Homeਦੇਸ਼ਰੇਲਵੇ ਨੇ ਸਾਬਰਮਤੀ-ਜੰਮੂ ਤਵੀ ਐਕਸਪ੍ਰੈਸ ਨੂੰ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਤੱਕ...

ਰੇਲਵੇ ਨੇ ਸਾਬਰਮਤੀ-ਜੰਮੂ ਤਵੀ ਐਕਸਪ੍ਰੈਸ ਨੂੰ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਤੱਕ ਵਧਾਉਣ ਦੀ ਦਿੱਤੀ ਮਨਜ਼ੂਰੀ

ਪਠਾਨਕੋਟ : ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਦੇ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਰੇਲਵੇ ਨੇ ਵੱਡੀ ਰਾਹਤ ਦਿੱਤੀ ਹੈ। ਗੁਜਰਾਤ, ਰਾਜਸਥਾਨ ਅਤੇ ਪੰਜਾਬ ਸਮੇਤ ਪੱਛਮੀ ਭਾਰਤ ਤੋਂ ਜੰਮੂ-ਕਸ਼ਮੀਰ ਸਥਿਤ ਮਾਤਾ ਵੈਸ਼ਨੋ ਦੇਵੀ ਕਟੜਾ ਜਾਣ ਵਾਲੇ ਯਾਤਰੀਆਂ ਦਾ ਰੇਲ ਸਫ਼ਰ ਹੁਣ ਹੋ ਆਸਾਨ ਹੋਣ ਜਾ ਰਿਹਾ ਹੈ। ਰੇਲਵੇ ਬੋਰਡ ਨੇ ਸਾਬਰਮਤੀ-ਜੰਮੂ ਤਵੀ ਐਕਸਪ੍ਰੈਸ ਨੂੰ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਤੱਕ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ।

ਇਸ ਫੈਸਲੇ ਦੇ ਬਾਅਦ ਗੁਜਰਾਤ ਅਤੇ ਰਾਜਸਥਾਨ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਕਟੜਾ ਪਹੁੰਚਣ ਦੇ ਲਈ ਹੁਣ, ਵਿਚਕਾਰੋਂ ਰੇਲਗੱਡੀਆਂ ਨੂੰ ਬਦਲਣ ਜਾਂ ਆਵਾਜਾਈ ਦੇ ਹੋਰ ਸਾਧਨਾਂ ਦਾ ਸਹਾਰਾ ਲੈਣ ਦੀ ਕੋਈ ਲੋੜ ਨਹੀਂ ਹੈ। ਇਹ ਰੇਲਗੱਡੀ ਸਿੱਧੀ ਕਟੜਾ ਜਾਵੇਗੀ, ਜਿਸ ਨਾਲ ਯਾਤਰੀਆਂ ਦਾ ਸਮਾਂ ਅਤੇ ਵਾਧੂ ਖਰਚ ਦੋਵੇਂ ਬਚਣਗੇ।

ਹਰ ਸਾਲ, ਦੇਸ਼ ਭਰ ਤੋਂ ਲੱਖਾਂ ਸ਼ਰਧਾਲੂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਕਟੜਾ ਪਹੁੰਚਦੇ ਹਨ। ਰੇਲਵੇ ਦੇ ਇਸ ਫੈਸਲੇ ਨੂੰ ਧਾਰਮਿਕ ਸੈਰ-ਸਪਾਟੇ ਨੂੰ ਵੱਡਾ ਹੁਲਾਰਾ ਦੇਣ ਦੇ ਨਾਲ-ਨਾਲ ਜੰਮੂ-ਕਸ਼ਮੀਰ ਅਤੇ ਪੰਜਾਬ ਦੇ ਯਾਤਰੀਆਂ ਲਈ ਇੱਕ ਮਹੱਤਵਪੂਰਨ ਸਹੂਲਤ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਵਧੇ ਹੋਏ ਰੇਲ ਰੂਟ, ਸਮਾਂ-ਸਾਰਣੀ ਅਤੇ ਸੇਵਾ ਸ਼ੁਰੂ ਹੋਣ ਦੀ ਮਿਤੀ ਬਾਰੇ ਰੇਲਵੇ ਤੋਂ ਵਿਸਤ੍ਰਿਤ ਅਧਿਕਾਰਤ ਜਾਣਕਾਰੀ ਦਾ ਇਤਜ਼ਾਰ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments