Homeਪੰਜਾਬਜਲੰਧਰ ਸਰਾਫਾ ਐਸੋਸੀਏਸ਼ਨ ਨੇ ਸੋਨੇ ਤੇ ਚਾਂਦੀ ਦੀਆਂ ਤਾਜ਼ਾ ਕੀਮਤਾਂ ਕੀਤੀਆਂ ਜਾਰੀ

ਜਲੰਧਰ ਸਰਾਫਾ ਐਸੋਸੀਏਸ਼ਨ ਨੇ ਸੋਨੇ ਤੇ ਚਾਂਦੀ ਦੀਆਂ ਤਾਜ਼ਾ ਕੀਮਤਾਂ ਕੀਤੀਆਂ ਜਾਰੀ

ਪੰਜਾਬ: ਸੋਨਾ ਅਤੇ ਚਾਂਦੀ ਖਰੀਦਣ ਵਾਲਿਆਂ ਲਈ ਅੱਜ , ਮੰਗਲਵਾਰ ਨੂੰ ਬਾਜ਼ਾਰ ਵਿੱਚ ਨਵੀਆਂ ਕੀਮਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ । ਜਲੰਧਰ ਸਰਾਫਾ ਐਸੋਸੀਏਸ਼ਨ ਦੀ ਇੱਕ ਰਿਪੋਰਟ ਦੇ ਅਨੁਸਾਰ, ਸੋਨੇ ਦੀਆਂ ਕੀਮਤਾਂ ਸਥਿਰ ਰਹੀਆਂ, ਜਦੋਂ ਕਿ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ। 24 ਕੈਰੇਟ ਸੋਨਾ ਅੱਜ ₹1,60,500 ‘ਤੇ ਰਿਹਾ, ਜਦੋਂ ਕਿ 22 ਕੈਰੇਟ ਸੋਨੇ ਦੀ ਕੀਮਤ ₹1,49,270 ਦਰਜ ਕੀਤੀ ਗਈ। ਦੂਜੇ ਪਾਸੇ, ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ। ਅੱਜ, ਚਾਂਦੀ ਦੀ ਕੀਮਤ ₹2,68,800 ਹੈ, ਜੋ ਕਿ ਸੋਮਵਾਰ ਨੂੰ ₹2,76,000 ਸੀ।

ਇਸ ਦੇ ਨਾਲ ਹੀ, ਤੁਹਾਨੂੰ ਦੱਸ ਦੇਈਏ ਕਿ ਅੱਜ ਬਾਜ਼ਾਰ ਵਿੱਚ ਸਥਿਰਤਾ ਭਾਵੇ ਦਿਖਾਈ ਦੇ ਰਹੀ ਹੋਵੇ ਪਰ ਬੀਤੇ ਦਿਨ ਸਰਾਫਾ ਬਾਜ਼ਾਰ ਵਿੱਚ ਕਾਫੀ ਹਲਚਲ ਮਚੀ ਹੋਈ ਸੀ । ਬੀਤੇ ਦਿਨ ਦਿੱਲੀ ਬਾਜ਼ਾਰ ਵਿੱਚ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਦੇਖਣ ਨੂੰ ਮਿ ਲਿਆ ਸੀ ਅਤੇ ਇਹ ₹17,000 ਦੀ ਭਾਰੀ ਬੜ੍ਹਤ ਨਾਲ ₹2,72,000 ਪ੍ਰਤੀ ਕਿਲੋਗ੍ਰਾਮ ਦੇ ਰਿਕਾਰਡ ਉੱਚ ਪੱਧਰ ‘ਤੇ ਪਹੁੰਚ ਗਿਆ। ਸੋਨੇ ਨੇ ਵੀ ਬੀਤੇ ਦਿਨ ਆਪਣੀ ਚਮਕ ਬਿਖੇਰੀ ਸੀ ਅਤੇ 1,58,500 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਇਆ ਸੀ।

ਸ਼ੁਰੂਆਤੀ ਕਾਰੋਬਾਰ ਵਿੱਚ, ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਬਹੁਤ ਉਤਰਾਅ-ਚੜ੍ਹਾਅ ਸੀ। ਚਾਂਦੀ ਜਿੱਥੇ 2,65,126 ਰੁਪਏ ਤੱਕ ਡਿੱਗ ਗਈ, ਉੱਥੇ ਹੀ ਇਹ ਉੱਪਰ ਵੱਲ 2,68,498 ਰੁਪਏ ਦੇ ਪੱਧਰ ਨੂੰ ਵੀ ਛੂਹ ਗਈ। ਇਸੇ ਤਰ੍ਹਾਂ, ਸੋਨੇ ਦੀ ਕੀਮਤ ਵੀ 1.56 ਲੱਖ ਰੁਪਏ ਤੋਂ 1.58 ਲੱਖ ਰੁਪਏ ਦੇ ਵਿਚਕਾਰ ਝੁਕਦੀ ਦੇਖੀ ਗਈ। ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਬੀਤੇ ਦਿਨ ਦੀ ਭਾਰੀ ਤੇਜ਼ੀ ਤੋਂ ਬਾਅਦ ਅੱਜ ਬਾਜ਼ਾਰ ਖੁਦ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਿਹਾ ਹੈ , ਜਿਸ ਨਾਲ ਕੀਮਤਾਂ ਵਿੱਚ ਇਹ ਛੋਟੀ ਜਿਹੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments