸਾਨ, ਉਗਾਈ ਮੇਥੀ ਤੇ ਮੂੰਗੀ

ਪੁਲਾੜ ਯਾਤਰਾ ’ਤੇ ਸ਼ੁਭਾਂਸ਼ੂ ਸ਼ੁਕਲਾ ਬਣੇ ਕਿਸਾਨ, ਉਗਾਈ ਮੇਥੀ ਤੇ ਮੂੰਗੀ

0

ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਆਪਣੀ ਪੁਲਾੜ ਯਾਤਰਾ ’ਤੇ ਗਏ ਹੋਏ ਹਨ ਅਤੇ ਇਸ ਦੌਰਾਨ ਆਪਣੀ ਯਾਤਰਾ ਦੇ ਆਖਰੀ ਪੜਾਅ ’ਚ ਸੁਭਾਂਸ਼ੂ ਸ਼ੁਕਲਾ ਇਕ ਕਿਸਾਨ ਦੀ ਭੂਮਿਕਾ ’ਚ ਨਜ਼ਰ ਆਏ ਹਨ। ਦਰਅਸਲ ਉਨ੍ਹਾਂ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੇ ‘ਪੈਟਰੀ ਡਿਸ਼’ ’ਚ ਮੂੰਗੀ ਤੇ ਮੇਥੀ ਉਗਾਈ ਅਤੇ ਇਸ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ.ਐੱਸ.ਐੱਸ.) ਦੇ ਫ੍ਰੀਜ਼ਰ ’ਚ ਰੱਖਿਆ।ਸ਼ੁਕਲਾ ਨੇ ਇਹ ਕੰਮ ਇਕ ਅਧਿਐਨ ਦੇ ਤਹਿਤ ਕੀਤਾ ਹੈ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਮਾਈਕ੍ਰੋ ਗ੍ਰੈਵਿਟੀ ਪੌਦਿਆਂ ਦੇ ਉੱਗਣ ਅਤੇ ਸ਼ੁਰੂਆਤੀ ਵਿਕਾਸ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ।

ਜ਼ਿਕਰਯੋਗ ਹੈ ਕਿ ਸ਼ੁਭਾਂਸ਼ੂ ਸ਼ੁਕਲਾ ਅਤੇ ਉਨ੍ਹਾ ਦੇ ਸਾਥੀ ਐਕਸੀਓਮ-4 ਪੁਲਾੜ ਜਹਾਜ਼ ਰਾਹੀਂ ਆਈ.ਐੱਸ.ਐੱਸ. ਪਹੁੰਚੇ ਹਨ ਅਤੇ ਇੱਥੇ ਉਹ ਆਰਬਿਟਲ ਪ੍ਰਯੋਗਸ਼ਾਲਾ ’ਚ 12 ਦਿਨ ਬਿਤਾ ਚੁਕੇ ਹਨ। ਉਨ੍ਹਾਂ ਦੇ 10 ਜੁਲਾਈ ਤੋਂ ਬਾਅਦ ਕਿਸੇ ਵੀ ਦਿਨ ਧਰਤੀ ’ਤੇ ਵਾਪਸ ਆਉਣ ਦੀ ਉਮੀਦ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਅਜੇ ਤੱਕ ਆਈ.ਐੱਸ.ਐੱਸ. ਤੋਂ ਐਕਸੀਓਮ-4 ਪੁਲਾੜ ਯਾਨ ਦੇ ਵੱਖ ਹੋਣ ਦੀ ਮਿਤੀ ਦਾ ਐਲਾਨ ਨਹੀਂ ਕੀਤਾ ਹੈ। ਆਈ.ਐੱਸ.ਐੱਸ. ਪਹੁੰਚੇ ਐਕਸੀਓਮ-4 ਮਿਸ਼ਨ ਦੀ ਮਿਆਦ 14 ਦਿਨਾਂ ਤੱਕ ਹੈ। ਹਾਲਾਂਕਿ ਇਹ ਸੰਭਾਵਨਾ ਪ੍ਰਗਾਟੀ ਜਾ ਰਹੀ ਹੈ ਕਿ ਸ਼ੁਕਲਾ ਅੱਜ ਵਾਪਸ ਆ ਸਕਦੇ ਹਨ।

NO COMMENTS

LEAVE A REPLY

Please enter your comment!
Please enter your name here

Exit mobile version