ਅਫਗਾਨਿਸਤਾਨ: ਬੀਤੇ ਦਿਨ ਅਤੇ ਅੱਜ ਦੀ ਦਰਮਿਆਨੀ ਰਾਤ ਨੂੰ ਅਫਗਾਨਿਸਤਾਨ ਦੇ ਦੱਖਣ-ਪੂਰਬੀ ਹਿੱਸੇ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 6.0 ਮਾਪੀ ਗਈ, ਜਿਸਦੀ ਪੁਸ਼ਟੀ ਯੂਨਾਈਟਿਡ ਸਟੇਟਸ ਜੀਓਲੌਜੀਕਲ ਸਰਵੇ (USGS) ਨੇ ਕੀਤੀ ਹੈ ਅਤੇ ਇਸਦੀ ਡੂੰਘਾਈ 10 ਕਿਲੋਮੀਟਰ ਸੀ। ਜਾਣਕਾਰੀ ਅਨੁਸਾਰ, ਹੁਣ ਤੱਕ 250 ਲੋਕਾਂ ਦੀ ਮੌਤ ਹੋ ਗਈ ਹੈ ਅਤੇ 500 ਜ਼ਖਮੀ ਹੋਏ ਹਨ।
ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦੇ ਜਲਾਲਾਬਾਦ ਸ਼ਹਿਰ ਤੋਂ ਲਗਭਗ 27 ਕਿਲੋਮੀਟਰ ਉੱਤਰ-ਪੂਰਬ ਵਿੱਚ ਸਥਿਤ ਸੀ ਅਤੇ ਇਹ 8 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ। ਇਹ ਘਟਨਾ ਦੁਪਹਿਰ 12:47 ਵਜੇ (ਭਾਰਤੀ ਸਮੇਂ) ਵਾਪਰੀ, ਜਦੋਂ ਕਿ ਅੰਤਰਰਾਸ਼ਟਰੀ ਸਮੇਂ ਅਨੁਸਾਰ ਇਹ 19:17:34 UTC ‘ਤੇ ਦਰਜ ਕੀਤਾ ਗਿਆ।
ਇਨ੍ਹਾਂ ਦੇਸ਼ਾਂ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ :
ਅਫਗਾਨਿਸਤਾਨ – ਭੂਚਾਲ ਦਾ ਕੇਂਦਰ ਇੱਥੇ ਸੀ।
ਭਾਰਤ – ਦਿੱਲੀ-ਐਨ.ਸੀ.ਆਰ., ਪੰਜਾਬ, ਹਰਿਆਣਾ, ਜੰਮੂ, ਉਤਰਾਖੰਡ ਅਤੇ ਉੱਤਰ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਪਾਕਿਸਤਾਨ – ਖਾਸ ਕਰਕੇ ਇਸਲਾਮਾਬਾਦ, ਪੇਸ਼ਾਵਰ ਅਤੇ ਲਾਹੌਰ ਵਿੱਚ ਭੂਚਾਲ ਦੇ ਝਟਕੇ ਦਰਜ ਕੀਤੇ ਗਏ।
ਲੋਕ ਵਿੱਚ ਮਚੀ ਹਫੜਾ-ਤਫੜੀ , ਪਰ ਕੋਈ ਨੁਕਸਾਨ ਨਹੀਂ ਹੋਇਆ
ਦਿੱਲੀ-ਐਨ.ਸੀ.ਆਰ. ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਦੇਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਤਾਂ ਬਹੁਤ ਸਾਰੇ ਲੋਕ ਡਰ ਕੇ ਆਪਣੇ ਘਰਾਂ ਤੋਂ ਬਾਹਰ ਆ ਗਏ। ਹਾਲਾਂਕਿ, ਹੁਣ ਤੱਕ ਕਿਸੇ ਵੀ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਅਫਗਾਨਿਸਤਾਨ ਵਿੱਚ ਭੂਚਾਲ ਅਕਸਰ ਕਿਉਂ ਆਉਂਦੇ ਹਨ?
ਅਫਗਾਨਿਸਤਾਨ ਦਾ ਹਿੰਦੂਕੁਸ਼ ਪਹਾੜੀ ਖੇਤਰ ਭੂਚਾਲ ਦੇ ਪੱਖੋਂ ਸਰਗਰਮ ਖੇਤਰ ਹੈ।
ਇਹ ਖੇਤਰ ਭਾਰਤੀ ਪਲੇਟ ਅਤੇ ਯੂਰੇਸ਼ੀਅਨ ਟੈਕਟੋਨਿਕ ਪਲੇਟ ਦੇ ਟਕਰਾਅ ਬਿੰਦੂ ‘ਤੇ ਸਥਿਤ ਹੈ।
ਇਸ ਤੋਂ ਇਲਾਵਾ, ਇੱਕ ਸਰਗਰਮ ਫਾਲਟ ਲਾਈਨ ਸਿੱਧੇ ਹੇਰਾਤ ਵਿੱਚੋਂ ਲੰਘਦੀ ਹੈ, ਜਿਸ ਕਾਰਨ ਭੂਚਾਲ ਆਮ ਆਉਂਦੇ ਹਨ।
ਰੈੱਡ ਕਰਾਸ ਦੇ ਅਨੁਸਾਰ, ਇਸ ਖੇਤਰ ਵਿੱਚ ਹਰ ਸਾਲ ਦਰਜਨਾਂ ਵਾਰ ਭੂਚਾਲ ਆਉਂਦੇ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਘਾਤਕ ਵੀ ਸਾਬਤ ਹੁੰਦੇ ਹਨ।
