ਜਲੰਧਰ : ਜਲੰਧਰ ਤੋਂ ਇਸ ਸਮੇਂ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਦੇ ਅਨੁਸਾਰ ਗੜ੍ਹਾ ਰੋਡ ‘ਤੇ ਪਿਮਸ ਹਸਪਤਾਲ ਦੇ ਸਾਹਮਣੇ ਇੱਕ ਪਲਾਟ ਨੂੰ ਲੈ ਕੇ ਆਈ.ਏ.ਐਸ ਬਬੀਤਾ ਕਲੇਰ ਦੇ ਗੰਨਮੈਨ ਨੇ ਗੋਲੀ ਚਲਾ ਦਿੱਤੀ। ਤੁਹਾਨੂੰ ਦੱਸ ਦੱਸ ਦੇਈਏ ਕਿ ਬਬੀਤਾ ਕਲੇਰ ਦਾ ਪਤੀ ਸਟੀਫਨ ਕਲੇਰ ‘ਆਪ’ ਨੇਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪਲਾਟ ਮਾਲਕ ਆਪਣੇ ਪਲਾਟ ਦੇਖਣ ਲਈ ਆਏ ਸੀ। ਇਸ ਦੌਰਾਨ ਆਪ ਨੇਤਾ ਤੇ ਉਨ੍ਹਾਂ ਵਿਚਕਾਰ ਮਾਮੂਲੀ ਬਹਿਸ ਹੋ ਗਈ।
ਦੱਸਿਆ ਗਿਆ ਹੈ ਕਿ ਪਲਾਟ ‘ਤੇ ਕੁਝ ਸਾਮਾਨ ਸੁੱਟਿਆ ਜਾ ਰਿਹਾ ਸੀ ਅਤੇ ਇਹ ਝਗੜਾ ਉਦੋਂ ਸ਼ੁਰੂ ਹੋਇਆ ਜਦੋਂ ਲੋਕਾਂ ਨੇ ਇਸ ‘ਤੇ ਇਤਰਾਜ਼ ਕੀਤਾ। ਇਸ ਤੋਂ ਬਾਅਦ ‘ਆਪ’ ਨੇਤਾ ਗੱਲ ਕਰਨ ਤੋਂ ਬਾਅਦ ਘਰ ਦੇ ਅੰਦਰ ਚਲੇ ਗਏ। ਇਸ ਦੌਰਾਨ ਬਹਿਸ ਵੱਧ ਗਈ ਜਿਸ ਕਾਰਨ ਸਰਕਾਰੀ ਗੰਨਮੈਨ ਨੇ ਗੋਲੀ ਚਲਾ ਦਿੱਤੀ। ਇਸ ਤੋਂ ਬਾਅਦ ਇੱਕ ਗੋਲੀ ਨੌਜਵਾਨ ਦੀਆਂ ਲੱਤਾਂ ਵਿੱਚ ਲੱਗੀ। ਫਿਲਹਾਲ ਜਾਂਚ ਕੀਤੀ ਜਾ ਰਹੀ ਹੈ। ਦੋਸ਼ ਹੈ ਕਿ ਨੇਤਾ ਪਲਾਟ ‘ਤੇ ਕਬਜ਼ਾ ਕਰਨਾ ਚਾਹੁੰਦਾ ਸੀ ਜਿਸ ਕਾਰਨ ਵਿਵਾਦ ਸ਼ੁਰੂ ਹੋਇਆ।











