Homeਯੂਪੀ ਖ਼ਬਰਾਂਹਾਪੁੜ 'ਚ 50,000 ਰੁਪਏ ਦੇ ਇਨਾਮੀ ਅਪਰਾਧੀ ਦੀ ਪੁਲਿਸ ਨਾਲ ਮੁਕਾਬਲੇ 'ਚ...

ਹਾਪੁੜ ‘ਚ 50,000 ਰੁਪਏ ਦੇ ਇਨਾਮੀ ਅਪਰਾਧੀ ਦੀ ਪੁਲਿਸ ਨਾਲ ਮੁਕਾਬਲੇ ‘ਚ ਹੋਈ ਮੌਤ

ਹਾਪੁੜ : ਹਾਪੁੜ ਵਿੱਚ ਇੱਕ ਉੱਘੇ ਵਪਾਰੀ ਦੇ ਘਰ ਵਿੱਚ ਉਸਦੇ ਪਰਿਵਾਰਕ ਮੈਂਬਰਾਂ ਨੂੰ ਬੰਧਕ ਬਣਾ ਕੇ ਲੁੱਟਣ ਵਾਲੇ 50,000 ਰੁਪਏ ਦੇ ਇਨਾਮੀ ਅਪਰਾਧੀ ਦੀ ਪੁਲਿਸ ਨਾਲ ਮੁਕਾਬਲੇ ਵਿੱਚ ਮੌਤ ਹੋ ਗਈ। ਇਕ ਪੁਲਿਸ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਲਿਸ ਸੁਪਰਡੈਂਟ (ਐਸ.ਪੀ) ਕੁੰਵਰ ਗਿਆਨੰਜਯ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ ਬੁਲੰਦਸ਼ਹਿਰ ਰੋਡ ‘ਤੇ ਚੈਕਿੰਗ ਦੌਰਾਨ ਇੱਕ ਸ਼ੱਕੀ ਮੋਟਰਸਾਈਕਲ ਸਵਾਰ ਦੇਖਿਆ ਗਿਆ। ਪੁਲਿਸ ਨੂੰ ਦੇਖ ਕੇ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਉਸ ਦਾ ਪਿੱਛਾ ਕੀਤਾ ਅਤੇ ਨੇੜਲੇ ਪੁਲਿਸ ਥਾਣਿਆਂ ਨੂੰ ਸੂਚਿਤ ਕੀਤਾ।

ਹਾਪੁੜ ਦਿਹਾਤੀ ਪੁਲਿਸ ਨੇ ਪਿੰਡ ਗੋਦੀ ਦੀ ਤਰਫੋਂ ਘੇਰਾਬੰਦੀ ਕਰ ਦਿੱਤੀ । ਸਿੰਘ ਨੇ ਦੱਸਿਆ ਕਿ ਆਪਣੇ ਆਪ ਨੂੰ ਘਿ ਰਿਆ ਦੇਖ ਕੇ ਬਦਮਾਸ਼ ਨੇ ਟਿਊਬਵੈੱਲ ਦੀ ਆੜ ਲੈ ਕੇ ਪੁਲਿਸ ‘ਤੇ ਗੋਲੀਬਾਰੀ ਕੀਤੀ । ਜਵਾਬੀ ਕਾਰਵਾਈ ‘ਚ ਗੋਲੀ ਲੱਗਣ ਨਾਲ ਬਦਮਾਸ਼ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਸੀ.ਐਚ.ਸੀ. ਨਗਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਐਸ.ਪੀ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸ਼ਿਆਮ ਪੁੱਤਰ ਵਰਿੰਦਰ ਵਾਸੀ ਸੂਰਜਪੁਰ, ਥਾਣਾ ਪਟਵਈ, ਜ਼ਿਲ੍ਹਾ ਰਾਮਪੁਰ ਵਜੋਂ ਹੋਈ ਹੈ। ਉਹ ਡਕੈਤੀ ਦੇ ਇੱਕ ਕੇਸ ਵਿੱਚ ਲੋੜੀਂਦਾ ਸੀ ਅਤੇ ਉਸ ਉੱਤੇ 50,000 ਰੁਪਏ ਦਾ ਇਨਾਮ ਸੀ।

ਸ਼ਿਆਮ ਦੇ ਖ਼ਿਲਾਫ਼ ਮੁਰਾਦਾਬਾਦ ‘ਚ ਡਕੈਤੀ ਅਤੇ ਗੈਂਗਸਟਰ ਐਕਟ ਦੇ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਮੌਕੇ ਤੋਂ ਇੱਕ ਪਿਸਤੌਲ, ਕੁਝ ਕਾਰਤੂਸ ਅਤੇ ਇੱਕ ਮੋਟਰਸਾਈਕਲ ਬਰਾਮਦ ਹੋਇਆ ਹੈ। ਪੁਲਿਸ ਅਨੁਸਾਰ 1 ਜੂਨ ਨੂੰ ਗਿਰਧਾਰੀ ਨਗਰ ਹਾਪੁੜ ਦੇ ਰਹਿਣ ਵਾਲੇ ਕਾਰੋਬਾਰੀ ਨਰਿੰਦਰ ਅਗਰਵਾਲ ਦੇ ਘਰ ਹਥਿਆਰਬੰਦ ਬਦਮਾਸ਼ ਦਾਖਲ ਹੋਏ ਸਨ। ਬਦਮਾਸ਼ਾਂ ਨੇ ਪਰਿਵਾਰਕ ਮੈਂਬਰਾਂ ਨੂੰ ਬੰਧਕ ਬਣਾ ਲਿਆ ਅਤੇ 1.25 ਕਿਲੋ ਸੋਨੇ ਦੇ ਗਹਿਣੇ, ਨਕਦੀ, ਮੋਟਰਸਾਈਕਲ ਅਤੇ ਮੋਬਾਈਲ ਫੋਨ ਲੁੱਟ ਕੇ ਫ਼ਰਾਰ ਹੋ ਗਏ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments