Homeਯੂਪੀ ਖ਼ਬਰਾਂਸਰਕਾਰੀ ਜ਼ਮੀਨ 'ਤੇ ਬਣੇ ਮਸਜਿਦ ਸਮੇਤ ਕਈ ਘਰਾਂ 'ਤੇ ਚੱਲਿਆਂ ਪ੍ਰਸ਼ਾਸਨ ਦਾ...

ਸਰਕਾਰੀ ਜ਼ਮੀਨ ‘ਤੇ ਬਣੇ ਮਸਜਿਦ ਸਮੇਤ ਕਈ ਘਰਾਂ ‘ਤੇ ਚੱਲਿਆਂ ਪ੍ਰਸ਼ਾਸਨ ਦਾ ਬੁਲਡੋਜ਼ਰ

ਸੰਭਲ: ਸੰਭਲ ਜ਼ਿਲ੍ਹੇ ਦੇ ਚੰਦੌਸੀ ਇਲਾਕੇ ਵਿੱਚ ਨਗਰ ਨਿਗਮ ਦੀ ਜ਼ਮੀਨ ‘ਤੇ ਨਾਜਾਇਜ਼ ਕਬਜ਼ੇ ਦੇ ਮਾਮਲੇ ਵਿੱਚ, ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕਰਦਿਆਂ ਮਸਜਿਦ ਸਮੇਤ ਕਈ ਘਰਾਂ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ ਹੈ। ਇਹ ਕਾਰਵਾਈ ਵਾਰਿਸ ਨਗਰ ਇਲਾਕੇ ਵਿੱਚ ਸਥਿਤ ‘ਰਜ਼ਾ-ਏ-ਮੁਸਤਫਾ ਮਸਜਿਦ’ ਸਬੰਧੀ ਕੀਤੀ ਜਾ ਰਹੀ ਹੈ, ਜਿਸ ਨੂੰ ਪ੍ਰਸ਼ਾਸਨ ਨੇ 6 ਵਿੱਘਾ ਨਗਰ ਨਿਗਮ ਦੀ ਜ਼ਮੀਨ ‘ਤੇ ਗ਼ੈਰ-ਕਾਨੂੰਨੀ ਉਸਾਰੀ ਕਰਾਰ ਦਿੱਤਾ ਸੀ।

ਮਸਜਿਦ ਕਮੇਟੀ ਨੂੰ ਪ੍ਰਸ਼ਾਸਨ ਨੇ ਦਿੱਤਾ ਸੀ 15 ਦਿਨਾਂ ਦਾ ਨੋਟਿਸ
ਪ੍ਰਸ਼ਾਸਨ ਨੇ ਮਸਜਿਦ ਕਮੇਟੀ ਅਤੇ ਹੋਰ ਕਬਜ਼ਾਧਾਰੀਆਂ ਨੂੰ 15 ਦਿਨਾਂ ਦਾ ਨੋਟਿਸ ਦਿੱਤਾ ਸੀ, ਜਿਸ ਨੂੰ ਪੂਰਾ ਹੋਣ ਤੋਂ ਬਾਅਦ, ਮੰਗਲਵਾਰ ਸਵੇਰੇ, ਐਸ.ਡੀ.ਐਮ. ਬਿਨੈ ਮਿਸ਼ਰਾ ਅਤੇ ਸੀ.ਓ ਅਨੁਜ ਚੌਧਰੀ ਦੀ ਅਗਵਾਈ ਵਿੱਚ ਨਗਰ ਨਿਗਮ ਦੀ ਟੀਮ ਪੁਲਿਸ ਫੋਰਸ ਨਾਲ ਪਹੁੰਚੀ ਅਤੇ ਬੁਲਡੋਜ਼ਰ ਕਾਰਵਾਈ ਸ਼ੁਰੂ ਕਰ ਦਿੱਤੀ।

