Home ਪੰਜਾਬ ਜਲੰਧਰ ਦੇ ਲੋਹੀਆਂ ਸ਼ਹਿਰ ’ਚ ਰੈਡੀਮੇਡ ਗਾਰਮੈਂਟਸ ਦੀਆਂ ਦੁਕਾਨਾਂ 3 ਤਿੰਨ ਦਿਨ...

ਜਲੰਧਰ ਦੇ ਲੋਹੀਆਂ ਸ਼ਹਿਰ ’ਚ ਰੈਡੀਮੇਡ ਗਾਰਮੈਂਟਸ ਦੀਆਂ ਦੁਕਾਨਾਂ 3 ਤਿੰਨ ਦਿਨ ਰਹਿਣਗੀਆਂ ਬੰਦ

0

ਲੋਹੀਆਂ ਖਾਸ : ਲੋਹੀਆਂ ਸ਼ਹਿਰ ਵਿੱਚ ਰੈਡੀਮੇਡ ਦੀਆਂ ਦੁਕਾਨਾਂ 26, 27 ਅਤੇ 28 ਜੂਨ ਨੂੰ ਬੰਦ ਰਹਿਣਗੀਆਂ। ਰੈਡੀਮੇਡ ਗਾਰਮੈਂਟਸ ਯੂਨੀਅਨ ਲੋਹੀਆਂ ਦੇ ਪ੍ਰਧਾਨ ਯਸ਼ਪਾਲ ਸਚਦੇਵਾ ਨੇ ਦੱਸਿਆ ਕਿ ਇਹ ਫੈਸਲਾ ਅੱਜ ਯੂਨੀਅਨ ਮੈਂਬਰਾਂ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਬਹੁਤ ਜ਼ਿਆਦਾ ਗਰਮੀ ਕਾਰਨ ਦੁਕਾਨਾਂ 3 ਦਿਨਾਂ ਲਈ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ, ਤਾਂ ਜੋ ਸਾਰੇ ਦੁਕਾਨਦਾਰ ਆਪਣੀ ਸਹੂਲਤ ਅਨੁਸਾਰ ਆਪਣੇ ਪਰਿਵਾਰਾਂ ਨਾਲ ਛੁੱਟੀਆਂ ਬਿਤਾ ਸਕਣ।

ਇਸ ਮੌਕੇ ’ਤੇ ਅਮਰਜੀਤ ਸਿੰਘ ਆਹੂਜਾ, ਹਰਦੀਪ ਸਿੰਘ, ਸਰਵਣ ਸਿੰਘ, ਸ਼ਿਵਦੇਵ ਸਿੰਘ, ਜਸਪ੍ਰੀਤ ਸਿੰਘ, ਸ਼ਿਵ ਕੁਮਾਰ, ਰਾਜੀਵ ਵਿਜ, ਸਾਜਨ ਸੱਦੀ, ਮੇਜਰ ਸਿੰਘ, ਜਸਕਰਨ ਸਿੰਘ, ਬਲਵਿੰਦਰ ਸਿੰਘ ਅਤੇ ਰਾਮ ਸ਼ੰਕਰ ਆਦਿ ਹਾਜ਼ਰ ਸਨ।

NO COMMENTS

LEAVE A REPLY

Please enter your comment!
Please enter your name here

Exit mobile version