Homeਯੂਪੀ ਖ਼ਬਰਾਂਸਮਾਜਵਾਦੀ ਪਾਰਟੀ ਦੇ ਵਿਧਾਇਕ ਸੁਧਾਕਰ ਸਿੰਘ ਦਾ ਹੋਇਆ ਦੇਹਾਂਤ

ਸਮਾਜਵਾਦੀ ਪਾਰਟੀ ਦੇ ਵਿਧਾਇਕ ਸੁਧਾਕਰ ਸਿੰਘ ਦਾ ਹੋਇਆ ਦੇਹਾਂਤ

ਲਖਨਊ  : ਸਮਾਜਵਾਦੀ ਪਾਰਟੀ ਦੇ ਵਿਧਾਇਕ ਸੁਧਾਕਰ ਸਿੰਘ ਦਾ ਦੇਹਾਂਤ ਹੋ ਗਿਆ ਹੈ। ਉਹ ਕੁਝ ਸਮੇਂ ਤੋਂ ਬਿਮਾਰ ਚਲ ਰਹੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਲਖਨਊ ਦੇ ਮੇਦਾਂਤਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਿਆ। ਸੁਧਾਕਰ ਸਿੰਘ ਉੱਤਰ ਪ੍ਰਦੇਸ਼ ਦੇ ਘੋਸੀ ਹਲਕੇ ਤੋਂ ਸਪਾ ਤੋਂ ਵਿਧਾਇਕ ਸਨ। ਪਾਰਟੀ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ‘ਤੇ ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ ਹੈ।

ਸਪਾ ਵਿਧਾਇਕ ਸੁਧਾਕਰ ਸਿੰਘ (60) ਕਾਫ਼ੀ ਸਮੇਂ ਤੋਂ ਬਿਮਾਰ ਸਨ ਪਰ, ਦੋ ਦਿਨ ਪਹਿਲਾਂ ਉਨ੍ਹਾਂ ਨੂੰ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਮਗਰੋਂ ਲਖਨਊ ਦੇ ਮੇਦਾਂਤਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਵੀ ਮੇਦਾਂਤਾ ਹਸਪਤਾਲ ਪਹੁੰਚੇ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਹੈ।

ਘੋਸੀ ਚੋਣਾਂ ਵਿੱਚ ਜਿੱਤ ਹਾਸਲ ਕਰ ਰਹੇ, ਸੁਰਖੀਆਂ ਵਿੱਚ

ਸੁਧਾਕਰ ਸਿੰਘ ਨੇ ਸਾਲ 2023 ਵਿੱਚ ਘੋਸੀ ਜ਼ਿਮਨੀ ਚੋਣਾਂ ਵਿੱਚ ਭਾਜਪਾ ਉਮੀਦਵਾਰ ਦਾਰਾ ਸਿੰਘ ਚੌਹਾਨ ਨੂੰ 50 ਹਜ਼ਾਰ ਵੋਟਾਂ ਨਾਲ ਹਰਾਇਆ ਸੀ, ਜਿਸ ਤੋਂ ਬਾਅਦ ਉਹ ਕਾਫ਼ੀ ਸੁਰਖੀਆਂ ਵਿੱਚ ਆ ਗਏ ਸਨ। ਸਿਆਸੀ ਜ਼ਮੀਨ ‘ਤੇ ਉਨ੍ਹਾਂ ਦੀ ਚੰਗੀ ਖਾਸੀ ਪਕੜ ਸੀ। ਸੁਧਾਕਰ ਸਿੰਘ ਆਪਣੀ ਬੇਬਾਕੀ ਅਤੇ ਤੁਰੰਤ ਜਵਾਬ ਦੇਣ ਦੇ ਨਾਲ ਲੋਕਾਂ ਵਿੱਚ ਡੂੰਘੀ ਪੈਠ ਵਾਲੇ ਆਗੂ ਮੰਨੇ ਜਾਂਦੇ ਸਨ।

ਇਸੇ ਕਰਕੇ ਜਦੋਂ ਘੋਸੀ ਸੀਟ ਖਾਲੀ ਹੋਈ ਤਾਂ ਸਪਾ ਪ੍ਰਧਾਨ ਅਖਿਲੇਸ਼ ਯਾਦਵ ਨੇ ਉਨ੍ਹਾਂ ‘ਤੇ ਭਰੋਸਾ ਜਤਾਇਆ ਅਤੇ ਉਨ੍ਹਾਂ ਨੂੰ ਘੋਸੀ ਜ਼ਿਮਨੀ ਚੋਣ ਵਿੱਚ ਸਪਾ ਦਾ ਉਮੀਦਵਾਰ ਐਲਾਨਿਆ ਸੀ। ਸੁਧਾਕਰ ਸਿੰਘ ਅਖਿਲੇਸ਼ ਯਾਦਵ ਦੇ ਭਰੋਸੇ ‘ਤੇ ਖਰੇ ਵੀ ਉਤਰੇ ਅਤੇ ਉਨ੍ਹਾਂ ਨੇ ਇਸ ਸੀਟ ‘ਤੇ ਜਿੱਤ ਹਾਸਲ ਕਰਕੇ ਭਾਜਪਾ ਦੇ ਸਾਰੇ ਸਮੀਕਰਨਾਂ ਨੂੰ ਢਾਹ ਦਿੱਤਾ ਸੀ।

ਸਪਾ ਦੇ ਪ੍ਰਮੁੱਖ ਆਗੂ ਸੀ ਸੁਧਾਕਰ ਸਿੰਘ

ਸੁਧਾਕਰ ਸਿੰਘ ਨੂੰ ਸਪਾ ਦਾ ਇੱਕ ਸ਼ਕਤੀਸ਼ਾਲੀ ਨੇਤਾ ਮੰਨਿਆ ਜਾਂਦਾ ਸੀ। ਸਾਲ 1996 ਵਿੱਚ, ਉਨ੍ਹਾਂ ਨੇ ਨੱਥੂਪੁਰ ਵਿਧਾਨ ਸਭਾ ਸੀਟ ਜਿੱਤੀ ਸੀ। ਸਾਲ 2012 ਵਿੱਚ ਵੀ ਸੁਧਾਕਰ ਸਿੰਘ ਨੇ ਇਸ ਸੀਟ ਤੋਂ ਜਿੱਤ ਹਾਸਲ ਕੀਤੀ ਸੀ, ਪਰ 2017 ਵਿਧਾਨ ਸਭਾ ਚੋਣਾਂ ਵਿੱਚ ਮੋਦੀ ਲਹਿਰ ਵਿੱਚ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸਾਲ 2022 ਵਿੱਚ ਸਪਾ ਨੇ ਉਹਨਾਂ ਦਾ ਟਿਕਟ ਕੱਟ ਦਿੱਤਾ ਸੀ ਜਿਸ ਤੋਂ ਬਾਅਦ ਉਹਨਾਂ ਨੇ ਖੁੱਲ੍ਹ ਕੇ ਸਪਾ ਦਾ ਵਿਰੋਧ ਕੀਤਾ। ਹਾਲਾਂਕਿ 2023 ਵਿੱਚ ਜਦੋਂ ਉਪ ਚੋਣਾਂ ਹੋਈਆਂ ਤਾਂ ਉਹ ਦਾਰਾ ਸਿੰਘ ਚੌਹਾਨ ਨੂੰ ਹਰਾ ਕੇ ਵਿਧਾਇਕ ਬਣੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments