Home ਪੰਜਾਬ ਰਾਜਸਥਾਨ ਬਲਾਸਟ ਦੇ ਤਾਰ ਪੰਜਾਬ ਨਾਲ ਜੁੜੇ, ਮਹਿਲਾ ਸਮੇਤ ਦੋ ਗ੍ਰਿਫ਼ਤਾਰ

ਰਾਜਸਥਾਨ ਬਲਾਸਟ ਦੇ ਤਾਰ ਪੰਜਾਬ ਨਾਲ ਜੁੜੇ, ਮਹਿਲਾ ਸਮੇਤ ਦੋ ਗ੍ਰਿਫ਼ਤਾਰ

0

ਸ਼੍ਰੀਗੰਗਾਨਗਰ: ਰਾਜਸਥਾਨ ਦੇ ਸ਼੍ਰੀਗੰਗਾਨਗਰ ਵਿੱਚ ਟ੍ਰੇਨ ਦੀ ਪਟੜੀ ‘ਤੇ ਹੋਏ ਧਮਾਕੇ ਦੇ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਰਾਜਸਥਾਨ ਪੁਲਿਸ ਦੀ ਏ.ਟੀ.ਐੱਸ. ਅਤੇ ਸ਼੍ਰੀਗੰਗਾਨਗਰ ਪੁਲਿਸ ਨੇ ਪੰਜਾਬ ਪੁਲਿਸ ਦੀ ਮਦਦ ਨਾਲ ਗੁਰਦਾਸਪੁਰ ਵਿੱਚ ਛਾਪੇਮਾਰੀ ਕਰਕੇ ਇੱਕ ਮਹਿਲਾ ਸਮੇਤ ਦੋ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ 21 ਸਾਲਾ ਮਹਿਕਦੀਪ ਕੌਰ ਅਤੇ 23 ਸਾਲਾ ਦੇਵੇਂਦਰ ਸਿੰਘ ਵਜੋਂ ਹੋਈ ਹੈ। ਦੋਵੇਂ ਗੁਰਦਾਸਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਪੁਲਿਸ ਅਨੁਸਾਰ ਦੋਵੇਂ ਸ਼੍ਰੀਗੰਗਾਨਗਰ ਟ੍ਰੇਨ ਟ੍ਰੈਕ ਧਮਾਕੇ ਦੀ ਵਾਰਦਾਤ ਵਿੱਚ ਸ਼ਾਮਲ ਸਨ।

ਕਾਰਵਾਈ ਦੌਰਾਨ ਮਹਿਲਾ ਮੁਲਜ਼ਮ ਦੇ ਕਬਜ਼ੇ ਵਿੱਚੋਂ ਦੋ ਹਥਿਆਰ, 46 ਕਾਰਤੂਸ ਅਤੇ ਧਮਾਕੇ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਦਿੱਤੀ ਗਈ 30 ਹਜ਼ਾਰ ਰੁਪਏ ਦੀ ਰਕਮ ਵੀ ਬਰਾਮਦ ਕੀਤੀ ਗਈ ਹੈ। ਇਸ ਬਰਾਮਦਗੀ ਤੋਂ ਬਾਅਦ ਜਾਂਚ ਏਜੰਸੀਆਂ ਵੱਲੋਂ ਮਾਮਲੇ ਦੀਆਂ ਹੋਰ ਪਰਤਾਂ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਸ ਸਾਂਝੇ ਆਪ੍ਰੇਸ਼ਨ ਦੀ ਅਗਵਾਈ ਲਈ ਰਾਜਸਥਾਨ ਪੁਲਿਸ ਦੇ ਏ.ਡੀ.ਜੀ. ਦਿਨੇਸ਼ ਐੱਮ.ਐੱਨ. ਖ਼ੁਦ ਗੁਰਦਾਸਪੁਰ ਪਹੁੰਚੇ ਸਨ। ਇਸ ਕਾਰਵਾਈ ਵਿੱਚ ਸ਼੍ਰੀਗੰਗਾਨਗਰ ਦੇ ਏ.ਐੱਸ.ਪੀ. ਨਿਤਿਨ ਚੌਧਰੀ, ਏ.ਟੀ.ਐੱਸ. ਦੇ ਏ.ਐੱਸ.ਪੀ. ਮਨੀਸ਼ ਸ਼ਰਮਾ ਅਤੇ ਏ.ਐੱਸ.ਪੀ. ਸੁਰੇਂਦਰ ਸਿੰਘ ਵੀ ਸ਼ਾਮਲ ਰਹੇ। ਪੰਜਾਬ ਪੁਲਿਸ ਦੇ ਸਹਿਯੋਗ ਨਾਲ ਦੋਵਾਂ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ।

ਉੱਧਰ, ਸੁਰੱਖਿਆ ਏਜੰਸੀਆਂ ਇਸ ਮਾਮਲੇ ਦੀ ਜਾਂਚ ਪਾਕਿਸਤਾਨ ਕਨੈਕਸ਼ਨ ਦੇ ਸ਼ੱਕੀ ਪਹਿਲੂ ਤੋਂ ਵੀ ਕਰ ਰਹੀਆਂ ਹਨ। ਜਾਂਚ ਅਧਿਕਾਰੀ ਇਹ ਪਤਾ ਲਗਾਉਣ ਵਿੱਚ ਜੁਟੇ ਹੋਏ ਹਨ ਕਿ ਮੁਲਜ਼ਮਾਂ ਨੂੰ ਹਥਿਆਰ ਅਤੇ ਕਾਰਤੂਸ ਕਿੱਥੋਂ ਮਿਲੇ, 30 ਹਜ਼ਾਰ ਰੁਪਏ ਦੀ ਫੰਡਿੰਗ ਕਿਸ ਨੇ ਕੀਤੀ ਅਤੇ ਇਸ ਧਮਾਕੇ ਪਿੱਛੇ ਕਿਸ ਦਾ ਹੱਥ ਸੀ। ਫਿਲਹਾਲ ਜਾਂਚ ਏਜੰਸੀਆਂ ਵੱਲੋਂ ਇਸ ਮਾਮਲੇ ਨਾਲ ਜੁੜੇ ਹੋਰ ਲੋਕਾਂ ਅਤੇ ਨੈੱਟਵਰਕ ਦੀ ਭਾਲ ਕੀਤੀ ਜਾ ਰਹੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version