ਰਾਜੌਰੀ : ਰਾਜੌਰੀ ਜ਼ਿਲ੍ਹੇ ਦੇ ਥੰਨਾਮੰਡੀ ਇਲਾਕੇ ਵਿੱਚ ਸੁਰੱਖਿਆ ਬਲਾਂ ਨੇ ਇੱਕ ਸ਼ੱਕੀ ਅੱਤਵਾਦੀ ਟਿਕਾਣੇ ਦਾ ਪਤਾ ਲਗਾ ਕੇ ਉਸ ਨੂੰ ਤਬਾਹ ਕਰ ਦਿੱਤਾ ਹੈ। ਤਲਾਸ਼ੀ ਮੁਹਿੰਮ ਦੌਰਾਨ ਟਿਕਾਣੇ ਤੋਂ ਰਾਸ਼ਨ ਅਤੇ ਖਾਣਾ ਬਣਾਉਣ ਵਿੱਚ ਵਰਤਿਆ ਜਾਣ ਵਾਲਾ ਸਮਾਨ ਬਰਾਮਦ ਕੀਤਾ ਗਿਆ ਹੈ।
ਸੂਤਰਾਂ ਅਨੁਸਾਰ ਇਹ ਟਿਕਾਣਾ ਬੀਤੀ ਦੇਰ ਸ਼ਾਮ ਥੰਨਾਮੰਡੀ ਦੇ ਭੰਗਾਈ ਜੰਗਲੀ ਖੇਤਰ ਵਿੱਚ ਚਲਾਏ ਗਏ ਏਰੀਆ ਡੋਮੀਨੇਸ਼ਨ ਸਰਚ ਆਪ੍ਰੇਸ਼ਨ ਦੌਰਾਨ ਮਿਲਿਆ। ਸੰਘਣੇ ਜੰਗਲ ਅਤੇ ਝਾੜੀਆਂ ਦੇ ਵਿਚਕਾਰ ਬਣਾਏ ਗਏ ਇਸ ਸ਼ੱਕੀ ਟਿਕਾਣੇ ਦੀ ਤਲਾਸ਼ੀ ਲੈਣ ‘ਤੇ ਦੋ ਪੈਕੇਟ ਚੌਲ, ਇੰਸਟੈਂਟ ਨੂਡਲਜ਼, ਚਾਕੂ, ਲਾਈਟਰ, ਪਲਾਸਟਿਕ ਸ਼ੀਟ, ਪੁਰਾਣਾ ਕੰਬਲ, ਗੈਸ ਸਟੋਵ ਦੀ ਨੋਜ਼ਲ, ਦੋ ਮੋਮਬੱਤੀਆਂ ਅਤੇ ਇੱਕ ਪਲਾਸਟਿਕ ਦੀ ਬੋਤਲ ਬਰਾਮਦ ਹੋਈ। ਸੁਰੱਖਿਆ ਬਲਾਂ ਨੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਆਖ਼ਰੀ ਸੂਚਨਾ ਮਿਲਣ ਤੱਕ ਖੇਤਰ ਵਿੱਚ ਸਰਚ ਆਪ੍ਰੇਸ਼ਨ ਜਾਰੀ ਸੀ।












