ਗੁਹਾਟੀ : ਮਾਨਸੂਨ ਦੀ ਸਰਗਰਮੀ ਕਰਕੇ ਜਿੱਥੇ ਪਹਾੜਾਂ ’ਚ ਮੀਂਹ ਕਾਰਨ ਹੜ੍ਹ ਆਏ ਨੇ ਉਥੇ ਹੀ ਅਸਾਮ ਵਿੱਚ ਹੜ੍ਹ ਦੀ ਸਥਿਤੀ ਨੇ ਬੁਹਤ ਜਿਆਦਾ ਪ੍ਰਭਾਵ ਪਾਇਆ ਹੈ ਅਤੇ ਖ਼ਬਰ ਸਾਹਮਣੇ ਆਈ ਹੈ ਕਿ ਹੜ੍ਹ ਕਾਰਨ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ ਜਿਸ ਨਾਲ ਇਸ ਸਾਲ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 30 ਹੋ ਗਈ। ਇਸ ਦੌਰਾਨ, ਪ੍ਰਭਾਵਿਤ ਜ਼ਿਲ੍ਹਿਆਂ ਅਤੇ ਪ੍ਰਭਾਵਿਤ ਲੋਕਾਂ ਦੀ ਗਿਣਤੀ ਘੱਟ ਗਈ ਹੈ।
ਇਸ ਦੇ ਨਾਲ, ਇਸ ਸਾਲ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 30 ਹੋ ਗਈ ਹੈ, ਜਿਸ ਵਿੱਚ ਚਿੱਕੜ ਖਿਸਕਣ ਕਾਰਨ ਛੇ ਮੌਤਾਂ ਸ਼ਾਮਲ ਹਨ। ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਿਹਾ ਕਿ ਉੱਪਰੀ ਖੇਤਰਾਂ ਵਿੱਚ ਮੀਂਹ ਕਾਰਨ ਰਾਜ ਹੜ੍ਹਾਂ ਵਿੱਚ ਡੁੱਬ ਗਿਆ ਹੈ। ਸਰਮਾ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਯ’ ‘ਤੇ ਇੱਕ ਪੋਸਟ ਵਿੱਚ ਕਿਹਾ, “ਸਾਡੀ ਸਰਕਾਰ ਲੋਕਾਂ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਜਲਦੀ ਬਚਾਅ ਅਤੇ ਪੁਨਰਵਾਸ ਨੂੰ ਯਕੀਨੀ ਬਣਾਉਣ ਲਈ ਜ਼ਮੀਨ ‘ਤੇ ਮੌਜੂਦ ਹੈ।”
ਦੱਸ ਦਈਏ ਕਿ ਗੋਲਾਘਾਟ, ਨਾਗਾਓਂ, ਹੋਜਈ, ਕਰਬੀ ਅੰਗਲੋਂਗ ਅਤੇ ਜੋਰਹਾਟ ਦੇ ਪੰਜ ਜ਼ਿਿਲ੍ਹਆਂ ਵਿੱਚ ਕੁੱਲ 14 ਮਾਲੀਆ ਸਰਕਲ ਅਤੇ 175 ਪਿੰਡ ਹੜ੍ਹਾਂ ਤੋਂ ਪ੍ਰਭਾਵਿਤ ਹਨ।
