HomeCanadaਭਾਰਤ ਤੇ ਕੈਨੇਡਾ ਨੇ ਆਪਣਾ ਪਹਿਲਾ ਰੱਖਿਆ ਸੰਵਾਦ ਕੀਤਾ ਆਯੋਜਿਤ

ਭਾਰਤ ਤੇ ਕੈਨੇਡਾ ਨੇ ਆਪਣਾ ਪਹਿਲਾ ਰੱਖਿਆ ਸੰਵਾਦ ਕੀਤਾ ਆਯੋਜਿਤ

ਕੈਨੇਡਾ: ਭਾਰਤ-ਕੈਨੇਡਾ ਰੱਖਿਆ ਸੰਵਾਦ ਦਾ ਪਹਿਲਾ ਸੰਸਕਰਣ 3 ਨਵੰਬਰ, 2026 ਨੂੰ ਵਰਚੁਅਲ ਮਾਧਿਅਮ ਰਾਹੀਂ ਆਯੋਜਿਤ ਕੀਤਾ ਗਿਆ। ਇਸ ਮੀਟਿੰਗ ਦੀ ਸਹਿ-ਪ੍ਰਧਾਨਗੀ ਰੱਖਿਆ ਮੰਤਰਾਲੇ ਵਿੱਚ ਸੰਯੁਕਤ ਸਕੱਤਰ (ਅੰਤਰਰਾਸ਼ਟਰੀ ਸਹਿਯੋਗ) ਡਾ. ਅਮਿਤ ਤੇਲੰਗ ਅਤੇ ਕੈਨੇਡਾ ਦੇ ਰਾਸ਼ਟਰੀ ਰੱਖਿਆ ਵਿਭਾਗ ਵਿੱਚ ਸਹਾਇਕ ਉਪ ਮੰਤਰੀ (ਨੀਤੀ) ਸ੍ਰੀ ਸਕਾਟ ਮਿਲਰ ਨੇ ਕੀਤੀ।

ਇਸ ਸੰਵਾਦ ਦੌਰਾਨ ਦੋਵਾਂ ਪੱਖਾਂ ਨੇ ਆਪਣੀਆਂ-ਆਪਣੀਆਂ ਰੱਖਿਆ ਨੀਤੀਆਂ ਅਤੇ ਰਣਨੀਤਕ ਦ੍ਰਿਸ਼ਟੀਕੋਣਾਂ ਬਾਰੇ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਦੁਵੱਲੇ ਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀਆਂ ਸੰਭਾਵਨਾਵਾਂ ‘ਤੇ ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਰੱਖਿਆ ਉਦਯੋਗਿਕ ਸਹਿਯੋਗ, ਫੌਜੀ ਅਤੇ ਤਕਨੀਕੀ ਭਾਈਵਾਲੀ ਅਤੇ ਰੱਖਿਆ ਖੋਜ ਤੇ ਵਿਕਾਸ ਨੂੰ ਆਪਸੀ ਸਹਿਯੋਗ ਦੇ ਮਹੱਤਵਪੂਰਨ ਖੇਤਰਾਂ ਵਜੋਂ ਦਰਸਾਇਆ ਗਿਆ। ਇਨ੍ਹਾਂ ਸਾਰੇ ਮੁੱਦਿਆਂ ਨੂੰ ਭਵਿੱਖ ਲਈ ਭਾਰਤ-ਕੈਨੇਡਾ ਰੱਖਿਆ ਸਹਿਯੋਗ ਦੀਆਂ ਤਰਜੀਹਾਂ ਵਿੱਚ ਸ਼ਾਮਲ ਕੀਤਾ ਗਿਆ ਹੈ।

ਇਸ ਸੰਵਾਦ ਰਾਹੀਂ ਦੋਵਾਂ ਦੇਸ਼ਾਂ ਨੇ ਰੱਖਿਆ ਅਤੇ ਰਣਨੀਤਕ ਸਹਿਯੋਗ ਨੂੰ ਹੋਰ ਵਧਾਉਣ ਦੀ ਦਿਸ਼ਾ ਵਿੱਚ ਉੱਚ ਪੱਧਰ ‘ਤੇ ਆਪਣੀ ਸਾਂਝੀ ਵਚਨਬੱਧਤਾ ਨੂੰ ਦੁਹਰਾਇਆ। ਇਸ ਵਚਨਬੱਧਤਾ ਦਾ ਪ੍ਰਗਟਾਵਾ 2 ਮਾਰਚ, 2026 ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਸ੍ਰੀ ਮਾਰਕ ਕਾਰਨੀ ਵੱਲੋਂ ਜਾਰੀ ਸਾਂਝੇ ਬਿਆਨ ਵਿੱਚ ਵੀ ਕੀਤਾ ਗਿਆ ਸੀ। ਦੋਵਾਂ ਪੱਖਾਂ ਨੇ ਰੱਖਿਆ ਭਾਈਵਾਲੀ ਨੂੰ ਵਿਆਪਕ ਅਤੇ ਮਜ਼ਬੂਤ ਬਣਾਉਣ ਲਈ ਠੋਸ ਨਤੀਜੇ ਹਾਸਲ ਕਰਨ ਦੇ ਵੱਖ-ਵੱਖ ਤਰੀਕਿਆਂ ‘ਤੇ ਚਰਚਾ ਕੀਤੀ। ਇਸ ਦੌਰਾਨ ਖੇਤਰੀ ਅਤੇ ਵਿਸ਼ਵ ਪੱਧਰੀ ਮੁੱਦਿਆਂ ‘ਤੇ ਵੀ ਆਪਸੀ ਵਿਚਾਰ ਸਾਂਝੇ ਕੀਤੇ ਗਏ। ਦੋਵੇਂ ਦੇਸ਼ ਦੁਵੱਲੇ ਰੱਖਿਆ ਸਹਿਯੋਗ ਨੂੰ ਅੱਗੇ ਵਧਾਉਣ ਲਈ ਵਿਚਾਰ-ਵਟਾਂਦਰੇ ਅਤੇ ਪ੍ਰਸਤਾਵਾਂ ‘ਤੇ ਭਵਿੱਖ ਦੀ ਕਾਰਜ ਯੋਜਨਾ ਤਿਆਰ ਕਰਨ ਵਾਸਤੇ ਲਗਾਤਾਰ ਸੰਪਰਕ ਵਿੱਚ ਰਹਿਣ ਲਈ ਸਹਿਮਤ ਹੋਏ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments