Life-Style : ਵਾਲਾਂ ਤੋਂ ਲੈ ਕੇ ਹੱਥਾਂ ਤੱਕ ਮਹਿੰਦੀ ਰਚਾਈ ਜਾਂਦੀ ਹੈ। ਇਸਨੂੰ 16 ਸ਼ਿੰਗਾਰ ਦਾ ਅਹਿਮ ਹਿੱਸਾ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਕਈ ਲੋਕ ਵਾਲਾਂ ਵਿੱਚ ਚਮਕ ਲਿਆਉਣ ਜਾਂ ਫਿਰ ਚਿੱਟੇ ਵਾਲਾਂ ਨੂੰ ਲੁਕਾਉਣ ਲਈ ਵੀ ਹਰੀ ਮਹਿੰਦੀ ਲਗਾਉਣਾ ਪਸੰਦ ਕਰਦੇ ਹਨ। ਭਾਵੇਂ ਬਾਜ਼ਾਰ ਵਿੱਚ ਇੱਕ ਨਹੀਂ ਕਈ ਤਰ੍ਹਾਂ ਦੇ ਮਹਿੰਦੀ ਦੇ ਵਿਕਲਪ ਮੌਜੂਦ ਹਨ। ਪਰ ਇਨ੍ਹਾਂ ਵਿੱਚ ਕਿਤੇ ਨਾ ਕਿਤੇ ਥੋੜ੍ਹਾ ਬਹੁਤ ਕੈਮੀਕਲ ਹੁੰਦਾ ਹੀ ਹੈ।
ਇਸ ਲਈ, ਜੇਕਰ ਤੁਸੀਂ ਕੈਮੀਕਲ-ਫ੍ਰੀ ਮਹਿੰਦੀ ਲਗਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਪੱਤੇਦਾਰ ਹਰੀ ਮਹਿੰਦੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਨਾ ਤਾਂ ਵਾਲਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਨਾ ਹੀ ਚਮੜੀ ਨੂੰ। ਇਸ ਲਈ ਇਸਨੂੰ ਪੂਰੀ ਤਰ੍ਹਾਂ ਸੁਰੱਖਿਅਤ ਦੱਸਿਆ ਗਿਆ ਹੈ। ਆਓ ਜਾਣਦੇ ਹਾਂ ਕਿ ਇਸਨੂੰ ਘਰ ਦੀ ਬਾਲਕਨੀ, ਛੱਤ ‘ਤੇ ਕਿਵੇਂ ਉਗਾਉਣਾ ਹੈ, ਤਾਂ ਕਿ ਮੀਂਹ ਵਿੱਚ ਇਨ੍ਹਾਂ ਦੇ ਪੱਤੇ ਤੇਜ਼ੀ ਨਾਲ ਵੱਧਣੇ ਸ਼ੁਰੂ ਹੋ ਸਕਣ।
ਮਿੱਟੀ ਅਜਿਹੀ ਕਰੋਂ ਤਿਆਰ:
ਮਹਿੰਦੀ ਦਾ ਪੌਦਾ ਲਗਾਉਣ ਦੇ ਲਈ, ਸਭ ਤੋਂ ਪਹਿਲਾਂ ਮਿੱਟੀ ਨੂੰ ਸਹੀ ਢੰਗ ਨਾਲ ਤਿਆਰ ਕਰੋ। ਇਸ ਦੇ ਲਗਭਗ 40 ਤੋਂ 50 ਪ੍ਰਤੀਸ਼ਤ ਬਾਗ ਦੀ ਮਿੱਟੀ ਲਓ।ਇਸ ਵਿੱਚ ਕੇਲੇ ਦੇ ਛਿਲਕੇ, ਕੋਕੋਪੀਟ, ਜਾਂ ਵਰਮੀਕੰਪੋਸਟ ਪਾ ਸਕਦੇ ਹੋ। ਥੋੜ੍ਹੀ ਜਿਹੀ ਰੇਤ ਪਾਓ ਅਤੇ ਗਮਲੇ ਵਿੱਚ ਭਰੋ।
ਮਹਿੰਦੀ ਦਾ ਪੌਦਾ ਲਗਾਉਣ ਦੇ ਤਰੀਕੇ
ਘਰ ਵਿੱਚ ਮਹਿੰਦੀ ਦਾ ਪੌਦਾ ਲਗਾਉਣ ਲਈ ਬੀਜਾਂ ਦੀ ਵਰਤੋਂ ਕਰ ਸਕਦੇ ਹੋ। ਇਸ ਵਿੱਚ ਪੌਦੇ ਨੂੰ ਵਧਣ ਵਿੱਚ ਸਮਾਂ ਲੱਗੇਗਾ। ਇਸ ਦੌਰਾਨ ਤੁਸੀਂ ਗ੍ਰਾਫਟਿੰਗ ਦੇ ਰਾਹੀਂ ਵੀ ਇਸ ਨੂੰ ਉਗਾ ਸਕਦੇ ਹੋ। ਇਸ ਲਈ ਤਣੇ ਵਿੱਚ ਇੱਕ ਕੱਟ ਲਗਾ ਕੇ ਉਸਨੂੰ ਹੇਠਾਂ ਤੋਂ ਤਿੱਖਾ ਕਰ ਦਿਓ। ਤਿੱਖੇ ਹਿੱਸੇ ਨੂੰ ਮਿੱਟੀ ਵਿੱਚ ਦਬਾ ਦਿਓ ਅਤੇ ਛਾਲ ‘ਤੇ ਬਣੀਆਂ ਕੱਟਾਂ ਨੂੰ ਬਾਹਰ ਰਹਿਣ ਦਿਓ। ਪਾਣੀ ਪਾਓ। ਧੁੱਪ ਅਤੇ ਹਵਾ ਮਿਲਣ ਵਾਲੀ ਥਾਂ ‘ਤੇ ਪੌਦੇ ਨੂੰ ਰੱਖੋ। ਸਭ ਤੋਂ ਆਸਾਨ ਤਰੀਕਾ ਹੈ ਕਿ ਤੁਸੀਂ ਨਰਸਰੀ ਤੋਂ ਇਸਦਾ ਪੌਦਾ ਲੈ ਆਓ ਅਤੇ ਉਸਨੂੰ ਗਮਲੇ ਵਿੱਚ ਸ਼ਿਫਟ ਕਰਨ ਦੀ ਜ਼ਰੂਰਤ ਪਵੇਗੀ।