ਕੋਈ ਜਾਇਜ਼ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ ਮਸਜਿਦ ਪ੍ਰਬੰਧਨ
ਨਗਰਪਾਲਿਕਾ ਦੇ ਅਨੁਸਾਰ, ਮਸਜਿਦ ਦੇ ਨਾਲ-ਨਾਲ 32 ਤੋਂ ਵੱਧ ਘਰ ਵੀ ਇਲਾਕੇ ਵਿੱਚ ਨਗਰ ਨਿਗਮ ਦੀ ਜ਼ਮੀਨ ‘ਤੇ ਗ਼ੈਰ-ਕਾਨੂੰਨੀ ਤੌਰ ‘ਤੇ ਬਣਾਏ ਗਏ ਸਨ। ਜਦੋਂ ਪ੍ਰਸ਼ਾਸਨ ਵੱਲੋਂ ਇਸ ਸਬੰਧ ਵਿੱਚ ਦਸਤਾਵੇਜ਼ ਮੰਗੇ ਗਏ ਤਾਂ ਮਸਜਿਦ ਕਮੇਟੀ ਜ਼ਮੀਨ ਨਾਲ ਸਬੰਧਤ ਕੋਈ ਜਾਇਜ਼ ਦਸਤਾਵੇਜ਼ ਪੇਸ਼ ਨਹੀਂ ਕਰ ਸਕੀ। ਜਾਂਚ ਤੋਂ ਬਾਅਦ, ਕਬਜ਼ੇ ਹਟਾਉਣ ਲਈ ਨੋਟਿਸ ਜਾਰੀ ਕੀਤਾ ਗਿਆ ।

ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਚਲਾਇਆ ਗਿਆ ਬੁਲਡੋਜ਼ਰ , ਇਲਾਕੇ ਵਿੱਚ ਤਣਾਅ ਹੋਣ ਦੀ ਸੰਭਾਵਨਾ
ਕਾਰਵਾਈ ਦੇ ਮੱਦੇਨਜ਼ਰ, ਭਾਰੀ ਪੁਲਿਸ ਫੋਰਸ ਅਤੇ ਪੀ.ਏ.ਸੀ. ਨੂੰ ਮੌਕੇ ‘ਤੇ ਤਾਇਨਾਤ ਕੀਤਾ ਗਿਆ ਹੈ। ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਹਰ ਕੋਨੇ ‘ਤੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਮਸਜਿਦ ਨੂੰ ਢਾਹੁਣ ਦਾ ਕੰਮ ਪ੍ਰਸ਼ਾਸਨ ਅਤੇ ਸਥਾਨਕ ਨਗਰ ਨਿਗਮ ਕਰਮਚਾਰੀਆਂ ਦੀ ਨਿਗਰਾਨੀ ਹੇਠ ਕੀਤਾ ਜਾ ਰਿਹਾ ਹੈ।

ਡੀ.ਐੱਮ ਰਾਜੇਂਦਰ ਪੈਸੀਆ ਦਾ ਬਿਆਨ: “ਨਿਆਂਪੂਰਨ ਪ੍ਰਕਿਰਿਆ ਦੀ ਪਾਲਣਾ”
ਇਸ ਪੂਰੇ ਮਾਮਲੇ ‘ਤੇ, ਜ਼ਿਲ੍ਹਾ ਮੈਜਿਸਟਰੇਟ ਰਾਜੇਂਦਰ ਪੈਸੀਆ ਨੇ ਕਿਹਾ ਕਿ “ਇਹ ਕਾਰਵਾਈ ਕਾਨੂੰਨ ਦੇ ਦਾਇਰੇ ਵਿੱਚ ਕੀਤੀ ਜਾ ਰਹੀ ਹੈ । ਕਬਜ਼ੇ ਹਟਾਉਣ ਦੀ ਮੁਹਿੰਮ ਕਈ ਮਹੀਨਿਆਂ ਤੋਂ ਚੱਲ ਰਹੀ ਹੈ। ਸਬੰਧਤ ਧਿਰਾਂ ਨੂੰ ਸੂਚਿਤ ਕੀਤਾ ਗਿਆ ਹੈ। ਕਾਫ਼ੀ ਸਮਾਂ ਅਤੇ ਮੌਕੇ ਦਿੱਤੇ ਗਏ ਸਨ। ਹੁਣ ਜਦੋਂ ਕੋਈ ਜਾਇਜ਼ ਦਸਤਾਵੇਜ਼ ਜਮ੍ਹਾਂ ਨਹੀਂ ਕਰਵਾਏ ਗਏ, ਤਾਂ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਗਈ ਹੈ।”

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments