ਜਲਾਲਾਬਾਦ : ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਲੋੜੀਂਦੇ ਰੱਖ-ਰਖਾਅ ਦੇ ਕੰਮਾਂ ਦੇ ਮੱਦੇਨਜ਼ਰ 66 ਕੇ.ਵੀ. ਸਬ-ਸਟੇਸ਼ਨ ਚੱਕ ਜਾਨੀਸਰ ਵਿਖੇ ਬੰਦ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਡੀ.ਓ. ਸੰਦੀਪ ਕੁਮਾਰ ਨੇ ਦੱਸਿਆ ਕਿ ਸਬ-ਸਟੇਸ਼ਨ ਵਿਖੇ 220 ਵੋਲਟ ਦੀ ਨਵੀਂ ਬੈਟਰੀ ਲਗਾਉਣ ਦਾ ਕੰਮ ਕੀਤਾ ਜਾਣਾ ਹੈ। ਇਸ ਕਾਰਨ 29 ਅਕਤੂਬਰ 2026 ਨੂੰ ਸਵੇਰੇ 10.30 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।
ਇਸ ਬੰਦ ਕਾਰਨ 66 ਕੇ.ਵੀ. ਸਬ-ਸਟੇਸ਼ਨ ਚੱਕ ਜਾਨੀਸਰ ਤੋਂ ਚੱਲਦੇ 11 ਕੇ.ਵੀ. ਫੀਡਰਾਂ ਨਾਲ ਜੁੜੇ ਖੇਤਰ ਪ੍ਰਭਾਵਿਤ ਹੋਣਗੇ, ਜਿਨ੍ਹਾਂ ਵਿੱਚ ਚੱਕ ਜਾਨੀਸਰ ਜੀ-5, ਚੱਕ ਜਾਨੀਸਰ ਏ.ਪੀ., ਚੱਕ ਸੁਹੇਲੇ ਵਾਲਾ ਏ.ਪੀ., ਚੱਕ ਸੁਹੇਲੇ ਵਾਲਾ ਯੂ.ਪੀ.ਐੱਸ. ਫੀਡਰ.
