ਸਰੀ : ਕੈਨੇਡਾ ਵਿੱਚ ਸਰੀ ਦੇ ਕਿੰਗ ਜੌਰਜ ਬੁਲੇਵਾਰਡ 88 ਐਵਨਿਊ ਨੇੜੇ ਸਥਿਤ ਇਕ ਘਰ ਉਪਰ ਬੀਤੇ ਦਿਨ ਗੋਲੀਬਾਰੀ ਹੋਣ ਦੀ ਖ਼ਬਰ ਮਿਲੀ ਹੈ। ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਗੋਲੀਬਾਰੀ ਜਬਰੀ ਵਸੂਲੀ ਲਈ ਡਰਾਉਣ ਵਾਸਤੇ ਕੀਤੀ ਗਈ ਹੈ। ਫਿਲਹਾਲ , ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੁਲਿਸ ਮੁਤਾਬਿਕ ਅੱਧੀ ਰਾਤ 1 ਵਜੇ ਦੇ ਕਰੀਬ, ਪੁਲਿਸ ਨੂੰ ਉਕਤ ਘਰ ਤੇ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਘਰ ਦੇ ਅੰਦਰ ਕੋਈ ਵੀ ਜਖਮੀ ਨਹੀ ਹੋਇਆ ਪਰ ਘਰ ਨੂੰ ਨੁਕਸਾਨ ਪੁੱਜਾ ਹੈ, ਬਾਹਰ ਗੋਲੀਆਂ ਦੇ ਖੋਲ ਮਿਲੇ ਹਨ। ਸਰੀ ਪੁਲਿਸ ਦਾ ਕਹਿਣਾ ਹੈ ਕਿ ਇਸ ਸਾਲ 20 ਅਪ੍ਰੈਲ ਤੱਕ ਜਬਰਦਸਤੀ ਦੇ 87 ਮਾਮਲੇ ਦਰਜ ਕੀਤੇ ਗਏ ਹਨ, 15 ਗੋਲੀਬਾਰੀ ਅਤੇ 2 ਅੱਗਜ਼ਨੀ ਦੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਘਟਨਾਵਾਂ ਤੋਂ ਹੁਣ ਤੱਕ ਕੁਲ 46 ਵਿਅਕਤੀ ਪੀੜਤ ਹੋਏ ਹਨ ਜਿਨ੍ਹਾਂ ਵਿੱਚੋਂ 25 ਲੋਕਾਂ ਨੂੰ ਵਾਰ ਵਾਰ ਨਿਸ਼ਾਨਾ ਬਣਾਇਆ ਗਿਆ ਹੈ।











