Homeਦੇਸ਼ਰੇਲਵੇ ਨੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ...

ਰੇਲਵੇ ਨੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਦਿੱਤਾ ਵੱਡਾ ਤੋਹਫਾ

ਜੰਮੂ  : ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ, ਉੱਤਰੀ ਰੇਲਵੇ ਦੇ ਜੰਮੂ ਡਿਵੀਜ਼ਨ ਦੁਆਰਾ ਵਿਸ਼ੇਸ਼ ਰੇਲ ਸੇਵਾਵਾਂ ਦੇ ਸੰਚਾਲਨ ਦੀ ਮਿਆਦ ਅਤੇ ਰੂਟ ਵਿੱਚ ਸਮੇ-ਸਮੇਂ ’ਤੇ ਵਿਸਥਾਰ ਕੀਤਾ ਜਾ ਰਿਹਾ ਹੈ। ਇਸਦੇ ਤਹਿਤ, ਵਿਸ਼ੇਸ਼ ਰੇਲਗੱਡੀ ਨੰਬਰ 04688/04687 (ਬੁਡਗਾਮ-ਬਨਿਹਾਲ)ਦਾ ਵਿਸਥਾਰ ਕਰਦੇ ਹੋਏ ਹੁਣ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਰੇਲਵੇ ਸਟੇਸ਼ਨ ਤੱਕ ਚਲਾਉਣ ਦਾ ਫੈਸਲਾ ਲਿਆ ਗਿਆ ਹੈ।

ਰੇਲਵੇ ਅਧਿਕਾਰੀਆਂ ਦੇ ਅਨੁਸਾਰ, ਇਹ ਵਿਸ਼ੇਸ਼ ਰੇਲਗੱਡੀ ਹੁਣ 11 ਫਰਵਰੀ ਤੋਂ ਬਡਗਾਮ-ਬਨਿਹਾਲ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਵਿਚਕਾਰ ਚੱਲੇਗੀ। ਇਸ ਨਾਲ ਜੰਮੂ ਅਤੇ ਕਸ਼ਮੀਰ ਦੇ ਵਿਚਕਾਰ ਰੇਲ ਸੰਪਰਕ ਨੂੰ ਮਜ਼ਬੂਤੀ ਮਿਲਣ ਨਾਲ ਸਥਾਨਕ ਨਿਵਾਸੀਆਂ ਅਤੇ ਸੈਲਾਨੀਆਂ ਨੂੰ ਫਾਇਦਾ ਹੋਵੇਗਾ। ਵਿਸ਼ੇਸ਼ ਰੇਲਗੱਡੀ ਨੰਬਰ 04688 ਆਪਣੇ ਮੌਜੂਦਾ ਸ਼ਡਿਊਲ ਅਤੇ ਸਟਾਪੇਜ ਅਨੁਸਾਰ ਬਡਗਾਮ ਤੋਂ ਬਨਿਹਾਲ ਤੱਕ ਚੱਲੇਗੀ।

ਬਨਿਹਾਲ ਤੋਂ ਇਹ ਰੇਲਗੱਡੀ ਸਵੇਰੇ 10:10 ਵਜੇ ਰਵਾਨਾ ਹੋ ਕੇ ਦੁਪਹਿਰ 1 ਵਜੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਪਹੁੰਚੇਗੀ। ਬਨਿਹਾਲ ਤੋਂ ਬਾਅਦ, ਇਹ ਰੇਲਗੱਡੀ ਖਾਰੀ, ਸੁੰਬਰ, ਸੰਗਲਦਾਨ, ਸਾਵਲਕੋਟ, ਦੁੱਗਾ, ਬੱਕਲ ਅਤੇ ਰਿਆਸੀ ਰੇਲਵੇ ਸਟੇਸ਼ਨਾਂ ‘ਤੇ ਰੁਕੇਗੀ। ਵਾਪਸੀ ਦੀ ਯਾਤਰਾ ‘ਤੇ, ਵਿਸ਼ੇਸ਼ ਰੇਲਗੱਡੀ ਨੰਬਰ 04687 ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਦੁਪਹਿਰ 1:45 ਵਜੇ ਰਵਾਨਾ ਹੋਵੇਗੀ ਅਤੇ ਸ਼ਾਮ 5:30 ਵਜੇ ਬਨਿਹਾਲ ਪਹੁੰਚੇਗੀ।

ਇਸ ਤੋਂ ਬਾਅਦ, ਬਨਿਹਾਲ ਤੋਂ ਬਡਗਾਮ ਤੱਕ ਇਹ ਰੇਲਗੱਡੀ ਆਪਣੇ ਪਹਿਲਾਂ ਤੋਂ ਨਿਰਧਾਰਤ ਸ਼ਡਿਊਲ ਅਨੁਸਾਰ ਚੱਲੇਗੀ। ਕਠੂਆ ਅਤੇ ਬਨਿਹਾਲ ਵਿਚਕਾਰ ਸਟਾਪੇਜ 04688 ਦੇ ਸਮਾਨ ਰਹਿਣਗੇ। ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਉਚਿਤ ਸਿੰਘਲ ਨੇ ਕਿਹਾ ਕਿ ਇਸ ਸੇਵਾ ਵਿਸਥਾਰ ਦਾ ਉਦੇਸ਼ ਯਾਤਰੀਆਂ, ਸਥਾਨਕ ਲੋਕਾਂ ਅਤੇ ਸੈਲਾਨੀਆਂ ਲਈ ਬਡਗਾਮ ਤੋਂ ਕਠੂਆ ਤੱਕ ਯਾਤਰਾ ਨੂੰ ਵਧੇਰੇ ਸੁਵਿਧਾਜਨਕ ਬਣਾਉਣਾ ਹੈ। ਉਨ੍ਹਾਂ ਯਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਯਾਤਰਾ ਕਰਨ ਤੋਂ ਪਹਿਲਾਂ ਰੇਲਗੱਡੀ ਨਾਲ ਸਬੰਧਤ ਅਪਡੇਟ ਕੀਤੀ ਜਾਣਕਾਰੀ ਦੇ ਲਈ ਅਧਿਕਾਰਤ ਵੈੱਬਸਾਈਟ ਤੋਂ ਲਵੋਂ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments