Home ਪੰਜਾਬ ਰੇਲਵੇ ਵਿਭਾਗ ਨੇ 10 ਟ੍ਰੇਨਾਂ ਦੇ ਨੰਬਰ ਤੇ ਸ਼੍ਰੇਣੀਆਂ ’ਚ ਕੀਤਾ ਵੱਡਾ...

ਰੇਲਵੇ ਵਿਭਾਗ ਨੇ 10 ਟ੍ਰੇਨਾਂ ਦੇ ਨੰਬਰ ਤੇ ਸ਼੍ਰੇਣੀਆਂ ’ਚ ਕੀਤਾ ਵੱਡਾ ਬਦਲਾਵ

0

ਫਿਰੋਜ਼ਪੁਰ : ਰੇਲਵੇ ਵਿਭਾਗ ਦੁਆਰਾ ਹਾਵੜਾ ਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੱਕ ਚੱਲਣ ਵਾਲੀ ਲੰਬੀ ਦੂਰੀ ਦੀਆਂ 10 ਟ੍ਰੇਨਾਂ ਦੇ ਨੰਬਰ ਅਤੇ ਸ਼੍ਰੇਣੀਆਂ ਵਿੱਚ ਬਦਲਾਵ ਕੀਤਾ ਜਾ ਰਿਹਾ ਹੈ।

ਵਿਭਾਗ ਵੱਲੋਂ ਜਾਰੀ ਜਾਣਕਾਰੀ ਦੇ ਅਨੁਸਾਰ, ਇਨ੍ਹਾਂ ਸੁਪਰਫਾਸਟ ਟ੍ਰੇਨਾਂ ਦੀ ਸ਼੍ਰੇਣੀ ਬਦਲ ਕੇ ਮੇਲ/ਐਕਸਪ੍ਰੈਸ ਦਾ ਦਰਜਾ ਦਿੱਤਾ ਜਾ ਰਿਹਾ ਹੈ। ਉੱਤਰੀ ਰੇਲਵੇ ਦੇ ਲੋਕ ਸੰਪਰਕ ਅਧਿਕਾਰੀ ਹਿਮਾਂਸ਼ੂ ਸ਼ੇਖਰ ਨੇ ਦੱਸਿਆ ਕਿ ਇਸ ਹੁਕਮ ਦੇ ਅਨੁਸਾਰ, ਟ੍ਰੇਨ ਨੰਬਰ 12327 ਹਾਵੜਾ-ਦੇਹਰਾਦੂਨ ਨੂੰ 13305, 12328 ਦੇਹਰਾਦੂਨ-ਹਾਵੜਾ ਨੂੰ 13036, 12369 ਹਾਵੜਾ-ਦੇਹਰਾਦੂਨ ਨੂੰ 13037, 12370 ਦੇਹਰਾਦੂਨ-ਹਾਵੜਾ ਨੂੰ 13038 ਕੀਤਾ ਜਾ ਰਿਹਾ ਹੈ।

ਇਸੇ ਤਰ੍ਹਾਂ, ਟ੍ਰੇਨ ਨੰਬਰ 12331 ਹਾਵੜਾ-ਜੰਮੂ ਤਵੀ ਨੂੰ 13041, 12332 ਜੰਮੂ ਤਵੀ-ਹਾਵੜਾ ਨੂੰ 13042, ਟ੍ਰੇਨ ਨੰਬਰ 12333 ਹਾਵੜਾ-ਪ੍ਰਯਾਗਰਾਜ ਰਾਮਬਾਗ ਨੂੰ 13047, 12334, ਅਤੇ ਪ੍ਰਯਾਗਰਾਜ ਰਾਮਬਾਗ-ਹਾਵੜਾ ਨੂੰ 13048 ਵਿੱਚ ਬਦਲਿਆ ਜਾ ਰਿਹਾ ਹੈ। ਟ੍ਰੇਨ ਨੰਬਰ 12311 ਹਾਵੜਾ-ਕਾਲਕਾ ਨੂੰ 13051, ਅਤੇ 12312 ਕਾਲਕਾ-ਹਾਵੜਾ ਨੂੰ 13052 ਨੰਬਰ ਕੀਤਾ ਜਾ ਰਿਹਾ ਹੈ। ਇਹ ਸਾਰੇ ਬਦਲਾਅ 13 ਤੋਂ 15 ਅਪ੍ਰੈਲ ਦੇ ਵਿਚਕਾਰ ਲਾਗੂ ਹੋ ਜਾਣਗੇ।

NO COMMENTS

LEAVE A REPLY

Please enter your comment!
Please enter your name here

Exit mobile version