Homeਰਾਜਸਥਾਨਰਾਜਸਥਾਨ ਦੇ ਕੈਬਨਿਟ ਮੰਤਰੀ ਕਿਰੋੜੀ ਲਾਲ ਮੀਣਾ ਨੇ ਮਿਲਕ ਫੂਡ ਪ੍ਰਾਈਵੇਟ ਲਿਮਟਿਡ...

ਰਾਜਸਥਾਨ ਦੇ ਕੈਬਨਿਟ ਮੰਤਰੀ ਕਿਰੋੜੀ ਲਾਲ ਮੀਣਾ ਨੇ ਮਿਲਕ ਫੂਡ ਪ੍ਰਾਈਵੇਟ ਲਿਮਟਿਡ ਫੈਕਟਰੀ ‘ਤੇ ਮਾਰਿਆ ਛਾਪਾ

ਰਾਜਸਥਾਨ : ਕੈਬਨਿਟ ਮੰਤਰੀ ਕਿਰੋੜੀ ਲਾਲ ਮੀਣਾ ਇੱਕ ਵਾਰ ਫਿਰ ਐਕਸ਼ਨ ਵਿੱਚ ਦਿਖਾਈ ਦਿੱਤੇ ਹਨ। ਕੈਬਨਿਟ ਮੰਤਰੀ ਡਾਕਟਰ ਕਿਰੋੜੀ ਲਾਲ ਮੀਣਾ ਨੇ ਬੀਤੀ ਰਾਤ ਸਵਾ 11 ਵਜੇ ਦੌਸਾ ਭਰਤਪੁਰ ਜ਼ਿਲ੍ਹੇ ਦੀ ਹੱਦ ‘ਤੇ ਸਥਿਤ ਮਹਵਾ ਵਿੱਚ ਦਾਊਜੀ ਮਿਲਕ ਫੂਡ ਪ੍ਰਾਈਵੇਟ ਲਿਮਟਿਡ ਫੈਕਟਰੀ ‘ਤੇ ਛਾਪਾ ਮਾਰਿਆ।

ਪਾਮ ਤੇਲ ਅਤੇ ਡਰੰਮ ਕੀਤੇ ਗਏ ਜ਼ਬਤ

ਛਾਪੇਮਾਰੀ ਦੌਰਾਨ ਫੈਕਟਰੀ ਵਿੱਚ ਘਿਓ, ਮਾਵਾ ਅਤੇ ਦੁੱਧ ਉਤਪਾਦਾਂ ਦੇ ਨਿਰਮਾਣ ਵਿੱਚ ਖੁਰਾਕ ਸੁਰੱਖਿਆ ਮਾਪਦੰਡਾਂ ਦੀ ਘੋਰ ਉਲੰਘਣਾ ਪਾਈ ਗਈ। ਮੌਕੇ ਤੋਂ ਵੱਡੀ ਮਾਤਰਾ ਵਿੱਚ ਪਾਮ ਆਇਲ ਦੇ ਡਰਮ ਅਤੇ ਸ਼ੱਕੀ ਉਤਪਾਦ ਬਰਾਮਦ ਕੀਤੇ ਗਏ। ਸਿਹਤ ਵਿਭਾਗ ਦੀ ਟੀਮ ਨੇ ਸਾਰੇ ਉਤਪਾਦਾਂ ਦੇ ਸੈਂਪਲ ਲੈ ਕੇ ਪ੍ਰਯੋਗਸ਼ਾਲਾ ਜਾਂਚ ਲਈ ਭੇਜੇ ਹਨ। ਮੰਤਰੀ ਡਾ. ਕਿਰੋੜੀ ਲਾਲ ਮੀਣਾ ਰਾਤ ਕਰੀਬ 11:15 ਵਜੇ ਦੇ ਕਰੀਬ ਮੌਕੇ ‘ਤੇ ਪਹੁੰਚੇ, ਅਤੇ ਇਹ ਕਾਰਵਾਈ ਸਵੇਰੇ 2:30 ਵਜੇ ਤੱਕ ਜਾਰੀ ਰਹੀ।

ਪੁਲਿਸ ਅਤੇ ਪ੍ਰਸ਼ਾਸਨਿਕ ਦੀ ਟੀਮਾਂ ਮੌਜੂਦ ਰਹੀਆਂ

ਉਨ੍ਹਾਂ ਦੇ ਨਾਲ ਸਿਹਤ ਵਿਭਾਗ, ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਮੌਜੂਦ ਸਨ। ਡਾ. ਮੀਨਾ ਨੇ ਆਖਿਆ, ਇਹ ਸਿਰਫ਼ ਖੁਰਾਕ ਸੁਰੱਖਿਆ ਐਕਟ ਦੀ ਉਲੰਘਣਾ ਨਹੀਂ, ਸਗੋਂ ਇਨਸਾਨੀ ਹਮਦਰਦੀ ਅਤੇ ਨੈਤਿਕ ਮਰਿਆਦਾਵਾਂ ਦਾ ਵੀ ਘੋਰ ਅਪਮਾਨ ਹੈ। ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਫੈਕਟਰੀ ਨੂੰ ਕੀਤਾ ਸੀਲ

ਦੌਸਾ ਦੇ ਸੀ.ਐਮ.ਐਚ.ਓ. ਡਾ. ਸੀਤਾਰਾਮ ਮੀਣਾ ਨੇ ਕਿਹਾ, ” ਦੇਰ ਰਾਤ ਕੀਤੀ ਗਈ ਕਾਰਵਾਈ ਵਿੱਚ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ ਹੈ। ਸਵੇਰੇ 10 ਵਜੇ ਵਿਸਤ੍ਰਿਤ ਸੈਂਪਲਿੰਗ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ। ਭਜਨਲਾਲ ਸਰਕਾਰ ਦੇ ਕਾਰਜਕਾਲ ਵਿੱਚ ਡਾ. ਕਿਰੋੜੀ ਲਾਲ ਮੀਣਾ ਦੀ ਇਹ ਲਗਾਤਾਰ ਇੱਕ ਹੋਰ ਵੱਡੀ ਛਾਪੇਮਾਰੀ ਹੈ, ਇਸ ਤੋਂ ਪਹਿਲਾਂ ਵੀ ਉਹ ਕਈ ਜ਼ਿਲ੍ਹਿਆਂ ਵਿੱਚ ਖਾਧ ਪਦਾਰਥਾਂ, ਬੀਜਾਂ ਅਤੇ ਮਿਲਕ ਉਤਪਾਦ ਫੈਕਟਰੀਆਂ ‘ਤੇ ਕਾਰਵਾਈ ਕਰ ਚੁੱਕੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments