ਫਰੀਦਾਬਾਦ : ਫਰੀਦਾਬਾਦ ਤੋਂ ਕਾਵੜ ਲੈਣ ਗਏ ਬਾਈਕ ਸਵਾਰ ਤਿੰਨ ਦੋਸਤਾਂ ਨੂੰ ਹਰਿਦੁਆਰ ‘ਚ ਉਤਰਾਖੰਡ ਰੋਡਵੇਜ਼ ਦੀ ਬੱਸ ਨੇ ਟੱਕਰ ਮਾਰ ਦਿੱਤੀ। ਜਿਸ ‘ਚ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਦੋ ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਪੁਲਿਸ ਨੇ ਮੌਕੇ ਤੋਂ ਬੱਸ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਰਖਵਾ ਦਿੱਤਾ ਹੈ । ਪੁਲਿਸ ਨੇ ਮ੍ਰਿਤਕ ਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਹੈ।
ਮ੍ਰਿਤਕ ਦੀ ਪਛਾਣ ਮਨੀਸ਼ (23) ਵਾਸੀ ਗਾਂਧੀ ਕਲੋਨੀ, ਫਰੀਦਾਬਾਦ ਵਜੋਂ ਹੋਈ ਹੈ। ਜਦੋਂਕਿ ਉਸਦੇ ਦੋ ਦੋਸਤ ਕਮਲ ਅਤੇ ਮਯੰਕ ਵੀ ਉਸਦੀ ਕਲੋਨੀ ਦੇ ਹੀ ਵਸਨੀਕ ਹਨ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਹਰਿਦੁਆਰ ਪੁਲਿਸ ਮੁਤਾਬਕ ਤਿੰਨੇ ਦੋਸਤ ਕਾਵੜ ਲੈਣ ਆਏ ਸਨ। ਤਿੰਨੋਂ ਬਾਈਕ ‘ਤੇ ਸਵਾਰ ਹੋ ਕੇ ਘਾਟ ਵੱਲ ਜਾ ਰਹੇ ਸਨ। ਅੱਜ ਸਵੇਰੇ ਸ਼ਿਆਮਪੁਰ ਥਾਣਾ ਖੇਤਰ ‘ਚ ਹਰਿਦੁਆਰ-ਨਜੀਬਾਬਾਦ ਹਾਈਵੇ ‘ਤੇ ਕਾਂਵੜੀ ਫਲਾਈਓਵਰ ਨੇੜੇ ਉੱਤਰਾਖੰਡ ਰੋਡਵੇਜ਼ ਦੀ ਬੱਸ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।
ਹਰਿਦੁਆਰ ਵਿੱਚ ਲਗਾਤਾਰ ਵੱਧ ਰਹੀ ਭੀੜ
ਡਾਕ ਕਾਵੜ ਕਾਰਨ ਹਾਈਵੇਅ ’ਤੇ ਆਵਾਜਾਈ ਦਾ ਦਬਾਅ ਵਧ ਗਿਆ ਹੈ। ਕਾਵੜ ਯਾਤਰਾ ਦੇ ਆਖਰੀ ਪੜਾਅ ਵਿੱਚ ਹਰਿਆਣਾ, ਦਿੱਲੀ ਅਤੇ ਯੂਪੀ ਤੋਂ ਲੱਖਾਂ ਸ਼ਰਧਾਲੂ ਵਾਹਨਾਂ (ਬਾਈਕ, ਕਾਰਾਂ) ਰਾਹੀਂ ਹਰਿਦੁਆਰ ਪਹੁੰਚ ਰਹੇ ਹਨ। ਹਾਈਵੇਅ ‘ਤੇ ਤੇਜ਼ ਰਫ਼ਤਾਰ ਅਤੇ ਅਚਾਨਕ ਵਾਹਨਾਂ ਦਾ ਦਬਾਅ ਵਧਣ ਕਾਰਨ ਹਾਦਸਿਆਂ ਦਾ ਖਤਰਾ ਵੱਧ ਗਿਆ ਹੈ।












